ਕੇਸਰ ਦੀ ਫ਼ਸਲ ਨਾਲ ਗੁਲਜ਼ਾਰ ਹੋਇਆ ਕਸ਼ਮੀਰ, ਕਿਸਾਨਾਂ ਨੂੰ ਬੰਪਰ ਫ਼ਸਲ ਦੀ ਉਮੀਦ
Monday, Nov 06, 2023 - 01:12 PM (IST)
ਸ਼੍ਰੀਨਗਰ- ਕਸ਼ਮੀਰ ਦਾ ਕੇਸਰ ਦੁਨੀਆ ਭਰ ਵਿਚ ਮਸ਼ਹੂਰ ਹੈ। ਕਸ਼ਮੀਰ ਘਾਟੀ ਵਿਚ 2022 ਨੂੰ 16 ਮੀਟ੍ਰਿਕ ਟਨ ਕੇਸਰ ਦਾ ਉਤਪਾਦਨ ਹੋਇਆ ਸੀ। ਇਸ ਸਾਲ ਇਹ 18 ਮੀਟ੍ਰਿਕ ਟਨ ਨੂੰ ਪਾਰ ਕਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ਵਿਚ ਕੇਸਰ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਨੁਕੂਲ ਜਲਵਾਯੂ ਸਥਿਤੀ ਤੋਂ ਉਤਸ਼ਾਹਿਤ ਕਿਸਾਨ ਇਸ ਵਾਰ ਬੰਪਰ ਫ਼ਸਲ ਦੀ ਉਮੀਦ ਕਰ ਰਹੇ ਹਨ।
ਇਹ ਵੀ ਪੜ੍ਹੋ- ਡਾਕਟਰਾਂ ਦਾ ਕਮਾਲ, ਫੇਫੜੇ 'ਚ ਫਸੀ 4 ਸੈਂਟੀਮੀਟਰ ਦੀ ਸੂਈ ਕੱਢ ਕੇ ਬਚਾਈ ਬੱਚੇ ਦੀ ਜਾਨ
ਕੇਸਰ ਕਿਸਾਨ ਨਜ਼ੀਰ ਅਹਿਮਦ ਮੁਤਾਬਕ ਕਈ ਸਾਲਾਂ ਬਾਅਦ ਕੇਸਰ ਨਹੀਂ ਮੌਸਮ ਸਹੀ ਬਣਿਆ ਹੋਇਆ ਹੈ। ਨਜ਼ੀਰ ਮੁਤਾਬਕ ਅਕਤੂਬਰ ਮਹੀਨੇ ਵਿਚ ਕੇਸਰ ਦੀ ਫ਼ਸਲ ਨੂੰ ਮੀਂਹ ਦੀ ਲੋੜ ਪੈਂਦੀ ਹੈ, ਇਸ ਸਾਲ ਚੰਗਾ ਮੀਂਹ ਪਿਆ ਹੈ। ਤਾਪਮਾਨ ਵੀ 12 ਤੋਂ 19 ਡਿਗਰੀ ਦੇ ਆਲੇ-ਦੁਆਲੇ ਬਣਿਆ ਹੋਇਆ ਹੈ, ਜੋ ਕੇਸਰ ਦੇ ਫੁੱਲਾਂ ਦੇ ਖਿੜਨ ਲਈ ਬਹੁਤ ਚੰਗਾ ਹੈ। ਉਮੀਦ ਹੈ ਕਿ ਇਸ ਸਾਲ ਰਿਕਾਰਡ ਕੇਸਰ ਦਾ ਉਤਪਾਦਨ ਹੋਵੇਗਾ।
ਇਹ ਵੀ ਪੜ੍ਹੋ- ਗੁਰੂ ਘਰਾਂ ਖ਼ਿਲਾਫ ਟਿੱਪਣੀ ਕਰਨ ਵਾਲੇ ਸੰਦੀਪ ਦਾਇਮਾ ਨੂੰ ਭਾਜਪਾ ਨੇ ਪਾਰਟੀ 'ਚੋਂ ਕੱਢਿਆ
ਕਿਸਾਨ ਨਜ਼ੀਰ ਦਾ ਕਹਿਣਾ ਹੈ ਕਿ ਕਸ਼ਮੀਰ ਦੇ ਪੰਪੋਰ ਇਲਾਕੇ ਵਿਚ ਕਰੀਬ 3700 ਹੈਕਟੇਅਰ ਜ਼ਮੀਨ 'ਤੇ ਕੇਸਰ ਉਗਾਇਆ ਜਾਂਦਾ ਹੈ। ਹਰ ਸਵੇਰ ਪੂਰਾ ਪਰਿਵਾਰ ਅਤੇ ਮਜ਼ਦੂਰ ਆਪਣੇ ਦਿਨ ਦੀ ਸ਼ੁਰੂਆਤ ਕੇਸਰ ਦੇ ਫੁੱਲ ਚੁੰਗਣ ਨਾਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਕ ਕਿਲੋਗ੍ਰਾਮ ਕੇਸਰ ਲਈ ਡੇਢ ਲੱਖ ਫੁੱਲ ਤੋੜਨੇ ਪੈਂਦੇ ਹਨ। ਬਾਅਦ ਵਿਚ ਫੁੱਲਾਂ ਤੋਂ ਲਾਲ ਵਰਤੀਕਾਰਗ ਤੋੜ ਕੇ ਉਸ ਨੂੰ ਸੁੱਕਾ ਲਿਆ ਜਾਂਦਾ ਹੈ। ਇਸ ਸਾਲ ਸਭ ਤੋਂ ਸ਼ੁੱਧ ਕਸ਼ਮੀਰੀ ਕੇਸਰ ਦਾ ਰੇਟ 5 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8