ਦੇਵਗਨ ਸਿਨੇਐਕਸ ਨੇ ਲਿਖੀ ਵਿਸਤਾਰ ਦੀ ਨਵੀਂ ਕਹਾਣੀ

Tuesday, Sep 01, 2026 - 10:57 AM (IST)

ਦੇਵਗਨ ਸਿਨੇਐਕਸ ਨੇ ਲਿਖੀ ਵਿਸਤਾਰ ਦੀ ਨਵੀਂ ਕਹਾਣੀ

ਐਂਟਰਟੇਨਮੈਂਟ ਡੈਸਕ - ਭਾਰਤ ਦੇ ਸਭ ਤੋਂ ਤੇਜ਼ੀ ਨਾਲ ਉੱਭਰਦੇ ਲਗਜ਼ਰੀ ਸਿਨੇਮਾ ਐਗਜ਼ੀਬਿਸ਼ਨ ਬ੍ਰਾਂਡਾਂ ’ਚੋਂ ਇਕ ਦੇਵਗਨ ਸਿਨੇਐਕਸ ਆਪਣੇ ਪੋਰਟਫੋਲੀਓ ’ਚ ਦੋ ਵੱਡੀਆਂ ਨਵੀਂਆਂ ਪ੍ਰਾਪਰਟੀਜ਼ ਦੇ ਨਾਲ ਵਿਕਾਸ ਦੇ ਅਗਲੇ ਪੜਾਅ ’ਚ ਪ੍ਰਵੇਸ਼ ਕਰ ਰਿਹਾ ਹੈ।

ਕੰਪਨੀ ਇਸ ਸਾਲ ਦੇ ਅੰਤ ਤੱਕ ਬੈਂਗਲੁਰੂ ’ਚ 11 ਸਕ੍ਰੀਨ ਮੈਗਾਪਲੈਕਸ ਤੇ ਹੈਦਰਾਬਾਦ ’ਚ 7 ਸਕ੍ਰੀਨ ਪ੍ਰਾਪਰਟੀ ਖੋਲ੍ਹੇਗੀ, ਜਿਸ ਨਾਲ ਦੱਖਣੀ ਭਾਰਤ ਦੇ ਦੋ ਸਭ ਤੋਂ ਗਤੀਸ਼ੀਲ ਮਨੋਰੰਜਨ ਬਾਜ਼ਾਰਾਂ ’ਚ ਮੌਜੂਦਗੀ ਦਰਜ ਹੋਵੇਗੀ। ਇਹ ਵਿਸਤਾਰ ਬ੍ਰਾਂਡ ਦੀ ਮਜ਼ਬੂਤ ਵਿਕਾਸ ਯਾਤਰਾ ’ਤੇ ਆਧਾਰਿਤ ਹੈ। ਬੈਂਗਲੁਰੂ ਦਾ ਮੈਗਾਪਲੈਕਸ ਹੁਣ ਤੱਕ ਦੇ ਬ੍ਰਾਂਡਾਂ ਦੇ ਸਭ ਤੋਂ ਵੱਡੇ ਡੈਸਟੀਨੇਸ਼ਨਾਂ ’ਚੋਂ ਇਕ ਹੋਵੇਗਾ। ਉੱਥੇ ਹੀ, ਹੈਦਰਾਬਾਦ ਦੀ ਪ੍ਰਾਪਰਟੀ ਅਜਿਹੇ ਬਾਜ਼ਾਰ ’ਚ ਉਸ ਦੀ ਪਹੁੰਚ ਵਧਾਏਗੀ।

ਅਜੈ ਦੇਵਗਨ, ਫ਼ਾਊਂਡਰ ਦੇਵਗਨ ਸਿਨੇਐਕਸ ਨੇ ਕਿਹਾ, “ਸਾਡਾ ਉਦੇਸ਼ ਸੌਖਾ ਹੈ, ਉਨ੍ਹਾਂ ਨੂੰ ਸਿਨੇਮਾ ਦੇਖਣ ਦਾ ਇਕ ਬਿਹਤਰੀਨ ਅਨੁਭਵ ਦੇਣਾ। ਇਹ ਦੋਵੇਂ ਪ੍ਰਾਪਰਟੀਜ਼ ਸਾਡੇ ਲਈ ਅੱਗੇ ਵਧਣ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹਨ ਤੇ ਹਾਲੇ ਬਹੁਤ ਕੁਝ ਆਉਣਾ ਬਾਕੀ ਹੈ।” ਅਜੈ ਅਗਰਵਾਲ, ਸੀ.ਈ.ਓ. ਦੇਵਗਨ ਸਿਨੇਐਕਸ ਨੇ ਕਿਹਾ, “ਬੈਂਗਲੁਰੂ ਤੇ ਹੈਦਰਾਬਾਦ ਸਾਡੇ ਲਈ ਮਹੱਤਵਪੂਰਨ ਬਾਜ਼ਾਰ ਹਨ ਤੇ ਦੋਵੇਂ ਪ੍ਰਾਪਰਟੀਜ਼ ਸਾਡੀਆਂ ਇੱਛਾਵਾਂ ਦੇ ਪੈਮਾਨੇ ਨੂੰ ਦਰਸਾਉਂਦੀਆਂ ਹਨ।”


author

cherry

Content Editor

Related News