ਕਾਰਤੀ ਚਿਦਾਂਬਰਮ ’ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ, ਅਗਾਊਂ ਜ਼ਮਾਨਤ ਅਰਜ਼ੀ ਖਾਰਿਜ
Saturday, May 21, 2022 - 10:21 AM (IST)
ਨਵੀਂ ਦਿੱਲੀ– ਪੈਸੇ ਲੈ ਕੇ ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਦੇ ਦੋਸ਼ ’ਚ ਕਾਰਤੀ ਚਿਦਾਂਬਰਮ ’ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਸੀ. ਬੀ. ਆਈ ਨੇ ਇਸ ਮਾਮਲੇ ’ਚ ਹਾਲ ਹੀ ’ਚ ਕਾਰਤੀ ਦੇ ਨੇੜਲੇ ਐੱਸ. ਭਾਸਕਰ ਰਮਨ ਨੂੰ ਗ੍ਰਿਫਤਾਰ ਕੀਤਾ ਹੈ। ਸੀ. ਬੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਸਕਰ ਰਮਨ ਤੋਂ ਪੁੱਛਗਿੱਛ ਤੋਂ ਬਾਅਦ ਕਾਰਤੀ ਚਿਦਾਂਬਰਮ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਜਾਵੇਗਾ। ਜੇ ਕਾਰਤੀ ਪੁੱਛਗਿੱਛ ’ਚ ਸਹਿਯੋਗ ਨਹੀਂ ਕਰੇਗਾ ਤਾਂ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਓਧਰ ਵਿਸ਼ੇਸ਼ ਜੱਜ ਐੱਮ.ਕੇ.ਨਾਗਪਾਲ ਨੇ ਕਾਰਤੀ ਚਿਦਾਂਬਰਮ ਦੀ ਅਗਾਊਂ ਜ਼ਮਾਨਤ ਪਟੀਸ਼ ਖਾਰਿਜ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ। ਪਟੀਸ਼ਨ ਦਾ ਸੀ.ਬੀ.ਆਈ. ਨੇ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਸਮੇਂ ਇਸ ’ਤੇ ਸੁਣਵਾਈ ਨਹੀਂ ਕੀਤੀ ਜਾ ਸਕਦੀ। ਸੀ.ਬੀ.ਆਈ. ਨੇ ਇਹ ਵੀ ਕਿਹਾ ਕਿ ਜੇ ਕਾਰਤੀ ਨੂੰ ਗ੍ਰਿਫਤਾਰ ਕਰਨ ਦੀ ਲੋੜ ਪਈ ਤਾਂ ਉਸ ਨੂੰ ਘੱਟੋ-ਘੱਟ 48 ਘੰਟੇ ਪਹਿਲਾਂ ਨੋਟਿਸ ਦਿੱਤਾ ਜਾਵੇਗਾ।