ਕਸ਼ਮੀਰ : ਤ੍ਰਾਲ ''ਚ ਕ੍ਰਿਕੇਟ ਖੇਡਦੇ ਦਿੱਸੇ ਨੌਜਵਾਨ, ਸਥਾਨਕ ਲੋਕਾਂ ਨੇ ਕਿਹਾ- ''ਮੋਦੀ ਚੰਗੇ ਆਦਮੀ ਹਨ''

Thursday, Aug 22, 2019 - 01:06 PM (IST)

ਕਸ਼ਮੀਰ : ਤ੍ਰਾਲ ''ਚ ਕ੍ਰਿਕੇਟ ਖੇਡਦੇ ਦਿੱਸੇ ਨੌਜਵਾਨ, ਸਥਾਨਕ ਲੋਕਾਂ ਨੇ ਕਿਹਾ- ''ਮੋਦੀ ਚੰਗੇ ਆਦਮੀ ਹਨ''

ਜੰਮੂ— ਜੰਮੂ-ਕਸ਼ਮੀਰ 'ਚ ਧਾਰਾ-370 ਹਟਾਏ ਜਾਣ ਤੋਂ ਬਾਅਦ ਹੁਣ ਹਾਲਾਤ ਆਮ ਹੋਣ ਲੱਗੇ ਹਨ। ਜੰਮੂ ਤੋਂ ਧਾਰਾ 144 ਹਟ ਗਈ ਹੈ ਤਾਂ ਉੱਥੇ ਹੀ ਕਸ਼ਮੀਰ ਘਾਟੀ 'ਚ ਵੀ ਹੌਲੀ-ਹੌਲੀ ਪਾਬੰਦੀਆਂ ਹਟਦੀਆਂ ਜਾ ਰਹੀਆਂ ਹਨ। ਵੀਰਵਾਰ ਨੂੰ ਕਸ਼ਮੀਰ ਦੇ ਤ੍ਰਾਲ ਤੋਂ ਇਕ ਤਸਵੀਰ ਸਾਹਮਣੇ ਆਈ, ਜੋ ਉੱਥੇ ਆਮ ਹਾਲਾਤਾਂ ਨੂੰ ਬਿਆਨ ਕਰਦੀ ਹੈ ਅਤੇ ਨਾਲ ਹੀ ਸਥਾਨਕ ਵਾਸੀਆਂ ਦੀਆਂ ਉਮੀਦਾਂ ਨੂੰ ਵੀ ਸਾਹਮਣੇ ਰੱਖਦੀ ਹੈ। ਤ੍ਰਾਲ 'ਚ ਸਥਾਨਕ ਨੌਜਵਾਨ ਸ਼ਾਂਤ ਮਾਹੌਲ 'ਚ ਕ੍ਰਿਕੇਟ ਖੇਡਦੇ ਨਜ਼ਰ ਆਏ ਤਾਂ ਉੱਥੇ ਹੀ ਦੂਜੇ ਪਾਸੇ ਸਥਾਨਕ ਵਾਸੀਆਂ ਨੇ ਅਪੀਲ ਕੀਤੀ ਹੈ ਕਿ ਖੇਡ ਦੀ ਸਹੂਲਤ ਵਧਣੀ ਚਾਹੀਦੀ ਹੈ। ਇਹ ਤਸਵੀਰ 21 ਅਗਸਤ ਦੀ ਹੈ, ਜਿੱਥੇ ਕੁਝ ਨੌਜਵਾਨ ਤ੍ਰਾਲ ਦੇ ਇਕ ਪਾਰਕ 'ਚ ਕ੍ਰਿਕੇਟ ਖੇਡ ਰਹੇ ਹਨ।

PunjabKesariਸਥਾਨਕ ਲੋਕਾਂ ਨੇ ਨਰਿੰਦਰ ਮੋਦੀ ਚੰਗੇ ਆਦਮੀ
ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਉੱਥੇ ਦੇ ਹੀ ਇਕ ਵਾਸੀ ਨੇ ਕਿਹਾ ਕਿ ਇੱਥੇ ਸਾਡੇ ਬੱਚਿਆਂ ਦੇ ਖੇਡਣ ਲਈ ਗਰਾਊਂਡ ਹੋਣੀ ਚਾਹੀਦੀ ਹੈ। ਸਕੂਲਾਂ ਦੀ ਸਥਿਤੀ 'ਚ ਵੀ ਸੁਧਾਰ ਹੋਣਾ ਚਾਹੀਦਾ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਪਿੰਡ 'ਚ ਖੇਤੀਬਾੜੀ ਫਰਮ ਆਉਣੀ ਚਾਹੀਦੀ ਹੈ ਅਤੇ ਆਂਗਣਵਾੜੀ 'ਚ ਖਾਣੇ ਦੀ ਕੁਆਲਿਟੀ ਵੀ ਸੁਧਰੀ ਹੋਣੀ ਚਾਹੀਦੀ ਹੈ। ਸਥਾਨਕ ਵਾਸੀ ਨੇ ਕਿਹਾ ਕਿ ਮੈਨੂੰ ਕੇਂਦਰ ਸਰਕਾਰ 'ਤੇ ਪੂਰਾ ਭਰੋਸਾ ਹੈ, ਨਰਿੰਦਰ ਮੋਦੀ ਚੰਗੇ ਆਦਮੀ ਹਨ ਅਤੇ ਉਹ ਸਾਡੇ ਲਈ ਕੰਮ ਕਰਨਗੇ।

PunjabKesari2 ਹਫਤਿਆਂ ਬਾਅਦ ਹੁਣ ਹਾਲਾਤ ਸੁਧਰ ਰਹੇ ਹਨ
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਕਮਜ਼ੋਰ ਕੀਤੇ ਜਾਣ, ਰਾਜ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਬਾਅਦ ਤੋਂ ਹੀ ਸਥਿਤੀ ਗੰਭੀਰ ਬਣੀ ਹੋਈ ਹੈ। ਬੀਤੇ 2 ਹਫਤਿਆਂ ਤੋਂ ਘਾਟੀ 'ਚ ਚੱਪੇ-ਚੱਪੇ 'ਤੇ ਸੁਰੱਖਿਆ ਫੋਰਸ ਤਾਇਨਾਤ ਹੈ, ਹਾਲਾਂਕਿ ਹੁਣ ਹਾਲਾਤ ਸੁਧਰਦੇ ਜਾ ਰਹੇ ਹਨ। ਬੀਤੇ ਦਿਨੀਂ ਕਸ਼ਮੀਰ ਘਾਟੀ 'ਚ ਲੈਂਡਲਾਈਨ ਦੀ ਸਹੂਲਤ ਸ਼ੁਰੂ ਕੀਤੀ ਗਈ, 2ਜੀ ਸਰਵਿਸ ਨੂੰ ਵੀ ਸ਼ੁਰੂ ਕੀਤਾ ਗਿਆ। ਇੰਨਾ ਹੀ ਨਹੀਂ ਸ਼੍ਰੀਨਗਰ ਦੇ ਮਸ਼ਹੂਰ ਲਾਲ ਚੌਕ ਤੋਂ ਬੈਰੀਕੇਡਿੰਗ ਨੂੰ ਵੀ ਹਟਾ ਦਿੱਤਾ ਗਿਆ ਸੀ। ਹੌਲੀ-ਹੌਲੀ ਹਰ ਸਹੂਲਤਾਂ ਵੀ ਚਾਲੂ ਕੀਤੀਆਂ ਜਾ ਰਹੀਆਂ ਹਨ।


author

DIsha

Content Editor

Related News