ਕਰਨਾਟਕ ਚੋਣਾਂ : 6 ਮਈ ਨੂੰ ਬੇਂਗਲੁਰੂ ''ਚ 36 ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ PM ਮੋਦੀ

Wednesday, May 03, 2023 - 05:34 PM (IST)

ਕਰਨਾਟਕ ਚੋਣਾਂ : 6 ਮਈ ਨੂੰ ਬੇਂਗਲੁਰੂ ''ਚ 36 ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ PM ਮੋਦੀ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਮਈ ਨੂੰ ਇੱਥੇ 36.6 ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ। ਬੇਂਗਲੁਰੂ ਸੈਂਟਰਲ ਤੋਂ ਲੋਕ ਸਭਾ ਮੈਂਬਰ ਪੀ.ਸੀ. ਮੋਹਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਰਨਾਟਕ 'ਚ 6 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਪ੍ਰਚਾਰ ਮੁਹਿੰਮ ਤਹਿਤ ਰੋਡ ਸ਼ੋਅ ਸ਼ਹਿਰ ਦੇ 17 ਵਿਧਾਨ ਸਭਾ ਖੇਤਰਾਂ 'ਚੋਂ ਹੋ ਕੇ ਲੰਘੇਗਾ। 

ਮੋਹਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਤਹਿਤ ਸਵੇਰੇ 11 ਵਜੇ ਤੋਂ ਦੁਪਹਿਰ ਦੇ 1 ਵਜੇ ਤਕ 10.1 ਕਿਲੋਮੀਟਰ ਅਤੇ ਸ਼ਾਮਲ ਨੂੰ 4 ਵਜੇ ਤੋਂ ਰਾਤ ਦੇ 10 ਵਜੇ ਤਕ 26.5 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਇਸਤੋਂ ਪਹਿਲਾਂ 29 ਅਪ੍ਰੈਲ ਨੂੰ ਪੀ.ਐੱਮ. ਮੋਦੀ ਨੇ ਬੇਂਗਲੁਰੂ 'ਚ 5.3 ਕਿਲੋਮੀਟਰ ਲੰਬਾ ਰੋਡ ਸ਼ੋਅ ਕੱਢਿਆ ਸੀ, ਜੋ ਮਗਦੀ ਰੋਡ, ਨੀਸ ਰੋਡ ਜੰਕਸ਼ਨ ਅਤੇ ਸੁਮਨਹੱਲੀ ਸਮੇਤ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਚੋਂ ਹੋ ਕੇ ਲੰਘਿਆ ਸੀ। ਕਰਨਾਟਕ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ 10 ਮਈ ਨੂੰ ਪੈਣਗੀਆਂ ਅਤੇ ਨਤੀਜੇ 13 ਮਈ ਨੂੰ ਆਉਣਗੇ।


author

Rakesh

Content Editor

Related News