ਕਰਨਾਟਕ ’ਚ ਕਿਸ ਦੇ ਸਿਰ ’ਤੇ ਬੰਨ੍ਹੇਗਾ ਜਿੱਤ ਦਾ ਤਾਜ, ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ

05/13/2023 5:22:50 AM

ਨੈਸ਼ਨਲ ਡੈਸਕ: ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਸ਼ਨੀਵਾਰ 13 ਅਪ੍ਰੈਲ ਨੂੰ ਐਲਾਨੇ ਜਾਣਗੇ। ਇਨ੍ਹਾਂ ਨਤੀਜਿਆਂ ’ਤੇ ਭਾਜਪਾ, ਕਾਂਗਰਸ ਅਤੇ ਜੇ. ਡੀ. ਐੱਸ. ਸਮੇਤ ਸਾਰੀਆਂ ਧਿਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੂਬੇ ਦਾ ਚੋਣ ਇਤਿਹਾਸ ਆਮ ਤੌਰ ’ਤੇ ਕਿਸੇ ਵੀ ਪਾਰਟੀ ਨੂੰ ਲਗਾਤਾਰ ਮੁੜ ਸੱਤਾ ’ਚ ਲਿਆਉਣ ਦਾ ਰਿਹਾ ਹੈ। ਅਜਿਹੇ ’ਚ ਨਤੀਜੇ ਨੂੰ ਲੈ ਕੇ ਸਾਰਿਆਂ ਦੀਆਂ ਦਿਲ ਦੀਆਂ ਧੜਕਣਾ ਵਧੀਆਂ ਹੋਈਆਂ ਹਨ। ਕਰਨਾਟਕ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸ਼ਨੀਵਾਰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਸ ਲਈ ਸੂਬੇ ’ਚ 36 ਥਾਵਾਂ ’ਤੇ ਗਿਣਤੀ ਕੇਂਦਰ ਬਣਾਏ ਗਏ ਹਨ। ਸਾਰੇ ਕੇਂਦਰਾਂ ’ਤੇ ਸੀ. ਸੀ. ਟੀ. ਵੀ ਸਮੇਤ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੀਆਂ ਸੜਕਾਂ 'ਤੇ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ, ਨਹੀਂ ਤਾਂ ਹੋਵੇਗੀ ਖੱਜਲ ਖੁਆਰੀ!

ਆਜ਼ਾਦ ਉਮੀਦਵਾਰਾਂ ਲਈ ਜੋੜ-ਤੋੜ

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਇਕ ਦਿਨ ਪਹਿਲਾਂ, ਸੱਤਾਧਾਰੀ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਆਪੋ-ਆਪਣੀਆਂ ਰਣਨੀਤੀਆਂ ’ਤੇ ਵਿਚਾਰ ਵਟਾਂਦਰਾ ਕੀਤਾ ਅਤੇ ਸਪੱਸ਼ਟ ਆਦੇਸ਼ ਦੀ ਅਣਹੋਂਦ ’ਚ ਆਜ਼ਾਦ ਉਮੀਦਵਾਰਾਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਨਾਲ ਛੇੜਛਾੜ ਕਰਨ ਬਾਰੇ ਸੋਚ-ਵਿਚਾਰ ਕੀਤਾ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ: ਅੱਜ ਹੋਵੇਗਾ 19 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ, ਸਵੇਰੇ 7:30 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਸੱਟਾ ਬਾਜ਼ਾਰ ’ਚ ਕਾਂਗਰਸ ’ਤੇ ਪੈਸਾ ਲੱਗਿਆ

ਸੱਟਾ ਬਾਜ਼ਾਰ ਚਲਾਉਣ ਵਾਲੇ ਸੱਟੇਬਾਜ਼ਾਂ ਨੇ ਕਰਨਾਟਕ ’ਚ ਕਾਂਗਰਸ ’ਤੇ ਆਪਣਾ ਪੈਸਾ ਲਗਾਇਆ ਹੈ। ਕਿਹਾ ਜਾ ਰਿਹਾ ਹੈ ਕਿ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਲਗਭਗ 120-130 ਸੀਟਾਂ ਨਾਲ ‘ਮਹੱਤਵਪੂਰਨ ਜਿੱਤ’ ਹਾਸਲ ਕਰ ਸਕਦੀ ਹੈ। ਸੱਟੇਬਾਜ਼ਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਜਪਾ ਸਭ ਤੋਂ ਵੱਧ 80 ਸੀਟਾਂ ਜਿੱਤੇਗੀ ਜਦਕਿ ਜਨਤਾ ਦਲ-ਸੈਕੂਲਰ ਨੂੰ 37 ਸੀਟਾਂ ਮਿਲਣ ਦੀ ਉਮੀਦ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News