ਲਾਕਡਾਊਨ ਕਾਰਨ ਮਕਾਨ ਮਾਲਕ ਨੇ 21 ਦੁਕਾਨਾਂ ਤੇ 12 ਮਕਾਨਾਂ ਦਾ ਕਿਰਾਇਆ ਕੀਤਾ ਮੁਆਫ਼
Thursday, Apr 23, 2020 - 05:31 PM (IST)

ਮੈਂਗਲੁਰੂ- ਕਰਨਾਟਕ 'ਚ ਬੰਟਵਾਲ ਦੇ ਪਾਨੇਮੈਂਗਲੋਰ 'ਚ ਕੋਰੋਨਾ ਪ੍ਰਸਾਰ ਦੌਰਾਨ ਇਕ ਮਕਾਨ ਮਾਲਕ ਨੇ ਆਪਣੇ ਨੇੜਲੇ ਲੋਕਾਂ ਦੇ ਪ੍ਰਤੀ ਪਿਆਰ ਅਤੇ ਹਮਦਰਦੀ ਦੀ ਮਿਸਾਲ ਪੇਸ਼ ਕਰਦੇ ਹੋਏ 21 ਦੁਕਾਨਾਂ ਅਤੇ 12 ਮਕਾਨਾਂ ਦਾ ਇਕ ਮਹੀਨੇ ਦਾ ਕਿਰਾਇਆ ਮੁਆਫ਼ ਕਰ ਦਿੱਤਾ ਹੈ। ਬੀ.ਐੱਚ. ਕੰਪਲੈਕਸ ਦੇ ਮਾਲਕ ਮੁਹੰਮਦ ਹਸਨ ਨੇ ਆਪਣੇ ਵਪਾਰਕ ਕੰਪਲੈਕਸ ਦੀਆਂ 21 ਦੁਕਾਨਾਂ ਅਤੇ 12 ਮਕਾਨਾਂ ਦਾ ਕਿਰਾਇਆ ਮੁਆਫ਼ ਕਰ ਦਿੱਤਾ ਹੈ।
ਲਾਕਡਾਊਨ ਕਾਰਨ ਲੋਕ ਬੇਰੋਜ਼ਗਾਰ ਹਨ ਅਤੇ ਜੀਵਨ ਬਿਤਾਉਣ ਲਈ ਸੰਘਰਸ਼ ਕਰ ਰਹੇ ਹਨ। ਅਜਿਹੇ 'ਚ ਹਸਨ ਦੇ ਇਸ ਕਦਮ ਨਾਲ ਉਨਾਂ ਨੂੰ ਬਹੁਤ ਰਾਹਤ ਮਿਲੀ ਹੈ। ਉਨਾਂ ਨੇ ਕਿਹਾ ਕਿ ਜੇਕਰ ਲਾਕਡਾਊਨ ਜਾਰੀ ਰਹਿੰਦਾ ਹੈ ਤਾਂ ਮੈਂ ਇਕ ਹੋਰ ਮਹੀਨੇ ਦਾ ਕਿਰਾਇਆ ਵੀ ਮੁਆਫ਼ ਕਰ ਦੇਵਾਂਗਾ।