ਆਖਿਰ ਕੀ ਹਨ ਕਾਰਤੀ ਚਿਦਾਂਬਰਮ ਦੀ ਗ੍ਰਿਫਤਾਰੀ ਦੀ ਪਿਛੇ ਦੇ ਕਾਰਨ
Thursday, Mar 01, 2018 - 01:21 PM (IST)

ਨਵੀਂ ਦਿੱਲੀ— ਸੀ.ਬੀ.ਆਈ. ਨੇ ਅੱਜ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੇ ਬੇਟੇ ਕਾਰਤੀ ਚਿਦਾਂਬਰਮ ਨੂੰ ਗ੍ਰਿ੍ਰਫਤਾਰ ਕਰ ਲਿਆ ਗਿਆ। ਉਨ੍ਹਾਂ 'ਤੇ ਦੋਸ਼ ਹਨ ਕਿ ਉਨ੍ਹਾਂ ਨੇ ਏਅਰਸੇਲ-ਮੈਕਿਸਸ ਅਤੇ ਆਈ.ਐੈੱਨ.ਐਕਸ. ਮੀਡੀਆ ਲਈ ਗਲਤ ਤਰੀਕੇ ਨਾਲ ਫਾਰਨ ਇਨਵੈਸਟਮੇਂਟ ਪ੍ਰਮੋਸ਼ਨ ਬੋਰਡ (ਐੱਫ.ਆਈ.ਪੀ.ਬੀ.) ਦੀ ਮਨਜ਼ੂਰੀ ਪ੍ਰਾਪਤ ਕੀਤੀ। ਦੋਵਾਂ ਮਾਮਲੇ 2007 ਦੇ ਹਨ। ਉਸ ਸਮੇਂ ਪੀ. ਚਿਦਾਂਬਰਮ ਵਿੱਤ ਮੰਤਰੀ ਸਨ। ਦੋਸ਼ ਹੈ ਕਿ ਉਨ੍ਹਾਂ ਨੇ ਹੀ ਕਾਰਤੀ ਦਾ ਕੰਮ ਅਸਾਨ ਬਣਵਾਇਆ ਸੀ। ਇਸ ਮਾਮਲੇ 'ਚ ਸੀ.ਬੀ.ਆਈ. ਨੇ ਆਈ.ਐੈਨ.ਐਕਸ. ਮੀਡੀਆ, ਇਸ ਦੇ ਡਾਇਰੈਕਟਰ ਪੀਟਰ ਅਤੇ ਇੰਦਰਾਨੀ ਮੁਖਰਜੀ ਨਾਲ ਕਾਰਤੀ ਦਾ ਨਾਮ ਵੀ ਜੋੜਿਆ ਗਿਆ ਸੀ।
ਸੂਤਰਾਂ ਮੁਤਾਬਕ, ਇਨਫੋਰਸਮੈਂਟ ਡਾਇਰੈਕਟਰ (ਈ.ਡੀ.) ਨੇ ਹੀ ਆਈ.ਐਨ.ਐਕਸ. ਮੀਡੀਆ ਵੱਲੋਂ ਕਾਰਤੀ ਨੂੰ ਮਿਲੀ ਰਕਮ ਦੀ ਜਾਣਕਾਰੀ ਸੀ.ਬੀ.ਆਈ. ਨੂੰ ਦਿੱਤੀ ਸੀ। ਜਿਸ ਦੇ ਆਧਾਰ 'ਚੇ ਸੀ.ਬੀ.ਆਈ. ਨੇ 15ਵੇਂ 2017 ਨੂੰ ਉਨ੍ਹਾਂ ਖਿਲਾਫ ਐੈੱਫ.ਆਈ.ਆਰ. ਦਰਜ ਕੀਤੀ।
Karti Chidambaram at Chennai Airport, he was taken into custody by CBI over INX media case. pic.twitter.com/tyOf2Spfnb
— ANI (@ANI) February 28, 2018
1. ਸੀ.ਬੀ.ਆਈ. ਨੇ ਐੈੱਫ.ਆਈ.ਆਰ. 'ਚ ਕਾਰਤੀ ਚਿਦਾਂਬਰਮ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਮੋਰੀਸ਼ੀਅਸ ਤੋਂ ਨਿਵੇਸ਼ ਪ੍ਰਾਪਤ ਕਰਨ ਲਈ ਐੱਫ.ਆਈ.ਆਰ. ਦੀਆਂ ਸ਼ਰਤਾਂ ਦੇ ਉਲੰਘਣ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਪ੍ਰਭਾਵ ਦਾ ਇਸਤੇਮਾਲ ਕੀਤਾ।
