ਹਾਦਸੇ ’ਚ ਵਾਲ-ਵਾਲ ਬਚੇ ਕਰਨਾਟਕ ਦੇ ਮੰਤਰੀ ਮਧੂ ਬੰਗਾਰੱਪਾ, ਟਰੱਕ ਨਾਲ ਹੋਈ ਕਾਰ ਦੀ ਟੱਕਰ

Thursday, Dec 28, 2023 - 06:54 PM (IST)

ਹਾਦਸੇ ’ਚ ਵਾਲ-ਵਾਲ ਬਚੇ ਕਰਨਾਟਕ ਦੇ ਮੰਤਰੀ ਮਧੂ ਬੰਗਾਰੱਪਾ, ਟਰੱਕ ਨਾਲ ਹੋਈ ਕਾਰ ਦੀ ਟੱਕਰ

ਤੁਮਕੁਰੂ, (ਯੂ. ਐੱਨ. ਆਈ.)– ਕਰਨਾਟਕ ਸਰਕਾਰ ’ਚ ਮੰਤਰੀ ਮਧੂ ਬੰਗਾਰੱਪਾ ਉਸ ਸਮੇਂ ਵਾਲ-ਵਾਲ ਬਚ ਗਏ, ਜਦ ਉਨ੍ਹਾਂ ਦੀ ਕਾਰ ਤੁਮਕੁਰੂ ਜ਼ਿਲੇ ਦੇ ਕਯਾਥਾਸੰਦ੍ਰਾ ਕੋਲ ਇਕ ਟਰੱਕ ਨਾਲ ਟਕਰਾ ਗਈ। 

ਪੁਲਸ ਨੇ ਦੱਸਿਆ ਕਿ ਪ੍ਰਾਇਮਰੀ ਅਤੇ ਮਿਡਲ ਸਿੱਖਿਆ ਵਿਭਾਗ ਸੰਭਾਲਣ ਵਾਲੇ ਮਧੂ ਬੰਗਾਰੱਪਾ ਬੁੱਧਵਾਰ ਦੇਰ ਰਾਤ ਸ਼ਿਵ ਮੋਗਾ ਤੋਂ ਬੈਂਗਲੂਰੂ ਪਰਤ ਰਹੇ ਸਨ, ਉਦੋਂ ਇਹ ਹਾਦਸਾ ਹੋਇਆ। ਉਨ੍ਹਾਂ ਦੱਸਿਆ ਕਿ ਹਾਦਸੇ ’ਚ ਕੋਈ ਜ਼ਖਮੀ ਨਹੀਂ ਹੋਇਆ ਹੈ ਤੇ ਮੰਤਰੀ ਦੂਜੀ ਕਾਰ ’ਚ ਸਵਾਰ ਹੋ ਕੇ ਬੈਂਗਲੂਰੂ ਲਈ ਰਵਾਨਾ ਹੋ ਗਏ।


author

Rakesh

Content Editor

Related News