ਕਰਨਾਟਕ : ਕੋਰੋਨਾ ਵਾਇਰਸ ਤੋਂ ਸੁਰੱਖਿਆ ਲਈ ਮੰਦਰਾਂ ''ਚ ਕੀਤੀ ਗਈ ਪੂਜਾ ਤੇ ਯੱਗ

02/08/2020 2:05:17 PM

ਕਰਨਾਟਕ— ਚੀਨ 'ਚ ਕੋਰੋਨਾ ਵਾਇਰਸ ਨੇ ਹੁਣ ਤੱਕ 722 ਲੋਕਾਂ ਦੀ ਜਾਨ ਲੈ ਲਈ ਹੈ। ਇਸ ਮਹਾਮਾਰੀ ਨੇ ਦੁਨੀਆ ਭਰ ਦੇ 28 ਦੇਸ਼ਾਂ ਅਤੇ ਖੇਤਰਾਂ 'ਚ 31,520 ਤੋਂ ਵਧ ਲੋਕਾਂ ਨੂੰ ਇਨਫੈਕਟਡ ਕੀਤਾ ਹੈ। ਕੋਰੋਨਾ ਵਾਇਰਸ ਦੇ ਕੁਝ ਮਾਮਲਿਆਂ ਦੀ ਪੁਸ਼ਟੀ ਭਾਰਤ 'ਚ ਵੀ ਹੋ ਚੁਕੀ ਹੈ। ਇਸ ਮਹਾਮਾਰੀ ਨਾਲ ਲੋਕ ਬਹੁਤ ਡਰੇ ਹੋਏ ਹਨ, ਇਸ ਲਈ ਇਸ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰ ਰਹੇ ਹਨ।

PunjabKesariਕਰਨਾਟਕ 'ਚ ਕੱਲ ਰਾਤ ਯਾਨੀ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਦੁਰਗਾ ਪਰਮੇਸ਼ਵਰੀ ਮੰਦਰ ਅਤੇ ਸ਼ਨੇਸ਼ਵਰਾ ਮੰਦਰ 'ਚ ਪੂਜਾ ਅਤੇ ਭੂਤ ਭੈਰਵੀ ਯੱਗ ਕੀਤਾ ਗਿਆ। ਮੰਦਰ ਕੈਂਪਸ 'ਚ ਮਾਂ ਦੁਰਗਾ ਦੀ ਮੂਰਤੀ ਨੂੰ ਚੁੱਕ ਕੇ ਕੁਝ ਲੋਕ ਬਲਦੇ ਹੋਏ ਕੋਲੇ 'ਤੇ ਤੁਰੇ। ਇਸ ਮੰਦਰ 'ਚ ਸਦੀਆਂ ਤੋਂ ਪਰੰਪਰਾ ਚੱਲੀ ਆ ਰਹੀ ਹੈ, ਇਸ ਪਰੰਪਰਾ ਨੂੰ 'ਅਗਨੀ ਕੇਲੀ' ਕਹਿੰਦੇ ਹਨ, ਜਿਸ 'ਚ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਨਾਲ ਖੇਡਦੇ ਹਨ।

PunjabKesari'ਅਗਨੀ ਕੇਲੀ' ਦੀ ਇਸ ਪਰੰਪਰਾ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਇਹ ਪਰੰਪਰਾ ਵਿਅਕਤੀ ਦੇ ਦੁੱਖ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਇਸ ਪਰੰਪਰਾ ਨਾਲ ਕਿਸੇ ਵੀ ਵਿਅਕਤੀ ਨੂੰ ਆਰਥਿਕ ਜਾਂ ਸਰੀਰਕ ਰੂਪ ਨਾਲ ਕੋਈ ਤਕਲੀਫ ਨਹੀਂ ਹੁੰਦੀ ਹੈ।

PunjabKesari


DIsha

Content Editor

Related News