ਕਸ਼ਮੀਰ 'ਚ ਫ਼ੌਜ ਦਾ ਜਵਾਨ ਬਣਿਆ ਸੰਤਾ, ਬੱਚਿਆਂ ਨੂੰ ਵੰਡੇ ਤੋਹਫ਼ੇ
Friday, Dec 25, 2020 - 06:31 PM (IST)
ਲਾਰਕੀਪੋਰਾ- ਕਸ਼ਮੀਰ 'ਚ ਫ਼ੌਜ ਦੀ 19ਵੀਂ ਰਾਸ਼ਟਰੀ ਰਾਈਫਲਜ਼ ਦੇ ਸਿਪਾਹੀ ਗੁਰਵਿੰਦਰ ਸਿੰਘ ਨੂੰ ਸ਼ੁੱਕਰਵਾਰ ਨੂੰ ਨਵਾਂ 'ਮਿਸ਼ਨ ਸਮਾਈਲ' ਦਿੱਤਾ ਗਿਆ। ਉਨ੍ਹਾਂ ਦੇ ਸਰੀਰ 'ਤੇ ਹਰੀ ਫੌਜੀ ਵਰਦੀ ਦੀ ਜਗ੍ਹਾ ਲਾਲ ਰੰਗ ਦੇ ਕੱਪੜੇ ਸਨ। ਮੋਢਿਆਂ 'ਤੇ ਬੰਦੂਕ ਦੀ ਜਗ੍ਹਾ ਤੋਹਫਿਆਂ ਦਾ ਬੈਗ ਸੀ। 'ਫੌਜੀ' ਸੰਤਾ ਟੌਫੀਆਂ, ਚਾਕਲੇਟ ਅਤੇ ਤੋਹਫਿਆਂ ਨਾਲ ਘਾਟੀ ਦੇ ਬੱਚਿਆਂ ਦੇ ਚਿਹਰੇ 'ਤੇ ਖੁਸ਼ੀ ਲਿਆਉਣ ਲਈ ਤਿਆਰ ਸੀ। ਸ਼੍ਰੀਨਗਰ ਤੋਂ ਕਰੀਬ 65 ਕਿਲੋਮੀਟਰ ਦੂਰ ਲਾਰਕੀਪੋਰਾ 'ਚ ਰਾਸ਼ਟਰੀ ਰਾਈਫਲਜ਼ ਦੇ ਕੰਪਲੈਕਸ 'ਚ ਅੱਜ ਕ੍ਰਿਸਮਿਸ ਦੀ ਧੂਮ ਸੀ ਅਤੇ ਬੂਟਾਂ ਦੀ ਆਵਾਜ਼ ਦੀ ਜਗ੍ਹਾ ਨੇੜੇ-ਤੇੜੇ ਦੇ ਵੇਸੂ, ਪੇਥਡਾਇਲਗਾਮ, ਬਰੇਂਟੀ, ਕੋਕਰਨਾਗ, ਵੈਲੂ ਅਤੇ ਗਡੋਲ ਦੇ ਬੱਚਿਆਂ ਦੇ ਹਾਸੇ ਦੀ ਆਵਾਜ਼ ਆ ਰਹੀ ਸੀ।
ਇਹ ਵੀ ਪੜ੍ਹੋ : ਸਰਕਾਰ ਨੇ ਕਿਸਾਨਾਂ ਨੂੰ ਫਿਰ ਲਿਖੀ ਚਿੱਠੀ, ਕਿਹਾ- ਗੱਲਬਾਤ ਲਈ ਖੁੱਲ੍ਹੇ ਹਨ ਰਸਤੇ
ਫ਼ੌਜ ਦੇ ਵਿਕਟਰ ਫੋਰਸ ਦੇ ਕਮਾਂਡਿੰਗ ਅਧਿਕਾਰੀ ਕਰਨਲ ਧਰਮੇਂਦਰ ਯਾਦਵ ਨੇ ਕਿਹਾ,''ਅਸੀਂ ਵਿਕਟਰ ਫੋਰਸ ਦੇ ਨਿਰਦੇਸ਼ਨ 'ਚ ਕੰਮ ਕਰ ਰਹੇ ਹਨ ਅਤੇ ਸਥਾਨਕ ਲੋਕਾਂ ਨਾਲ ਜੁੜ ਰਹੇ ਹਨ। ਇਸ ਵਿਚਾਰ ਦਾ ਮਕਸਦ ਬੱਚਿਆਂ ਦੇ ਚਿਹਰੇ 'ਤੇ ਮੁਸਕਾਨ ਲਿਆਉਣਾ ਹੈ ਅਤੇ ਅਸੀਂ ਉਹੀ ਕਰ ਰਹੇ ਹਾਂ।'' ਵਿਕਟਕ ਫੋਰਸ 'ਤੇ ਹੀ ਦੱਖਣ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਖੇਤਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ : ਜਨਮ ਦਿਨ ਵਿਸ਼ੇਸ਼ : ਜਾਣੋਂ ਕਿਵੇਂ ਇਕ ਪੱਤਰਕਾਰ ਤੋਂ ਰਾਜਨੇਤਾ ਬਣੇ ਸਨ ਅਟਲ ਬਿਹਾਰੀ ਵਾਜਪਾਈ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