ਕਰਨਾਟਕ : ਮੰਦਰ ''ਚ ਤਿੰਨ ਪੁਜਾਰੀਆਂ ਦਾ ਕਤਲ, ਦਾਨ ਪੇਟੀ ਲੈ ਕੇ ਫਰਾਰ ਹੋਏ ਚੋਰ

09/11/2020 5:59:53 PM

ਬੈਂਗਲੁਰੂ- ਕਰਨਾਟਕ ਦੇ ਮਾਂਡਯਾ 'ਚ ਇਕ ਪ੍ਰਸਿੱਧ ਮੰਦਰ 'ਚ ਚੋਰਾਂ ਨੇ ਕਥਿਤ ਤੌਰ 'ਤੇ ਤਿੰਨ ਪੁਜਾਰੀਆਂ ਦਾ ਕਤਲ ਕਰ ਦਿੱਤਾ ਅਤੇ ਮੰਦਰ ਤੋਂ ਨਕਦੀ ਲੈ ਕੇ ਫਰਾਰ ਹੋ ਗਏ। ਪੁਲਸ ਅਨੁਸਾਰ ਗਿਰੋਹ ਦੇ ਮੈਂਬਰਾਂ ਨੇ ਵੀਰਵਾਰ ਰਾਤ ਅਰਕੇਸ਼ਵਰ ਮੰਦਰ ਦੇ ਪੁਜਾਰੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ 'ਹੁੰਡੀ' (ਦਾਨ ਪੇਟੀ) ਤੋਂ ਨਕਦੀ ਲੈ ਕੇ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਚੋਰਾਂ ਨੇ ਦਾਨ ਪੇਟੀ 'ਚ ਰੱਖੇ ਸਿੱਕੇ ਨਹੀਂ ਚੁੱਕੇ। ਉਨ੍ਹਾਂ ਨੇ ਕਿਹਾ ਕਿ ਜਦੋਂ ਬਦਮਾਸ਼ ਮੰਦਰ ਕੰਪਲੈਕਸ 'ਚ ਆਏ, ਪੁਜਾਰੀ ਸੌਂ ਰਹੇ ਸਨ। ਪੁਜਾਰੀ ਮੰਦਰ ਕੰਪਲੈਕਸ 'ਚ ਹੀ ਰਹਿੰਦੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਡਾਇਰੈਕਟਰ ਜਨਰਲ ਸਮੇਤ ਸਾਰੇ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪੁੱਛ-ਗਿੱਛ ਕੀਤੀ।

ਇਸ ਵਿਚ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਪੁਜਾਰੀਆਂ ਦੇ ਕਤਲ 'ਤੇ ਸੋਗ ਜ਼ਾਹਰ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ। ਉਨ੍ਹਾਂ ਨੇ ਟਵੀਟ ਕੀਤਾ,''ਇਹ ਬਹੁਤ ਪਰੇਸ਼ਾਨ ਕਰਨ ਵਾਲਾ ਹੈ ਕਿ ਮਾਂਡਯਾ ਦੇ ਅਰਕੇਸ਼ਵਰ ਮੰਦਰ ਦੇ ਪੁਜਾਰੀ ਗਣੇਸ਼, ਪ੍ਰਕਾਸ਼ ਅਤੇ ਆਨੰਦ ਦਾ ਚੋਰਾਂ ਨੇ ਕਤਲ ਕਰ ਦਿੱਤਾ।'' ਉਨ੍ਹਾਂ ਨੇ ਕਿਹਾ,''ਮਾਰੇ ਗਏ ਮੰਦਰ ਦੇ ਪੁਜਾਰੀਆਂ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ੇ ਦੇ ਤੌਰ 'ਤੇ ਦਿੱਤੇ ਜਾਣਗੇ। ਦੋਸ਼ੀਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।''


DIsha

Content Editor

Related News