ਖੰਡ ਦੇ ਪ੍ਰਚੂਨ ਭਾਅ ਇਕ ਹਫਤੇ ’ਚ 3.85 ਫੀਸਦੀ ਘਟ ਕੇ 62.57 ਰੁਪਏ ਕਿਲੋ ’ਤੇ ਪਹੁੰਚੇ

Friday, Sep 04, 2026 - 10:35 AM (IST)

ਖੰਡ ਦੇ ਪ੍ਰਚੂਨ ਭਾਅ ਇਕ ਹਫਤੇ ’ਚ 3.85 ਫੀਸਦੀ ਘਟ ਕੇ 62.57 ਰੁਪਏ ਕਿਲੋ ’ਤੇ ਪਹੁੰਚੇ

ਬਿਜ਼ਨੈੱਸ ਡੈਸਕ - ਕੇਂਦਰ ਸਰਕਾਰ ਦੇ ਖੰਡ ਦਰਾਮਦ ਦੀ ਇਜਾਜ਼ਤ ਦੇਣ ਅਤੇ ਥੋਕ ਖਪਤਕਾਰਾਂ ਤੇ ਕਾਰੋਬਾਰੀਆਂ ਲਈ ਸਟਾਕ ਨਿਯਮ ਸਖਤ ਕਰਨ ਤੋਂ ਬਾਅਦ ਦੇਸ਼ ਭਰ ’ਚ ਖੰਡ ਦੀ ਔਸਤ ਪ੍ਰਚੂਨ ਕੀਮਤ ’ਚ ਕਮੀ ਆਈ ਹੈ।

ਇਹ ਵੀ ਪੜ੍ਹੋ :  ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ

ਅਧਿਕਾਰਤ ਅੰਕੜਿਆਂ ਅਨੁਸਾਰ ਇਕ ਹਫਤੇ ’ਚ ਖੰਡ ਦੇ ਪ੍ਰਚੂਨ ਭਾਅ 3.85 ਫੀਸਦੀ ਘਟ ਕੇ 62.57 ਰੁਪਏ ਪ੍ਰਤੀ ਕਿਲੋ ਰਹਿ ਗਏ ਹਨ। ਇਕ ਹਫਤਾ ਪਹਿਲਾਂ ਇਹ ਕੀਮਤ 65.08 ਰੁਪਏ ਪ੍ਰਤੀ ਕਿਲੋ ਸੀ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਹਾਲਾਂਕਿ ਖੰਡ ਦੇ ਭਾਅ ਅਜੇ ਵੀ ਪਿਛਲੇ ਮਹੀਨੇ ਦੇ 49.33 ਰੁਪਏ ਪ੍ਰਤੀ ਕਿਲੋ ਦੇ ਮੁਕਾਬਲੇ ਲੱਗਭਗ 27 ਫੀਸਦੀ ਵੱਧ ਹਨ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਅੰਕੜਿਆਂ ਅਨੁਸਾਰ 2 ਸਤੰਬਰ ਨੂੰ ਖੰਡ ਦਾ ਔਸਤ ਥੋਕ ਮੁੱਲ ਵੀ ਘਟ ਕੇ 57.62 ਰੁਪਏ ਪ੍ਰਤੀ ਕਿਲੋ ਹੋ ਗਿਆ, ਜੋ ਇਕ ਹਫਤਾ ਪਹਿਲਾਂ 60.39 ਰੁਪਏ ਸੀ।

ਇਹ ਵੀ ਪੜ੍ਹੋ : BOB ਕਰੇਗਾ 2,482 ਅਧਿਕਾਰੀਆਂ ਦੀ ਭਰਤੀ,  ਅਪਲਾਈ ਕਰਨ ਲਈ ਜਾਣੋ ਕੀ ਹੋਣੀ ਚਾਹੀਦੀ ਹੈ ਯੋਗਤਾ

ਉਦਯੋਗਿਕ ਸੂਤਰਾਂ ਮੁਤਾਬਕ ਥੋਕ ਕੀਮਤਾਂ ’ਚ ਗਿਰਾਵਟ ਦਾ ਅਸਰ ਪ੍ਰਚੂਨ ਬਾਜ਼ਾਰ ’ਚ ਦਿਸਣ ’ਚ ਕੁਝ ਸਮਾਂ ਲੱਗ ਸਕਦਾ ਹੈ। ਪ੍ਰਚੂਨ ਵਿਕ੍ਰੇਤਾਵਾਂ ਕੋਲ ਪਹਿਲਾਂ ਉੱਚੀ ਕੀਮਤ ’ਤੇ ਖਰੀਦਿਆ ਖੰਡ ਦਾ ਸਟਾਕ ਹੈ, ਇਸ ਲਈ ਉਹ ਇਸ ਨੂੰ ਘਾਟੇ ’ਚ ਵੇਚਣ ਦੀ ਬਜਾਏ ਮੌਜੂਦਾ ਕੀਮਤ ’ਤੇ ਵੇਚ ਰਹੇ ਹਨ। ਸੂਤਰ ਨੇ ਕਿਹਾ ਕਿ ਪ੍ਰਚੂਨ ਕੀਮਤਾਂ ’ਚ ਬਦਲਾਅ ਦਾ ਅਸਰ ਦਿਸਣ ’ਚ ਘੱਟੋ-ਘੱਟ 10 ਦਿਨ ਲੱਗ ਸਕਦੇ ਹਨ।

ਇਹ ਵੀ ਪੜ੍ਹੋ : ਸਤੰਬਰ 'ਚ 14 ਦਿਨਾਂ ਲਈ ਬੰਦ ਰਹਿਣਗੀਆਂ ਬੈਂਕ ਸ਼ਾਖਾਵਾਂ; ਜਾਣੋ ਛੁੱਟੀਆਂ ਦੀ ਪੂਰੀ ਸੂਚੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News