ਮਹਿੰਗੀ ਹੋ ਗਈ ਸ਼ਰਾਬ ! ਕਰਨਾਟਕ ਸਰਕਾਰ ਨੇ ਲਾਗੂ ਕੀਤੀ ਨਵੀਂ ਐਕਸਾਈਜ਼ ਨੀਤੀ, ਜਾਣੋ ਕਿੰਨੇ ਵਧੇ ਭਾਅ

Sunday, May 17, 2026 - 05:25 PM (IST)

ਮਹਿੰਗੀ ਹੋ ਗਈ ਸ਼ਰਾਬ ! ਕਰਨਾਟਕ ਸਰਕਾਰ ਨੇ ਲਾਗੂ ਕੀਤੀ ਨਵੀਂ ਐਕਸਾਈਜ਼ ਨੀਤੀ, ਜਾਣੋ ਕਿੰਨੇ ਵਧੇ ਭਾਅ

ਨੈਸ਼ਨਲ ਡੈਸਕ : ਕਰਨਾਟਕ ਸਰਕਾਰ ਨੇ ਸੂਬੇ ਵਿੱਚ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਕਰਦਿਆਂ ਨਵੀਂ ਐਕਸਾਈਜ਼ ਨੀਤੀ ਲਾਗੂ ਕਰ ਦਿੱਤੀ ਹੈ। ਨਵੀਂ ਨੀਤੀ ਤਹਿਤ 'ਅਲਕੋਹਲ-ਇਨ-ਬੇਵਰੇਜ' (AIB) ਆਧਾਰਿਤ ਐਕਸਾਈਜ਼ ਡਿਊਟੀ ਸਿਸਟਮ ਅਪਣਾਇਆ ਗਿਆ ਹੈ, ਜਿਸ ਕਾਰਨ ਬੈਂਗਲੁਰੂ ਸਮੇਤ ਪੂਰੇ ਸੂਬੇ ਵਿੱਚ ਸ਼ਰਾਬ ਮਹਿੰਗੀ ਹੋ ਗਈ ਹੈ। ਇਸ ਫੈਸਲੇ ਨਾਲ ਰਾਇਲ ਸਟੈਗ, ਓਲਡ ਮੰਕ, ਬਲੈਂਡਰਜ਼ ਪ੍ਰਾਈਡ ਅਤੇ ਸਮਰਨੌਫ ਵਰਗੇ ਕਈ ਪ੍ਰਸਿੱਧ ਬ੍ਰਾਂਡਾਂ ਦੀਆਂ ਕੀਮਤਾਂ (MRP) ਵਿੱਚ ਕਾਫੀ ਬਦਲਾਅ ਆਇਆ ਹੈ।

ਕੀਮਤਾਂ ਵਿੱਚ ਸੱਤ-ਪੜਾਵੀ (7 Slabs) ਵਾਧਾ 
ਸਰਕਾਰ ਨੇ ਸ਼ਰਾਬ ਦੀਆਂ ਕੀਮਤਾਂ ਨੂੰ ਸੱਤ ਵੱਖ-ਵੱਖ ਸਲੈਬਾਂ ਵਿੱਚ ਵੰਡਿਆ ਹੈ:
•ਬਜਟ ਸ਼੍ਰੇਣੀ (ਸਲੈਬ 1 ਅਤੇ 2): ਇਸ ਵਿੱਚ ਬੈਂਗਲੁਰੂ ਵ੍ਹਿਸਕੀ ਅਤੇ ਅੰਮ੍ਰਿਤ XXX ਕਲਾਸਿਕ ਰਮ ਵਰਗੇ ਬ੍ਰਾਂਡ ਸ਼ਾਮਲ ਹਨ, ਜਿਨ੍ਹਾਂ ਦੀਆਂ ਕੀਮਤਾਂ 370 ਰੁਪਏ ਤੋਂ 485 ਰੁਪਏ ਦੇ ਵਿਚਕਾਰ ਰੱਖੀ ਗਈ ਹੈ।
•ਮਿਡ-ਰੇਂਜ (ਸਲੈਬ 3 ਅਤੇ 4): 8PM ਬਲੂ, ਮੈਕਡਾਵਲਜ਼ ਨੰਬਰ 1 ਤੇ ਹਨੀ ਬੀ ਬ੍ਰਾਂਡੀ ਵਰਗੇ ਬ੍ਰਾਂਡਾਂ ਦੀ ਕੀਮਤ ਹੁਣ 560 ਤੋਂ 650 ਰੁਪਏ ਤੱਕ ਪਹੁੰਚ ਗਈ ਹੈ।
•ਪ੍ਰੀਮੀਅਮ ਸ਼੍ਰੇਣੀ (ਸਲੈਬ 7): ਸਭ ਤੋਂ ਵੱਧ ਵਾਧਾ ਸਭ ਤੋਂ ਮਹਿੰਗੀ ਸ਼੍ਰੇਣੀ ਵਿੱਚ ਦੇਖਿਆ ਗਿਆ ਹੈ। ਰਾਇਲ ਸਟੈਗ ਦੀ 750ml ਬੋਤਲ ਦੀ ਕੀਮਤ 1,145 ਰੁਪਏ ਤੈਅ ਕੀਤੀ ਗਈ ਹੈ, ਜਦਕਿ ਬਲੈਂਡਰਜ਼ ਪ੍ਰਾਈਡ ਅਤੇ ਸਿਗਨੇਚਰ ਦੀ ਕੀਮਤ 1,330 ਰੁਪਏ ਤੱਕ ਪਹੁੰਚ ਗਈ ਹੈ।

ਸਰਕਾਰੀ ਖ਼ਜ਼ਾਨੇ ਨੂੰ ਮਿਲੇਗਾ ਹੁਲਾਰਾ
 ਇਸ ਨਵੇਂ ਐਕਸਾਈਜ਼ ਸਿਸਟਮ ਦਾ ਮੁੱਖ ਉਦੇਸ਼ ਕਰਨਾਟਕ ਸਰਕਾਰ ਦੇ ਮਾਲੀਏ (Revenue) ਵਿੱਚ ਵਾਧਾ ਕਰਨਾ ਹੈ। ਹਾਲਾਂਕਿ, ਕੀਮਤਾਂ ਵਿੱਚ ਇਸ ਵਾਧੇ ਦਾ ਸਿੱਧਾ ਅਸਰ ਆਮ ਗਾਹਕਾਂ 'ਤੇ ਪਵੇਗਾ। ਖਾਸ ਤੌਰ 'ਤੇ ਪ੍ਰੀਮੀਅਮ ਬ੍ਰਾਂਡ ਖਰੀਦਣ ਵਾਲੇ ਲੋਕਾਂ ਨੂੰ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ। ਰਾਜ ਦੇ ਐਕਸਾਈਜ਼ ਵਿਭਾਗ ਨੇ ਇਹ ਨਵੀਆਂ ਦਰਾਂ 90ML, 180ML ਅਤੇ 750ML ਦੇ ਸਾਰੇ ਪੈਕਾਂ 'ਤੇ ਲਾਗੂ ਕਰ ਦਿੱਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News