2. ਸੀ.ਬੀ.ਆਈ. ਨੇ ਇਨਫੋਰਸਮੈਂਟ ਕੇਸ ਇਨਫਾਰਮੇਸ਼ਨ ਰਿਪੋਰਟ ਦਰਜ ਕੀਤੀ, ਜੋ ਈ.ਡੀ. ਦੇ ਸਮਾਨ ਇਕ ਪੁਲਸ ਐੱਫ.ਆਈ.ਆਰ. ਹੈ। ਇਸ 'ਚ ਕਾਰਤੀ ਦੇ ਨਾਲ-ਨਾਲ ਆਈ.ਐਨ.ਐਕਸ ਮੀਡੀਆ ਦੇ ਡਾਇਰੈਕਟਰ ਪੀਟਰ ਅਤੇ ਇੰਦਰਾਨੀ ਮੁਖਰਜੀ ਦਾ ਵੀ ਨਾਮ ਹੈ।
3 ਦਰਅਸਲ, ਕਾਰਤੀ ਚਿਦਾਂਬਰਮ ਦਾ ਨਾਮ ਆਈ.ਐਨ.ਐਕਸ. ਮੀਡੀਆ ਕੇਸ ਤੋਂ ਇਲਾਵਾ ਏਅਰਸੇਲ-ਮੈਕਿਸਸ ਕੇਸ ਨਾਲ ਜੁੜਿਆ ਹੋਇਆ ਹੈ। ਮਾਰਚ 2016 'ਚ ਮਲੇਸ਼ੀਆ ਦੀ ਕੰਪਨੀ ਮੈਕਿਸਸ ਕੰਮਿਊਨੀਕੇਸ਼ਨ ਨੇ ਏਅਰਸੇਲ 'ਚ 74% ਹਿੱਸੇਦਾਰੀ ਖ੍ਰੀਦੀ ਸੀ।
4. ਦਸੰਬਰ 2015 ਨੂੰ ਪਹਿਲੀ ਵਾਰ ਏਅਰਸੇਲ-ਮੈਕਿਸਸ ਕੇਸ ਦੀ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਟੈਕਸ ਅਧਿਕਾਰੀਆਂ ਅਤੇ ਇਨਫੋਰਸਮੈਂਟ ਡਾਇਰੈਕਟਰ(ਈ.ਡੀ.) ਨੇ ਕਾਰਤੀ ਚਿਦਾਂਬਰਮ ਦੇ ਕੁਝ ਕਾਰੋਬਾਰੀ ਸਹਿਯੋਗੀਆਂ ਦੇ ਠਿਕਾਣਿਆ 'ਤੇ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ ਲਗਾਤਾਰ ਛਾਪੇਮਾਰੀ ਦੌਰਾਨ ਮਿਲੇ ਦਸਤਾਵੇਜਾਂ ਦੀ ਛਾਣਬੀਣ ਅਤੇ ਇਨਕਮ ਟੈਕਸ ਦੇ ਡਾਕੂਮੈਂਟਸ ਤੋਂ ਪਤਾ ਲੱਗਦਾ ਹੈ ਕਿ ਕਾਰਤੀ ਦਾ ਅਡਵਾਂਟੇਜ ਸਟ੍ਰੈਟੀਜਿਕ, ਸੈਕਵੋਯਾ ਅਤੇ ਵੈਸਟਬ੍ਰਿਜ ਨਾਲ ਨਜ਼ਦੀਕੀ ਸੰਬੰਧ ਸਨ।
5. ਇਨਫੋਰਸਮੈਂਟ ਡਾਇਰੈਕਰਟ (ਈ.ਡੀ.) ਨੇ 2 ਜਨਵਰੀ, 2018 ਨੂੰ ਕਾਰਤੀ ਚਿਦਾਂਬਰਮ ਨੂੰ ਆਈ.ਐਨ.ਐਕਸ. ਮੀਡੀਆ ਨਾਲ ਜੁੜੇ ਮਨੀ ਲਾਂਡਰਿੰਗ ਕੇਸ 'ਚ ਸਮਨ ਜਾਰੀ ਕੀਤਾ ਅਤੇ 13 ਜਨਵਰੀ, 2018 ਨੂੰ ਕਾਰਤੀ ਚਿਤਾਂਬਰਮ ਦੇ ਦਿੱਲੀ ਸਥਿਤ ਇਕ ਹੋਰ ਚੇਨਈ ਸਥਿਤ 4 ਟਿਕਾਣਿਆ 'ਤੇ ਛਾਪੇਮਾਰੀ ਕੀਤੀ।