ਕਸ਼ਮੀਰੀ ਕੁੜੀ ਬਣੀ ਸਭ ਤੋਂ ਘੱਟ ਉਮਰ ਦੀ ਮਹਿਲਾ RJ, ਖੂਬਸੂਰਤ ਆਵਾਜ਼ ਨਾਲ ਮੋਹ ਰਹੀ ਲੋਕਾਂ ਦੇ ਦਿਲ

Monday, Aug 23, 2021 - 11:42 AM (IST)

ਕਸ਼ਮੀਰੀ ਕੁੜੀ ਬਣੀ ਸਭ ਤੋਂ ਘੱਟ ਉਮਰ ਦੀ ਮਹਿਲਾ RJ, ਖੂਬਸੂਰਤ ਆਵਾਜ਼ ਨਾਲ ਮੋਹ ਰਹੀ ਲੋਕਾਂ ਦੇ ਦਿਲ

ਬਾਰਾਮੂਲਾ— ਉੱਤਰੀ ਕਸ਼ਮੀਰ ਵਿਚ ਇਕ 20 ਸਾਲਾ ਕੁੜੀ ਨੇ ‘ਨਵਾਂ ਕਸ਼ਮੀਰ’ ਬਣਾਉਣ ਵਿਚ ਆਪਣਾ ਯੋਗਦਾਨ ਦਿੱਤਾ ਹੈ। ਉਹ ਨੌਜਵਾਨਾਂ ’ਚ ਉਤਸ਼ਾਹ ਭਰਨ ਦੇ ਨਾਲ-ਨਾਲ ਲੋਕਾਂ ਦੇ ਦਿਲਾਂ ਨੂੰ ਵੀ ਖ਼ੁਸ਼ ਕਰ ਰਹੀ ਹੈ। ਇਸ ਕੁੜੀ ਦਾ ਨਾਂ ਹੈ- ਸਮਾਨੀਆ ਭੱਟ। ਸਮਾਨੀਆ ਉੱਤਰੀ ਕਸ਼ਮੀਰ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਆਰ. ਜੇ ਬਣ ਗਈ ਹੈ। ਉਸ ਦੀ ਆਵਾਜ਼ ਲੋਕਾਂ ਨੂੰ ਬਹੁਤ ਹੀ ਪਸੰਦ ਆ ਰਹੀ ਹੈ। ਸਮਾਨੀਆ ਰੇਡੀਓ ਦੇ ਮਾਧਿਅਮ ਜ਼ਰੀਏ ਲੋਕਾਂ ਤੱਕ ਖੂਬਸੂਰਤ ਸੰਦੇਸ਼ ਪਹੁੰਚਾਉਂਦੀ ਹੈ। ਉਹ ਇਸ ਸਮੇਂ ਉੱਤਰੀ ਕਸ਼ਮੀਰ ਦੇ 90.4 ਰੇਡੀਓ ਚਿਨਾਰ ਐੱਫ. ਐੱਮ. ਵਿਚ ਬਤੌਰ ਰੇਡੀਓ ਜੌਕੀ ਦੇ ਰੂਪ ਵਿਚ ਕੰਮ ਕਰ ਰਹੀ ਹੈ, ਜੋ ਕਿ ਸੋਪੋਰ ਵਿਚ  ਸਥਿਤ ਹੈ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਸੰਕਟ: 168 ਯਾਤਰੀਆਂ ਨੂੰ ਲੈ ਕੇ ਕਾਬੁਲ ਤੋਂ ਭਾਰਤ ਪੁੱਜਾ IAF ਦਾ ਸੀ-17 ਜਹਾਜ਼

