ਭਾਜਪਾ ਨੇ ਮੰਗਿਆ ਅਸਤੀਫਾ, ਸਿੱਧਰਮਈਆ ਨੇ ਕੀਤੀ ਨਾਂਹ

Wednesday, Sep 25, 2024 - 12:01 AM (IST)

ਭਾਜਪਾ ਨੇ ਮੰਗਿਆ ਅਸਤੀਫਾ, ਸਿੱਧਰਮਈਆ ਨੇ ਕੀਤੀ ਨਾਂਹ

ਨੈਸ਼ਨਲ ਡੈਸਕ- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਰਾਜਗ ਸਰਕਾਰ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ ਬਦਲੇ ਦੀ ਸਿਆਸਤ ਕਰ ਰਹੀ ਹੈ।

ਸਿੱਧਰਮਈਆ ਨੇ ਇਸ ਦੇ ਨਾਲ ਹੀ ਰਾਜਪਾਲ ਵੱਲੋਂ ਉਨ੍ਹਾਂ ’ਤੇ ਜ਼ਮੀਨ ਵੰਡਣ ਦੇ ਮਾਮਲੇ ਵਿਚ ਦੋਸ਼ ਲਗਾਉਣ ਦੀ ਮਨਜ਼ੂਰੀ ਦੇਣ ਖਿਲਾਫ ਦਾਖਲ ਪਟੀਸ਼ਨ ਹਾਈ ਕੋਰਟ ਵਿਚ ਰੱਦ ਹੋਣ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਨੂੰ ਲੈ ਕੇ ਕੀਤੀ ਜਾ ਰਹੀ ਮੰਗ ਨੂੰ ਵੀ ਠੁਕਰਾ ਦਿੱਤਾ।


author

Rakesh

Content Editor

Related News