8 ਮਹੀਨਿਆਂ ਬਾਅਦ ਮੁੜ ਕੋਰੋਨਾ ਪਾਜ਼ੇਟਿਵ ਹੋਏ ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ

04/16/2021 3:19:01 PM

ਬੈਂਗਲੁਰੂ- ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਬੀਤੇ 2 ਦਿਨਾਂ ਤੋਂ ਯੇਦੀਯੁਰੱਪਾ ਨੂੰ ਬੁਖ਼ਾਰ ਹੋ ਰਿਹਾ ਸੀ। ਲਗਾਤਾਰ ਬੁਖਾਰ ਰਹਿਣ ਤੋਂ ਬਾਅਦ ਅੱਜ ਯਾਨੀ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਬੈਂਗਲੁਰੂ ਦੇ ਰਮੈਯਾ ਮੈਮੋਰੀਅਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੇ ਰਮੈਯਾ ਮੈਮੋਰੀਅਲ ਤੋਂ ਮਣੀਪਾਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਫਿਲਹਾਲ ਉਨ੍ਹਾਂ ਦਾ ਮਣੀਪਾਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਤੋਂ ਬਾਅਦ ਧੀ ਵੀ ਕੋਰੋਨਾ ਪਾਜ਼ੇਟਿਵ, ਹਸਪਤਾਲ 'ਚ ਦਾਖ਼ਲ

ਮੁੱਖ ਮੰਤਰੀ ਦਫ਼ਤਰ ਵਲੋਂ ਦੱਸਿਆ ਗਿਆ ਹੈ ਕਿ ਬੁਖ਼ਾਰ ਹੋਣ ਤੋਂ ਬਾਅਦ 2 ਦਿਨ ਪਹਿਲਾਂ ਯੇਦੀਯੁਰੱਪਾ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਉਦੋਂ ਉਨ੍ਹਾਂ ਦਾ ਟੈਸਟ ਨੈਗੇਟਿਵ ਆਇਆ ਸੀ। ਹਾਲਾਂਕਿ ਉਨ੍ਹਾਂ ਨੂੰ ਬੁਖ਼ਾਰ ਬਣਿਆ ਰਿਹਾ ਅਤੇ ਅੱਜ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਇੱਥੇ ਉਨ੍ਹਾਂ ਦਾ ਮੁੜ ਕੋਵਿਡ ਟੈਸਟ ਕੀਤਾ ਗਿਆ, ਜਿਸ 'ਚ ਯੇਦੀਯੁਰੱਪਾ ਪਾਜ਼ੇਟਿਵ ਪਾਏ ਗਏ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨਾਲ ਪੀੜਤ ਕਾਂਗਰਸ ਉਮੀਦਵਾਰ ਦੀ ਹੋਈ ਮੌਤ

ਦੱਸਣਯੋਗ ਹੈ ਕਿ 78 ਸਾਲਾ ਯੇਦੀਯੁਰੱਪਾ ਬੀਤੇ ਸਾਲ ਵੀ ਕੋਰੋਨਾ ਦੀ ਲਪੇਟ 'ਚ ਆਏ ਸਨ। ਅਗਸਤ 'ਚ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਯੇਦੀਯੁਰੱਪਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਯੇਦੀਯੁਰੱਪਾ ਦੇ ਨਾਲ-ਨਾਲ ਉਨ੍ਹਾਂ ਦੀ ਧੀ ਨੂੰ ਵੀ ਕੋਰੋਨਾ ਹੋਇਆ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News