ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਫੜ੍ਹੀਆਂ ਨੂੰ ਆਪਣੀ ਜਗ੍ਹਾ ’ਤੇ ਟਰਾਂਸਫਰ ਕਰਵਾਉਣ ਦੀ ਮੰਗ

Thursday, Sep 03, 2026 - 03:48 PM (IST)

ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਫੜ੍ਹੀਆਂ ਨੂੰ ਆਪਣੀ ਜਗ੍ਹਾ ’ਤੇ ਟਰਾਂਸਫਰ ਕਰਵਾਉਣ ਦੀ ਮੰਗ

ਜਲੰਧਰ (ਸ. ਹ.)–ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਚ ਰਿਟੇਲ ਦੀਆਂ ਫੜ੍ਹੀਆਂ ਵਾਲੀ ਜਗ੍ਹਾ ਨੂੰ ਛੱਡ ਕੇ ਕੁਝ ਆੜ੍ਹਤੀ ਦੀਆਂ ਦੁਕਾਨਾਂ ਦੇ ਬਾਹਰ ਲਗਾਈਆਂ ਜਾਣ ਵਾਲੀਆਂ ਫੜ੍ਹੀਆਂ ਕਾਰਨ ਰਿਟੇਲ ਐਸੋਸੀਏਸ਼ਨ ਤੋਂ ਲੈ ਕੇ ਪਾਰਕਿੰਗ ਠੇਕੇਦਾਰ ਪ੍ਰੇਸ਼ਾਨ ਹਨ। ਦੋਵੇਂ ਹੀ ਵੱਖ-ਵੱਖ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਲੈ ਕੇ ਮਾਰਕੀਟ ਕਮੇਟੀ ਨੂੰ ਲਿਖਤੀ ਤੌਰ ’ਤੇ ਵੀ ਦਿੱਤਾ ਗਿਆ ਪਰ ਕੋਈ ਹੱਲ ਨਹੀਂ ਨਿਕਲਿਆ।

ਠੇਕੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਠੇਕਾ ਹੋਇਆ ਤਾਂ ਰਿਟੇਲ ਦੀਆਂ ਫੜ੍ਹੀਆਂ ਤੋਂ ਵੀ ਕਿਰਾਇਆ ਲੈਣਾ ਉਨ੍ਹਾਂ ਦੇ ਹਿੱਸੇ ਵਿਚ ਆਇਆ ਸੀ ਪਰ ਰਿਟੇਲ ਫੜ੍ਹੀਆਂ ਦੀ ਜਿਥੇ ਜਗ੍ਹਾ ਹੈ, ਉਸ ਤੋਂ ਹਟ ਕੇ ਕੁਝ ਲੋਕਾਂ ਨੇ ਆੜ੍ਹਤੀ ਦੀਆਂ ਦੁਕਾਨਾਂ ਦੇ ਅੱਗੇ ਆਪਣੀਆਂ ਫੜ੍ਹੀਆਂ ਲਗਾ ਲਈਆਂ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਰਿਟੇਲ ਫੜ੍ਹੀ ਵਾਲਿਆਂ ਵਿਚ ਰੋਸ ਹੈ ਕਿ ਉਨ੍ਹਾਂ ਦੀਆਂ ਫੜ੍ਹੀਆਂ ਪਿੱਛੇ ਹਨ ਅਤੇ ਗਾਹਕ ਇਨ੍ਹਾਂ ਦੀਆਂ ਲੱਗੀਆਂ ਫੜ੍ਹੀਆਂ ਤੋਂ ਸਾਮਾਨ ਖਰੀਦ ਕੇ ਚਲੇ ਜਾਂਦੇ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਫ਼ੈਲੀ ਭਿਆਨਕ ਬੀਮਾਰੀ! ਮਰੀਜ਼ਾਂ ਦੇ ਅੰਕੜੇ ਵਧੇ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਜਦਕਿ ਪਾਰਕਿੰਗ ਠੇਕੇਦਾਰ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਉਕਤ ਫੜ੍ਹੀ ਵਾਲਿਆਂ ਤੋਂ ਫੀਸ ਲੈਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਜਾਂ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਫੀਸ ਆੜ੍ਹਤੀਆਂ ਨੂੰ ਜਾਂਦੀ ਹੈ ਜਾਂ ਫਿਰ ਆਡ਼੍ਹਤੀ ਉਨ੍ਹਾਂ ਨੂੰ ਘੱਟ ਪੈਸੇ ਲੈਣ ਲਈ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਫੜ੍ਹੀ ਦੀ ਫੀਸ ਘੱਟ ਤੋਂ ਘੱਟ 50 ਰੁਪਏ ਅਤੇ ਫੜ੍ਹੀ ਦੇ ਹਿਸਾਬ ਨਾਲ ਲਈ ਜਾਂਦੀ ਹੈ ਪਰ ਇਥੇ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੇਕੇਦਾਰ ਨਰਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਮੰਡੀ ਬੋਰਡ ਤੋਂ ਲੈ ਕੇ ਮਾਰਕੀਟ ਕਮੇਟੀ ਨੂੰ ਲਿਖਤੀ ਤੌਰ ’ਤੇ ਦਿੱਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਹੱਲ ਸਾਰੇ ਆੜ੍ਹਤੀ ਅਤੇ ਮੰਡੀ ਬੋਰਡ ਦੇ ਅਧਿਕਾਰੀ ਇਕਜੁੱਟ ਹੋ ਕੇ ਕੱਢਣ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪਿਓ-ਪੁੱਤ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News