ਕਰਨਾਟਕ ਉੱਪ ਚੋਣਾਂ : ਚੋਣ ਕਮਿਸ਼ਨ ਦੀ ਛਾਪੇਮਾਰੀ, ਜ਼ਬਤ ਕੀਤੇ 53 ਪ੍ਰੈਸ਼ਰ ਕੁੱਕਰ

Tuesday, Nov 19, 2019 - 11:48 AM (IST)

ਕਰਨਾਟਕ ਉੱਪ ਚੋਣਾਂ : ਚੋਣ ਕਮਿਸ਼ਨ ਦੀ ਛਾਪੇਮਾਰੀ, ਜ਼ਬਤ ਕੀਤੇ 53 ਪ੍ਰੈਸ਼ਰ ਕੁੱਕਰ

ਬੈਂਗਲੁਰੂ— ਚੋਣ ਕਮਿਸ਼ਨ ਨੇ ਕਰਨਾਟਕ ਵਿਧਾਨ ਸਭਾ ਉੱਪ ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ ਕੀਤੀ ਹੈ। ਦਰਅਸਲ ਚੋਣ ਕਮਿਸ਼ਨ ਦੇ ਫਲਾਇੰਗ ਟੁੱਕੜੀ ਨੇ ਵੋਟਿੰਗ ਕੇਂਦਰ ਹੋਸਕੋਟ (ਬੈਂਗਲੁਰੂ ਗ੍ਰਾਮੀਣ ਜ਼ਿਲਾ) 'ਚ ਇਕ ਘਰ ਤੋਂ 53 ਪ੍ਰੈਸ਼ਰ ਕੁੱਕਰ ਜ਼ਬਤ ਕੀਤੇ। ਦਰਅਸਲ ਟੁੱਕੜੀ ਨੂੰ ਸੂਚਨਾ ਮਿਲੀ ਸੀ ਕਿ ਵੋਟਰਾਂ ਨੂੰ ਕੁੱਕਰ ਵੰਡੇ ਜਾ ਰਹੇ ਹਨ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਛਾਪੇਮਾਰੀ ਕਰ ਕੇ ਇਨ੍ਹਾਂ ਨੂੰ ਜ਼ਬਤ ਕਰ ਲਿਆ। ਦੱਸਣਯੋਗ ਹੈ ਕਿ ਹੋਸਕੋਟ 'ਚ ਵੀ ਵਿਧਾਨ ਸਭਾ ਉੱਪ ਚੋਣਾਂ ਹੋਣੀਆਂ ਹਨ। ਜ਼ਿਕਰਯੋਗ ਹੈ ਕਿ ਕਰਨਾਟਕ 'ਚ 5 ਦਸੰਬਰ ਨੂੰ 15 ਵਿਧਾਨ ਸਭਾ ਸੀਟਾਂ ਲਈ ਉੱਪ ਚੋਣਾਂ ਹੋਣ ਜਾ ਰਹੀਆਂ ਹਨ। 5 ਦਸੰਬਰ ਨੂੰ ਵੋਟਿੰਗ ਹੋਣ ਤੋਂ ਬਾਅਦ 9 ਦਸੰਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। 11 ਨਵੰਬਰ ਤੋਂ ਹੀ ਰਾਜ 'ਚ ਚੋਣ ਜ਼ਾਬਤਾ ਲਾਗੂ ਹੋ ਗਈ ਹੈ।

PunjabKesariਸੂਬੇ 'ਚ ਆਪਣੀ ਸਰਕਾਰ ਨੂੰ ਬਚਾਏ ਰੱਖਣ ਲਈ ਜ਼ਰੂਰੀ ਹੈ ਕਿ ਭਾਜਪਾ ਇਨ੍ਹਾਂ ਸਾਰੀਆਂ ਸੀਟਾਂ 'ਤੇ ਚੰਗਾ ਪ੍ਰਦਰਸ਼ਨ ਕਰੇ। ਉੱਥੇ ਹੀ ਰਾਜ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੂੰ ਪਾਰਟੀ 'ਚ ਨਾਰਾਜ਼ਗੀ ਦੂਰ ਕਰਨ ਦੀ ਚੁਣੌਤੀ ਨਾਲ ਨਜਿੱਠਣਾ ਪੈ ਰਿਹਾ ਹੈ। ਦਰਅਸਲ 6 ਸੀਟਾਂ 'ਤੇ ਪਾਰਟੀ ਦਾ ਟਿਕਟ ਹਾਸਲ ਕਰਨ ਦੀ ਦੌੜ 'ਚ ਮੌਜੂਦ ਨੇਤਾਵਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਨ੍ਹਾਂ ਸਾਰੇ ਨੇਤਾਵਾਂ 'ਚੋਂ ਜ਼ਿਆਦਾਤਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਾਰ ਦਾ ਸਾਹਮਣਾ ਕੀਤਾ ਸੀ।


author

DIsha

Content Editor

Related News