ਕਰਨਾਟਕ : 50 ਫੁੱਟ ਡੂੰਘੀ ਖੱਡ ''ਚ ਡਿੱਗੀ ਟਰੈਕਟਰ ਟਰਾਲੀ, 7 ਮਜ਼ਦੂਰਾਂ ਦੀ ਮੌਤ

Saturday, Feb 08, 2020 - 03:57 PM (IST)

ਕਰਨਾਟਕ : 50 ਫੁੱਟ ਡੂੰਘੀ ਖੱਡ ''ਚ ਡਿੱਗੀ ਟਰੈਕਟਰ ਟਰਾਲੀ, 7 ਮਜ਼ਦੂਰਾਂ ਦੀ ਮੌਤ

ਬੇਲਗਾਵੀ— ਕਰਨਾਟਕ ਦੇ ਕਹਾਨਾਪੁਰ ਤਾਲੁਕ 'ਚ ਬੋਗਾਰ ਪਿੰਡ 'ਚ ਸ਼ਨੀਵਾਰ ਨੂੰ ਇਕ ਟਰੈਕਟਰ ਟਰਾਲੀ ਪਲਟਣ ਨਾਲ, ਉਸ 'ਚ ਸਵਾਰ 7 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਸ ਨੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਹੈ। ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। 

ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਮਜ਼ਦੂਰ ਇਟਾਗੀ ਕ੍ਰਾਸ ਵੱਲ ਜਾ ਰਹੇ ਸਨ ਅਤੇ ਇਸੇ ਦੌਰਾਨ ਟਰੈਕਟਰ ਟਰਾਲੀ 50 ਫੁੱਟ ਡੂੰਘ 'ਚ ਜਾ ਡਿੱਗੀ। ਇਸ 'ਚ 40 ਮਜ਼ਦੂਰ ਸਵਾਰ ਸਨ, ਜਿਨ੍ਹਾਂ 'ਚੋਂ 4 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਇਸ ਹਾਦਸੇ 'ਚ 10 ਮਜ਼ਦੂਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਸ ਅਨੁਸਾਰ ਹਾਦਸਾ ਸ਼ਨੀਵਾਰ ਸਵੇਰੇ ਕਰੀਬ 11 ਵਜੇ ਹੋਇਆ। ਟਰਾਲੀ 'ਚ ਗੰਨਾ ਕੱਟਾਈ ਕਰਨ ਵਾਲੇ ਮਜ਼ਦੂਰ ਸਵਾਰ ਸਨ, ਜੋ ਮਹਾਰਾਸ਼ਟਰ ਦੇ ਦੱਸੇ ਜਾ ਰਹੇ ਹਨ। 


author

DIsha

Content Editor

Related News