Crash ਹੋ ਗਈਆਂ Gold-Silver ਦੀਆਂ ਕੀਮਤਾਂ, ਜਾਣੋ ਤਿਉਹਾਰਾਂ ਤੋਂ ਪਹਿਲਾਂ ਕਿੰਨੇ ਡਿੱਗੇ ਰੇਟ

Wednesday, Sep 02, 2026 - 11:03 AM (IST)

Crash ਹੋ ਗਈਆਂ Gold-Silver ਦੀਆਂ ਕੀਮਤਾਂ, ਜਾਣੋ ਤਿਉਹਾਰਾਂ ਤੋਂ ਪਹਿਲਾਂ ਕਿੰਨੇ ਡਿੱਗੇ ਰੇਟ

ਬਿਜ਼ਨੈੱਸ ਡੈਸਕ - ਅੱਜ ਬੁੱਧਵਾਰ (2 ਸਤੰਬਰ, 2026) ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। MCX 'ਤੇ 5 ਅਕਤੂਬਰ ਦੀ ਡਿਲੀਵਰੀ ਲਈ ਸੋਨਾ 1,639 ਡਿੱਗ ਕੇ 1,50,090 ਪ੍ਰਤੀ 10 ਗ੍ਰਾਮ 'ਤੇ ਵਪਾਰ ਕਰ ਰਿਹਾ ਹੈ। 4 ਦਸੰਬਰ ਦੀ ਡਿਲੀਵਰੀ ਲਈ ਚਾਂਦੀ 3,010.00 ਰੁਪਏ ਡਿੱਗ ਕੇ 2,32,431 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਪਾਰ ਕਰ ਰਹੀ ਹੈ।

ਦਿੱਲੀ ਵਿੱਚ ਸਰਾਫਾ ਕੀਮਤ

ਦਿੱਲੀ ਵਿੱਚ ਸੋਨੇ ਦੀਆਂ ਕੀਮਤਾਂ ਮੰਗਲਵਾਰ ਨੂੰ ਲਗਾਤਾਰ ਪੰਜਵੇਂ ਦਿਨ ਡਿੱਗੀਆਂ। ਸਥਾਨਕ ਵਪਾਰੀਆਂ ਅਨੁਸਾਰ, 99.9 ਪ੍ਰਤੀਸ਼ਤ ਸ਼ੁੱਧ ਸੋਨੇ ਦੀ ਕੀਮਤ 2,700 ਰੁਪਏ ਡਿੱਗ ਕੇ ਲਗਭਗ ਦੋ ਹਫ਼ਤਿਆਂ ਦੇ ਹੇਠਲੇ ਪੱਧਰ 1,58,200 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) 'ਤੇ ਆ ਗਈ, ਜਦੋਂਕਿ ਸੋਮਵਾਰ ਨੂੰ ਇਹ 1,60,900 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

ਪਿਛਲੇ ਪੰਜ ਸੈਸ਼ਨਾਂ ਵਿੱਚ ਸੋਨਾ 8,900 ਰੁਪਏ ਭਾਵ 5.3 ਪ੍ਰਤੀਸ਼ਤ ਡਿੱਗ ਗਿਆ ਹੈ। 25 ਅਗਸਤ ਨੂੰ ਇਸਦੀ ਕੀਮਤ 1,67,100 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੀ। ਚਾਂਦੀ ਵੀ 5,000 ਰੁਪਏ ਡਿੱਗ ਕੇ 2,40,500 ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) 'ਤੇ ਆ ਗਈ। ਸੋਮਵਾਰ ਨੂੰ ਇਹ 2,45,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਸੀ।

ਵਿਦੇਸ਼ੀ ਬਾਜ਼ਾਰਾਂ ’ਚ ਸਰਾਫਾ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦੇਖੀ ਗਈ। ਹਾਜ਼ਰ ਸੋਨਾ 80.61 ਡਾਲਰ ਭਾਵ 2 ਫੀਸਦੀ ਡਿੱਗ ਕੇ 4,368.58 ਡਾਲਰ ਪ੍ਰਤੀ ਔਂਸ ਰਹਿ ਗਿਆ, ਜਦੋਂਕਿ ਚਾਂਦੀ ਦੀ ਕੀਮਤ ਲੱਗਭਗ 3 ਫੀਸਦੀ ਟੁੱਟ ਕੇ 64.68 ਡਾਲਰ ਪ੍ਰਤੀ ਔਂਸ ਰਹਿ ਗਈ। ਆਨੰਦ ਰਾਠੀ ਸ਼ੇਅਰ ਐਂਡ ਸਟਾਕ ਬ੍ਰੋਕਰਜ਼ ਦੀ ਜਿਣਸ ਅਤੇ ਕਰੰਸੀ ਸੋਧ ਵਿਸ਼ਲੇਸ਼ਕ ਵੇਦਿਕਾ ਨਾਰਵੇਕਰ ਨੇ ਕਿਹਾ ਕਿ ਅਮਰੀਕਾ-ਈਰਾਨ ਵਿਚਾਲੇ ਹਾਲੀਆ ਤਣਾਅ ਅਤੇ ਉਸ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਵਿਚਾਲੇ ਘਰੇਲੂ ਸੋਨੇ ਦੀਆਂ ਕੀਮਤਾਂ ਦਬਾਅ ’ਚ ਹਨ।


author

Harinder Kaur

Content Editor

Related News