ਕਸ਼ਮੀਰ ਦੀ ਕੁੜੀ ਨੇ ਘਰ ’ਚ ਕੀਤੀ ਮਸ਼ਰੂਮ ਦੀ ਖੇਤੀ, ਪੜ੍ਹਾਈ ਦੇ ਨਾਲ ਬਣਾਇਆ ਕਮਾਈ ਦਾ ਜ਼ਰੀਆ

Thursday, Aug 19, 2021 - 12:34 PM (IST)

ਪੁਲਵਾਮਾ- ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਗੰਗੂ ਦੀ ਰਹਿਣ ਵਾਲੀ ਇਕ ਕੁੜੀ ਨੇ ਘਰ ’ਚ ਮਸ਼ਰੂਮ ਦੀ ਖੇਤੀ ਕਰ ਕੇ ਉਸ ਨੂੰ ਕਮਾਈ ਦਾ ਜ਼ਰੀਆ ਬਣਾ ਲਿਆ ਅਤੇ ਹੁਣ ਉਹ ਉਸੇ ਤੋਂ ਆਪਣੀ ਪੜ੍ਹਾਈ ਅਤੇ ਪਰਿਵਾਰ ਦਾ ਖ਼ਰਚ ਚੁੱਕ ਰਹੀ ਹੈ। ਪੁਲਵਾਮਾ ਦੀ ਨੀਲੋਫਰ ਜਾਨ ਦੱਸਦੀ ਹੈ ਕਿ ਉਹ ਘਰ ’ਚ ਮਸ਼ਰੂਮ ਉਗਾ ਕੇ ਉਸ ਤੋਂ 70 ਹਜ਼ਾਰ ਰੁਪਏ ਮਹੀਨਾ ਕਮਾਈ ਕਰਦੀ ਹੈ। ਉਸ ਨੇ ਦੱਸਿਆ,‘‘ਮੈਂ ਸਥਾਨਕ ਖੇਤੀਬਾੜੀ ਕੇਂਦਰ ਤੋਂ ਮਸ਼ਰੂਮ ਦੀ ਖੇਤੀ ’ਚ ਸਿਖਲਾਈ ਪ੍ਰਾਪਤ ਕੀਤੀ ਅਤੇ ਘਰ ’ਚ ਹੀ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ, ਜਿਸ ਨਾਲ ਚੰਗੀ ਕਮਾਈ ਕਰ ਰਹੀ ਹਾਂ।’’

PunjabKesari

ਨੀਲੋਫਰ ਨੇ ਦੱਸਿਆ,‘‘ਮੈਂ ਮਸ਼ਰੂਮ ਤੋਂ ਹੋਣ ਵਾਲੀ ਕਮਾਈ ਤੋਂ ਨਾ ਸਿਰਫ਼ ਆਪਣੀ ਸਿੱਖਿਆ ਦੀਆਂ ਜ਼ਰੂਰਤਾਂ ਪੂਰਾ ਕਰਦੀ ਹਾਂ ਸਗੋਂ ਪਰਿਵਾਰ ਦੇ ਖਰਚ ’ਚ ਵੀ ਮਦਦ ਕਰਦੀ ਹਾਂ।’’ ਉਸ ਨੇ ਦੱਸਿਆ ਕਿ ਉਹ ਘਰ ’ਚ ਹੀ ਮਸ਼ਰੂਮ ਉਗਾਉਂਦੀ ਹੈ ਅਤੇ ਬਾਅਦ ’ਚ ਬਜ਼ਾਰ ’ਚ ਵੇਚ ਦਿੰਦੀ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਇਸ ਤੋਂ ਚੰਗਾ ਪੈਸਾ ਮਿਲ ਜਾਂਦਾ ਹੈ। ਨੀਲੋਫਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਕੰਮ ’ਤੇ ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਦਾ ਕੋਈ ਪ੍ਰਭਾਵ ਨਹੀਂ ਪਿਆ। ਇੱਥੇ ਤੱਕ ਕਿ ਲਾਕਡਾਊਨ ਦੌਰਾਨ ਉਨ੍ਹਾਂ ਨੂੰ ਮਸ਼ਰੂਮ ਦੀ ਦੇਖਭਾਲ ਕਰਨਾ ਸਭ ਤੋਂ ਬਿਹਤਰ ਕੰਮ ਲੱਗਦਾ ਸੀ।

PunjabKesari


DIsha

Content Editor

Related News