PunjabKesari

ਕੁੜੀਆਂ ਨੂੰ ਦਿੱਤਾ ਖ਼ਾਸ ਸੁਨੇਹਾ
ਸਮਾਨੀਆ ਭੱਟ ਨੇ ਕਿਹਾ ਕਿ ਮੈਂ ਸਰਕਾਰੀ ਡਿਗਰੀ ਕਾਲਜ, ਬਾਰਾਮੂਲਾ ਤੋਂ ਮਾਸ ਕਮਿਊਨਿਕੇਸ਼ਨ ’ਚ ਗਰੈਜੂਏਸ਼ਨ ਪੂਰੀ ਕੀਤੀ ਹੈ। ਮੈਂ 250 ਹੋਰ ਲੋਕਾਂ ਵਿਚਾਲੇ ਆਰ.ਜੇ ਦੀ ਨੌਕਰੀ ਲਈ ਅਪਲਾਈ ਕੀਤਾ। ਮੈਂ 3 ਪੁਰਸ਼ ਮੁਕਾਬਲੇਬਾਜ਼ਾਂ ਨਾਲ ਚੁਣੀ ਗਈ। ਸਮਾਨੀਆ ਨੇ ਏ. ਐੱਨ. ਆਈ. ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਚਪਨ ਤੋਂ ਹੀ ਉਸ ਦੀ ਦਿਲਚਸਪੀ ਪੱਤਰਕਾਰੀ ਵਿਚ ਸੀ ਅਤੇ ਉਨ੍ਹਾਂ ਨੇ ਆਪਣੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ। ਹਾਲਾਂਕਿ ਸੰਯੋਗ ਨਾਲ ਉਸ ਨੇ ਰੇਡੀਓ ਜੌਕੀ ਬਣਨ ਦੇ ਮੌਕੇ ਦਾ ਲਾਭ ਚੁੱਕਿਆ। ਉਹ ਪਹਿਲੀ ਮਹਿਲਾ ਆਰ.ਜੇ ਹੈ। ਕੁੜੀ ਨੂੰ ਦਿੱਤੇ ਆਪਣੇ ਸੁਨੇਹੇ ਵਿਚ ਭੱਟ ਨੇ ਕਿਹਾ ਕਿ ਡਰੋ ਨਾ ਅਤੇ ਕਰਦੇ ਰਹੋ। ਜੇਕਰ ਤੁਹਾਡੇ ਅੰਦਰ ਕੁਝ ਕਰਨ ਦੀ ਚੰਗਿਆੜੀ ਹੈ ਤਾਂ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ ਹੈ।

ਇਹ ਵੀ ਪੜ੍ਹੋ: ਭਾਰਤ ਪੁੱਜਦੇ ਹੀ ਰੋ ਪਏ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ, ਕਿਹਾ- ‘ਸਭ ਕੁਝ ਖ਼ਤਮ ਹੋ ਗਿਆ’

PunjabKesari

‘ਹੱਲਾ ਬੋਲ ਵਿਦ ਆਰ.ਜੇ ਸਮਾਨੀਆ’
ਸਮਾਨੀਆ ਨੇ ਕਿਹਾ ਕਿ ਉਹ ਦੁਪਹਿਰ 12 ਤੋਂ 3 ਵਜੇ ਤੱਕ ਸਟੂਡੀਓ ਵਿਚ ਰਹਿੰਦੀ ਹੈ ਅਤੇ ਇਕ ਪ੍ਰੋਗਰਾਮ ‘ਹੱਲਾ ਬੋਲ ਵਿਦ ਆਰ.ਜੇ ਸਮਾਨੀਆ’ ਨੂੰ ਕਰਦੀ ਹੈ। ਜਿਸ ਵਿਚ ਉਹ ਹਮੇਸ਼ਾ ਆਪਣੀ ਸਕਾਰਾਤਮਕ ਊਰਜਾ ਅਤੇ ਸੰਦੇਸ਼ਾਂ ਦੇ ਜ਼ਰੀਏ ਲੋਕਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਸਮਾਨੀਆ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਕਸ਼ਮੀਰੀ ਨੌਜਵਾਨਾਂ ਦੇ ਹੁਨਰ ਨੂੰ ਹੱਲਾ-ਸ਼ੇਰੀ ਦੇਣਾ ਅਤੇ ਹਰ ਮਹੱਤਵਪੂਰਨ ਪਲ ਵਿਚ ਲੋਕਾਂ ਦਾ ਮਨੋਰੰਜਨ ਕਰਨਾ ਹੈ। 

ਇਹ ਵੀ ਪੜ੍ਹੋ: ਭਾਗਲਪੁਰ ਮਹਿਲਾ ਕਾਲਜ ’ਚ ਡਰੈਸ ਕੋਡ ਲਾਗੂ; ਵਿਦਿਆਰਥਣਾਂ ਦੇ ਖੁੱਲ੍ਹੇ ਵਾਲਾਂ ਅਤੇ ਸੈਲਫ਼ੀ ਲੈਣ ’ਤੇ ਲੱਗਾ ਬੈਨ

 


author

Tanu

Content Editor

Related News