ਕਸ਼ਮੀਰ ''ਚ ਬਰਫੀਲੇ ਤੂਫਾਨ ਕਾਰਨ LOC ਦੇ ਦੋਹਾਂ ਪਾਸੇ ਤਬਾਹੀ, ਮਾੜੇ ਰਹੇ 4 ਸਾਲਾਂ ਦੇ ਅੰਕੜੇ

01/15/2020 10:29:10 AM

ਸ਼੍ਰੀਨਗਰ— ਕਸ਼ਮੀਰ 'ਚ ਬਰਫੀਲੇ ਤੂਫਾਨ ਦੀ ਵਜ੍ਹਾ ਕਰ ਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਸ਼ਮੀਰ ਘਾਟੀ ਵਿਚ ਬਰਫ ਖਿਸਕਣ ਦੀਆਂ ਵੱਖ-ਵੱਖ ਘਟਨਾਵਾਂ 'ਚ 10 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਭਾਵ ਕੱਲ ਗੰਦਰੇਬਲ ਜ਼ਿਲੇ ਦੇ ਸੋਨਮਰਗ 'ਚ ਬਰਫ ਦੀ ਲਪੇਟ 'ਚ ਆ ਕੇ 5 ਨਾਗਰਿਕਾਂ ਦੀ ਮੌਤ ਹੋ ਗਈ, ਉੱਥੇ ਹੀ ਕੁਪਵਾੜਾ ਵਿਚ 3 ਜਵਾਨ ਸ਼ਹੀਦ ਹੋ ਗਏ। ਇੱਥੇ ਦੱਸ ਦੇਈਏ ਕਿ ਬਰਫ ਦੀ ਲਪੇਟ 'ਚ ਆ ਕੇ ਪਿਛਲੇ 4 ਸਾਲਾਂ ਦੌਰਾਨ 74 ਭਾਰਤੀ ਜਵਾਨ ਸ਼ਹੀਦ ਹੋ ਚੁੱਕੇ ਹਨ। ਪਿਛਲੇ 4 ਸਾਲ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ 74 ਜਵਾਨ ਬਰਫ ਦੀ ਲਪੇਟ 'ਚ ਆਉਣ ਕਾਰਨ ਸ਼ਹੀਦ ਹੋ ਗਏ।

2016 'ਚ ਬਰਫ ਦੀ ਲਪੇਟ ਵਿਚ ਆ ਕੇ 18 ਜਵਾਨ ਸ਼ਹੀਦ ਹੋ ਗਏ। ਸਾਲ 2017 'ਚ ਸਭ ਤੋਂ ਜ਼ਿਆਦਾ 30 ਜਵਾਨ ਬਰਫੀਲੇ ਤੂਫਾਨ ਦਾ ਸ਼ਿਕਾਰ ਹੋਏ। 2018 'ਚ 6 ਜਵਾਨਾਂ ਨੂੰ ਬਰਫਬਾਰੀ ਦੀ ਵਜ੍ਹਾ ਕਰ ਕੇ ਸ਼ਹਾਦਤ ਦੇਣੀ ਪਈ, ਉੱਥੇ ਹੀ ਜੇਕਰ ਗੱਲ 2019 ਦੀ ਕੀਤੀ ਜਾਵੇ ਤਾਂ 20 ਜਵਾਨਾਂ ਨੇ ਆਪਣੀ ਜਾਨ ਗਵਾਈ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕਸ਼ਮੀਰ ਅਤੇ ਲੱਦਾਖ ਦੇ ਜ਼ਿਆਦਾ ਉੱਚਾਈ ਵਾਲੇ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ, ਜਿਸ ਦੀ ਵਜ੍ਹਾ ਕਰ ਕੇ ਮੌਸਮ ਵਿਭਾਗ ਨੇ ਅੱਗੇ ਵੀ ਬਰਫੀਲਾ ਤੂਫਾਨ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੰਗਲਵਾਰ ਨੂੰ ਫੌਜ ਦੀ ਐੱਲ. ਓ. ਸੀ. ਨਾਲ ਲੱਗਦੀ ਮਾਛਿਲ ਚੌਕੀ ਦੇ ਕਈ ਜਵਾਨ ਤੂਫਾਨ 'ਚ ਦੱਬੇ ਗਏ।


Tanu

Content Editor

Related News