ਕਰਨਾਟਕ : ਵਿਸਫ਼ੋਟਕ ਲਿਜਾ ਰਹੇ ਟਰੱਕ 'ਚ ਧਮਾਕਾ, 8 ਲੋਕਾਂ ਦੀ ਮੌਤ, PM ਮੋਦੀ ਨੇ ਜਤਾਇਆ ਦੁਖ਼

Friday, Jan 22, 2021 - 10:06 AM (IST)

ਕਰਨਾਟਕ : ਵਿਸਫ਼ੋਟਕ ਲਿਜਾ ਰਹੇ ਟਰੱਕ 'ਚ ਧਮਾਕਾ, 8 ਲੋਕਾਂ ਦੀ ਮੌਤ, PM ਮੋਦੀ ਨੇ ਜਤਾਇਆ ਦੁਖ਼

ਬੈਂਗਲੁਰੂ- ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ 'ਚ ਵੀਰਵਾਰ ਰਾਤ ਟਰੱਕ 'ਚ ਭਰ ਕੇ ਲਿਜਾ ਰਹੇ ਵਿਸਫ਼ੋਟਕ 'ਚ ਧਮਾਕਾ ਹੋ ਗਿਆ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ ਨੇੜੇ-ਤੇੜੇ ਦੇ ਖੇਤਰ 'ਚ ਝਟਕੇ ਮਹਿਸੂਸ ਕੀਤੇ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਵਿਸਫ਼ੋਟਕ ਖਨਨ ਦੇ ਮਕਸਦ ਨਾਲ ਲਿਜਾਏ ਜਾ ਰਹੇ ਸਨ। ਪੱਥਰ ਤੋੜਨ ਦੇ ਇਕ ਸਥਾਨ 'ਤੇ ਰਾਤ ਲਗਭਗ 10.30 ਵਜੇ ਧਮਾਕਾ ਹੋਇਆ, ਜਿਸ ਨਾਲ ਨਾ ਸਿਰਫ਼ ਸ਼ਿਵਮੋਗਾ ਸਗੋਂ ਕੋਲ ਦੇ ਚਿੱਕਮਗਲੁਰੂ ਅਤੇ ਦਾਵਣਗੇਰੇ ਜ਼ਿਲ੍ਹਿਆਂ 'ਚ ਵੀ ਝਟਕੇ ਮਹਿਸੂਸ ਕੀਤੇ ਗਏ। 

PunjabKesariਚਸ਼ਮਦੀਦਾਂ ਦਾ ਕਹਿਣਾ ਹੈ ਕਿ ਧਮਾਕਾ ਇੰਨਾ ਤੇਜ਼ ਸੀ ਕਿ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਸੜਕਾਂ 'ਤੇ ਵੀ ਤਰੇੜ ਆ ਗਈ। ਧਮਾਕੇ ਨਾਲ ਅਜਿਹਾ ਲੱਗਾ ਜਿਵੇਂ ਭੂਚਾਲ ਆ ਗਿਆ ਹੋਵੇ ਅਤੇ ਭੂ-ਵਿਗਿਆਨੀਆਂ ਨਾਲ ਸੰਪਰਕ ਕੀਤਾ ਗਿਆ। ਇਕ ਪੁਲਸ ਅਧਿਕਾਰੀ ਨੇ ਕਿਹਾ,''ਭੂਚਾਲ ਨਹੀਂ ਆਇਆ ਹੈ ਪਰ ਸ਼ਿਵਮੋਗਾ ਦੇ ਬਾਹਰੀ ਇਲਾਕੇ 'ਚ ਪੇਂਡੂ ਪੁਲਸ ਥਾਣੇ ਹੰਸੁਰ 'ਚ ਧਮਾਕਾ ਹੋਇਆ ਸੀ।'' ਅਧਿਕਾਰੀ ਨੇ ਕਿਹਾ,''ਜਿਲੇਟਿਨ ਲਿਜਾ ਰਹੇ ਇਕ ਟਰੱਕ 'ਚ ਧਮਾਕਾ ਹੋਇਆ। ਟਰੱਕ 'ਚ ਮੌਜੂਦ 8 ਮਜ਼ਦੂਰਾਂ ਦੀ ਮੌਤ ਹੋ ਗਈ। ਸਥਾਨਕ ਤੌਰ 'ਤੇ ਕੰਬਣੀ ਮਹਿਸੂਸ ਕੀਤੀ ਗਈ।'' 

PunjabKesariਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਸੋਗ ਜ਼ਾਹਰ ਕੀਤਾ ਹੈ। ਪੀ.ਐੱਮ. ਮੋਦੀ ਨੇ ਟਵੀਟ 'ਤੇ ਆਪਣੇ ਸੋਗ ਸੰਦੇਸ਼ 'ਚ ਕਿਹਾ,''ਸ਼ਿਵਮੋਗਾ 'ਚ ਮਜ਼ਦੂਰਾਂ ਦੀ ਮੌਤ ਤੋਂ ਦੁਖ਼ੀ ਹਾਂ। ਸੋਗ ਪੀੜਤ ਪਰਿਵਾਰ ਦੇ ਪ੍ਰਤੀ ਹਮਦਰਦੀ।'' ਉਨ੍ਹਾਂ ਨੇ ਹਾਦਸੇ ਤੋਂ ਪ੍ਰਭਾਵਿਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਸੋਗ ਜ਼ਾਹਰ ਕਰਦੇ ਹੋਏ ਇਸ ਘਟਨਾ ਦੀ ਤੁਰੰਤ ਰਿਪੋਰਟ ਮੰਗੀ ਅਤੇ ਇਕ ਉੱਚ ਪੱਧਰੀ ਜਾਂਚ ਦੇ ਆਦੇਸ਼ ਵੀ ਦਿੱਤੇ ਹਨ।

PunjabKesari

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News