ਪੁੱਤ ਦੀ ਦਵਾਈ ਲਈ ਪਿਤਾ ਨੇ 300 ਕਿਲੋਮੀਟਰ ਤੱਕ ਚਲਾਇਆ ਸਾਈਕਲ, ਲੋਕਾਂ ਨੇ ਕੀਤਾ ਸਲਾਮ

Wednesday, Jun 02, 2021 - 04:03 PM (IST)

ਪੁੱਤ ਦੀ ਦਵਾਈ ਲਈ ਪਿਤਾ ਨੇ 300 ਕਿਲੋਮੀਟਰ ਤੱਕ ਚਲਾਇਆ ਸਾਈਕਲ, ਲੋਕਾਂ ਨੇ ਕੀਤਾ ਸਲਾਮ

ਕਰਨਾਟਕ— ਕਰਨਾਟਕ ’ਚ ਲਾਗੂ ਤਾਲਾਬੰਦੀ ਦਰਮਿਆਨ ਮੈਸੂਰ ਜ਼ਿਲ੍ਹੇ ਦੇ ਕੋਪਲੂ ਪਿੰਡ ਤੋਂ ਭਾਵੁਕ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਕਰਨਾਟਕ ’ਚ ਤਾਲਾਬੰਦੀ ਲਾਈ ਗਈ ਹੈ। ਟਰਾਂਸਪੋਰਟ ਸਹੂਲਤ ਨਾ ਹੋਣ ਕਾਰਨ ਇਕ ਪਿਤਾ ਨੇ ਆਪਣੇ 10 ਸਾਲ ਦੇ ਪੁੱਤਰ ਦੀ ਜਾਨ ਬਚਾਉਣ ਲਈ 300 ਕਿਲੋਮੀਟਰ ਦਾ ਸਫ਼ਰ ਸਾਈਕਲ ’ਤੇ ਤੈਅ ਕੀਤਾ ਹੈ। ਇਲ ਲਈ ਉਨ੍ਹਾਂ ਨੂੰ 3 ਦਿਨ ਦਾ ਸਮਾਂ ਲੱਗਾ। ਜਦੋਂ ਲੋਕਾਂ ਨੇ ਇਸ ਦੀ ਜਾਣਕਾਰੀ ਹੋਈ ਤਾਂ ਹਰ ਕੋਈ ਆਨੰਦ ਦੀ ਹਿੰਮਤ ਨੂੰ ਸਲਾਮ ਕਰ ਰਿਹਾ ਹੈ। ਬਸ ਇੰਨਾ ਹੀ ਨਹੀਂ ਲੋਕ ਦੂਰ-ਦੂਰ ਤੋਂ ਉਨ੍ਹਾਂ ਨੂੰ ਮਿਲ ਆ ਰਹੇ ਹਨ। ਅਜਿਹੇ ਵਿਚ ਕੁਝ ਸਥਾਨਕ ਲੀਡਰ ਵੀ ਮੌਕੇ ’ਤੇ ਚੌਕਾ ਲਾਉਣ ਤੋਂ ਪਿੱਛੇ ਨਹੀਂ ਹਟ ਰਹੇ। ਲੀਡਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਾਂ ਕਈ ਇਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਉਣ ਲੱਗੇ।

ਇਹ ਵੀ ਪੜ੍ਹੋ– ਤਾਲਾਬੰਦੀ ਦੌਰਾਨ ਸੁਰਖੀਆਂ ਬਟੋਰਨ ਵਾਲੀ ‘ਸਾਈਕਲ ਗਰਲ’ ਜੋਤੀ ਦੇ ਪਿਤਾ ਦਾ ਦਿਹਾਂਤ

PunjabKesari

ਕੋਪਲੂ ਪਿੰਡ ਵਾਸੀ 45 ਸਾਲਾ ਆਨੰਦ ਨੇ ਜਿੰਨਾ ਸੰਘਰਸ਼ ਕਰਦੇ ਹੋਏ ਬੇਂਗਲੁਰੂ ਤੋਂ ਆਪਣੇ ਪੁੱਤਰ ਲਈ ਦਵਾਈ ਲਿਆਂਦੀ, ਉਸ ਦੀ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਹੋ ਰਹੀ ਹੈ। ਦਰਅਸਲ 45 ਸਾਲ ਦੇ ਆਨੰਦ ਦੇ ਬੇਟੇ ਲਈ ਜ਼ਰੂਰੀ ਦਵਾਈਆਂ ਨਹੀਂ ਮਿਲ ਰਹੀਆਂ ਸਨ। ਇਸ ਦੇ ਚੱਲਦੇ ਆਨੰਦ ਆਪਣੇ ਪੁੱਤਰ ਦੀ ਦਵਾਈ ਲਿਆਉਣ ਲਈ 300 ਕਿਲੋਮੀਟਰ ਸਾਈਕਲ ਤੋਂ ਬੇਂਗਲੁਰੂ ਚਲੇ ਗਏ। ਇਸ ਦੌਰਾਨ ਉਨ੍ਹਾਂ ਨੂੰ 3 ਦਿਨ ਦਾ ਸਮਾਂ ਲੱਗਾ। ਉਨ੍ਹਾਂ ਨੇ ਪਿੰਡ ਦੇ ਕੁਝ ਬਾਈਕਸ ਨਾਲ ਵੀ ਸੰਪਰਕ ਕੀਤਾ ਪਰ ਤਾਲਾਬੰਦੀ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਮਨਾ ਕਰ ਦਿੱਤਾ। ਇਸ ਤੋਂ ਬਾਅਦ ਸਾਈਕਲ ਤੋਂ ਹੀ ਦਵਾਈ ਲਿਆਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਬੇਂਗਲੁਰੂ ਪਹੁੰਚਣ ਲਈ ਬਨੂੰਰ, ਮਾਲਵੱਲੀ, ਕਨਕਪੁਰਾ ਹੁੰਦੇ ਹੋਏ ਪਿੰਡ ਤੋਂ 300 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਬਾਰੇ ਜਾਣ ਕੇ ਆਲੇ-ਦੁਆਲੇ ਦੇ ਲੋਕ ਆਨੰਦ ਦੀ ਹਿੰਮਤ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। 

