ਕਾਸ਼ੀ ਦੇ ਵੱਡੇ ਹਿੱਸੇ ''ਚ ਲਟਕਦੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਗਾਇਬ ਹੋ ਗਈਆਂ ਹਨ: PM ਮੋਦੀ

09/18/2018 1:21:47 PM

ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵਾਰਾਨਸੀ ਦੌਰੇ ਦਾ ਅੱਜ ਦੂਜਾ ਦਿਨ ਹੈ। ਪ੍ਰਧਾਨਮੰਤਰੀ ਨੇ ਮੰਗਲਵਾਰ ਨੂੰ ਆਪਣੇ ਸੰਸਦੀ ਖੇਤਰ ਕਾਸ਼ੀ ਨੂੰ ਆਪਣੇ ਜਨਮਦਿਨ ਦਾ ਰਿਟਰਨ ਗਿਫਟ ਦਿੱਤਾ। ਪ੍ਰਧਾਨਮੰਤਰੀ ਨੇ ਇੱਥੇ 500 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਯੋਜਨਾਵਾਂ ਦੀ ਨੀਂਹ ਰੱਖੀ। ਇਸ ਦੌਰਾਨ ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਵੀ ਪ੍ਰਧਾਨਮੰਤਰੀ ਨਾਲ ਮੌਜੂਦ ਰਹੇ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਭੋਜਪੁਰੀ ਭਾਸ਼ਾ 'ਚ ਕੀਤੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਪਣੇ ਜੀਵਨ ਦੇ ਇਕ ਹੋਰ ਸਾਲ ਦੀ ਸ਼ੁਰੂਆਤ 'ਚ ਬਾਬਾ ਵਿਸ਼ਵਨਾਕ ਅਤੇ ਮਾਂ ਗੰਗਾ ਦੇ ਆਸ਼ੀਰਵਾਦ ਨਾਲ ਕਰ ਰਿਹਾ ਹਾਂ। ਪੀ.ਐਮ.ਨੇ ਕਿਹਾ ਕਿ ਵਿਕਾਸ ਸਿਰਫ ਹੁਣ ਵਾਰਾਨਸੀ 'ਚ ਨਹੀਂ ਸਗੋਂ ਆਸਪਾਸ ਦੇ ਖੇਤਰਾਂ 'ਚ ਵੀ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕ ਵਾਰਾਨਸੀ ਨੂੰ ਉਸ ਦੀ ਪਛਾਣ ਨਾਲ ਆਧੁਨਿਕ ਵਿਕਾਸ ਨੂੰ ਜੋੜ ਰਹੇ ਹਾਂ। ਪਿਛਲੇ ਚਾਰ ਸਾਲਾਂ 'ਚ ਇੱਥੇ 'ਤੇ ਬਹੁਤ ਘੱਟ ਹੋਇਆ ਹੈ। ਅੱਜ ਇਹ ਅੰਤਰ ਦਿੱਸ ਰਿਹਾ ਹੈ। ਪਹਿਲਾਂ ਕਾਸ਼ੀ ਨੂੰ ਭੋਲੇ ਦੇ ਭਰੋਸੇ ਛੱਡ ਦਿੱਤ ਸੀ ਪਰ ਹੁਣ ਵਾਰਾਨਸੀ ਨੂੰ ਵਿਕਾਸ ਦੀ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਸ਼ੀ 'ਚ ਲਟਕੀਆਂ ਹੋਈਆਂ ਤਾਰਾਂ ਨਹੀਂ ਦਿੱਸਦੀਆਂ ਹਨ। ਅੱਜ ਐਲ.ਈ.ਡੀ.ਬਲਬ ਨਾਲ ਕਾਸ਼ੀ ਜਗਮਗਾ ਰਿਹਾ ਹੈ। 

ਪ੍ਰੋਗਰਾਮ 'ਚ ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ 'ਚ ਕਾਸ਼ੀ ਦੇ ਵਿਕਾਸ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕਈ ਯੋਜਨਾਵਾਂ ਚੱਲ ਰਹੀਆਂ ਹਨ। ਯੋਗੀ ਨੇ ਕਿਹਾ ਕਿ ਅੱਜ ਪੀ.ਐਮ. ਦੀ ਅਗਵਾਈ 'ਚ ਉਤਰ ਪ੍ਰਦੇਸ਼ 'ਚ ਬਿਨਾਂ ਕਿਸੇ ਭੇਦਭਾਵ ਦੇ ਨਾਲ ਵਿਕਾਸ ਯੋਜਨਾਵਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਸਾਡਾ ਟੀਚਾ ਹਰ ਘਰ 'ਚ ਬਿਜਲੀ ਪਹੁੰਚਾਉਣਾ ਹੈ। ਯੂ.ਪੀ. ਸੀ.ਐਮ.ਬੋਲੇ ਕਿ ਜਿਸ ਤੇਜ਼ੀ ਨਾਲ ਪਿਛਲੇ ਚਾਰ ਸਾਲ 'ਚ ਕਾਸ਼ੀ 'ਚ ਵਿਕਾਸ ਕੰਮ ਹੋਏ ਹਨ, ਉਸ ਦੇ ਲਈ ਮੈਂ ਸਤਿਕਾਰਯੋਗ ਪ੍ਰਧਾਨਮੰਤਰੀ ਜੀ ਦਾ ਦਿਲ ਤੋਂ ਸੁਆਗਤ ਕਰਦਾ ਹਾਂ।


Related News