ਇਹ ਵੀ ਪੜ੍ਹੋ– ਸੰਘਰਸ਼ ਭਰੀ ਕਹਾਣੀ; ਪੁੱਤ ਦੀ ਜ਼ਿੰਦਗੀ ਲਈ ਪਿਤਾ ਹਰ ਮਹੀਨੇ ਸਾਈਕਲ ’ਤੇ ਕਰਦੈ 400 ਕਿਲੋਮੀਟਰ ਦਾ ਸਫ਼ਰ

ਬੇਂਗਲੁਰੂ ਤੋਂ ਹੀ ਮਿਲਦੀਆਂ ਹਨ ਦਵਾਈਆਂ—
ਇਕ ਰਿਪੋਰਟ ਮੁਤਾਬਕ ਆਨੰਦ ਨੂੰ ਹਰ ਦੋ ਮਹੀਨੇ ਵਿਚ ਆਪਣੇ ਪੁੱਤਰ ਦੇ ਇਲਾਜ ਲਈ ਦਵਾਈਆਂ ਲੈਣ ਲਈ ਨਿਮਹੰਸ ਬੇਂਗਲੁਰੂ ਜਾਣਾ ਪੈਂਦਾ ਹੈ। ਇੱਥੇ ਉਨ੍ਹਾਂ ਨੂੰ ਮੁਫ਼ਤ ਵਿਚ ਦਵਾਈਆਂ ਮਿਲ ਜਾਂਦੀਆਂ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੁੱਤਰ ਲਈ ਦਵਾਈਆਂ ਦੀ ਇਕ ਵੀ ਖੁਰਾਕ ਨਾ ਛੱਡਣ, ਕਿਉਂਕਿ ਇਸ ਨਾਲ ਇਲਾਜ ਸਾਲਾਂ ਤੱਕ ਪ੍ਰਭਾਵਿਤ ਹੋ ਸਕਦਾ ਹੈ। ਇਸ ਵਜ੍ਹਾਂ ਤੋਂ ਆਨੰਦ ਨੇ ਤਾਲਾਬੰਦੀ ਦੇ ਚੱਲਦੇ ਕੋਈ ਸਾਧਨ ਨਾ ਮਿਲਣ ’ਤੇ ਆਪਣੀ ਪੁਰਾਣੀ ਸਾਈਕਲ ਤੋਂ ਸਫ਼ਰ ਤੈਅ ਕੀਤਾ।

PunjabKesari

ਜਾਣਕਾਰੀ ਮੁਤਾਬਕ ਆਨੰਦ ਕੁਲੀ ਦੇ ਰੂਪ ਵਿਚ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਨ੍ਹਾਂ ਦੇ ਪੁੱਤਰ ਭੈਰਸ਼ ਦਾ ਬੀਤੇ ਕਈ 10 ਸਾਲਾਂ ਤੋਂ ਬੇਂਗਲੁਰੂ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੇ ਪੁੱਤਰ ਦੀ ਦਵਾਈ ਵੀ ਬੇਂਗਲੁਰੂ ਵਿਚ ਮਿਲਦੀ ਹੈ। ਦਵਾਈ ਨਾ ਮਿਲਣ ’ਤੇ ਪੁੱਤਰ ਦੀ ਸਿਹਤ ਖਰਾਬ ਹੋ ਜਾਂਦੀ ਹੈ। ਆਨੰਦ 23 ਮਈ ਨੂੰ ਆਪਣੇ ਘਰ ਤੋਂ ਬੇਂਗਲੁਰੂ ਲਈ ਨਿਕਲੇ ਅਤੇ ਉੱਥੇ ਦਵਾਈ ਲੈ ਕੇ 26 ਮਈ ਦੀ ਸ਼ਾਮ ਨੂੰ ਵਾਪਸ ਪਰਤ ਆਏ। 

ਇਹ ਵੀ ਪੜ੍ਹੋ– 7 ਮਹੀਨੇ ਦੇ ਬੱਚੇ ਦੀ ਕੁੱਟਮਾਰ ਕਰ ਰਹੀ ਮਾਂ ਦਾ ਵੀਡੀਓ ਵਾਇਰਲ, ਪੁਲਸ ਨੇ ਮਾਤਾ-ਪਿਤਾ ਨੂੰ ਸਮਝਾਇਆ


author

Tanu

Content Editor

Related News