ਕਰਨਾਟਕ ''ਚ ਹੋਟਲ ਦੇ ਕਮਰੇ ''ਚੋਂ 2 ਬੱਚੀਆਂ ਸਮੇਤ 4 ਲੋਕ ਮਿਲੇ ਮ੍ਰਿਤਕ

Saturday, Apr 01, 2023 - 02:03 PM (IST)

ਕਰਨਾਟਕ ''ਚ ਹੋਟਲ ਦੇ ਕਮਰੇ ''ਚੋਂ 2 ਬੱਚੀਆਂ ਸਮੇਤ 4 ਲੋਕ ਮਿਲੇ ਮ੍ਰਿਤਕ

ਮੰਗਲੁਰੂ- ਕਰਨਾਟਕ ਦੇ ਮੰਗਲੁਰੂ ਵਿਚ ਹੋਟਲ ਦੇ ਇਕ ਕਮਰੇ 'ਚੋਂ ਦੋ ਬੱਚੀਆਂ ਸਮੇਤ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਸ ਨੇ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰਨ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੈਸੂਰ ਦੇ ਦੇਵੇਂਦਰ (48), ਉਸ ਦੀ ਪਤਨੀ ਨਿਰਮਲਾ (46) ਅਤੇ ਉਨ੍ਹਾਂ ਦੀਆਂ 9 ਸਾਲਾ ਜੁੜਵਾ ਧੀਆਂ ਚੈਤਰਾ ਅਤੇ ਚੈਤੰਨਿਆ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਕੇਦਾਰਨਾਥ, ਬਦਰੀਨਾਥ 'ਚ ਭਾਰੀ ਬਰਫ਼ਬਾਰੀ, ਵੇਖੋ ਖ਼ੂਬਸੂਰਤ ਤਸਵੀਰਾਂ

ਪੁਲਸ ਮੁਤਾਬਕ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਸ਼ੁੱਕਰਵਾਰ ਨੂੰ ਬੁਕਿੰਗ ਦੀ ਸਮਾਂ ਸੀਮਾ ਖ਼ਤਮ ਤੋਂ ਬਾਅਦ ਵੀ ਪਰਿਵਾਰ ਕਮਰੇ ਤੋਂ ਬਾਹਰ ਨਹੀਂ ਨਿਕਲਿਆ ਤਾਂ ਹੋਟਲ ਸਟਾਫ਼ ਨੇ ਵਾਧੂ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਮਾਮਲੇ ਦਾ ਖ਼ੁਲਾਸਾ ਹੋਇਆ। ਪੁਲਸ ਨੇ ਦੱਸਿਆ ਕਿ ਪਰਿਵਾਰ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਦੇਵੇਂਦਰ ਨੇ ਆਪਣੇ ਬੱਚਿਆਂ ਨੂੰ ਭੋਜਨ ਵਿਚ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ- ਪਿਤਾ ਦੀ 'ਗੱਲ' ਨੂੰ ਦਿਲ 'ਤੇ ਲਾ ਬੈਠੀ 9 ਸਾਲਾ ਧੀ, ਕੀਤੀ ਖ਼ੁਦਕੁਸ਼ੀ, ਲੋਕ ਆਖਦੇ ਸਨ 'ਇੰਸਟਾ ਕੁਇਨ'

ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਨੇ 27 ਮਾਰਚ ਨੂੰ ਕਿਰਾਏ 'ਤੇ ਕਮਰਾ ਲਿਆ ਸੀ ਅਤੇ 30 ਮਾਰਚ ਨੂੰ ਇਸ ਨੂੰ ਖਾਲੀ ਕਰਨਾ ਸੀ। ਪਰ ਪਰਿਵਾਰ ਦੇ ਚਾਰੋਂ ਮੈਂਬਰਾਂ ਦੀਆਂ ਕਮਰੇ ਵਿਚੋਂ ਲਾਸ਼ਾਂ ਬਰਾਮਦ ਹੋਈਆਂ। ਦੇਵੇਂਦਰ ਕਮਰੇ 'ਚ ਫੰਦੇ ਨਾਲ ਲਟਕਦਾ ਮਿਲਿਆ ਅਤੇ ਪਤਨੀ ਅਤੇ ਜੁੜਵਾ ਬੱਚੀਆਂ ਬੈੱਡ 'ਤੇ ਮ੍ਰਿਤਕ ਪਾਏ ਗਏ। ਪੁਲਸ ਨੇ ਦੱਸਿਆ ਕਿ ਕਮਰੇ 'ਚੋਂ ਇਕ ਨੋਟ ਵੀ ਬਰਾਮਦ ਹੋਇਆ ਹੈ। ਜਿਸ ਵਿਚ ਆਰਥਿਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਚੁੱਕਣ ਦੀ ਗੱਲ ਆਖੀ ਗਈ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਆਂਧਰਾ ਪ੍ਰਦੇਸ਼ 'ਚ ਰਾਮ ਨੌਮੀ ਮੌਕੇ ਵੇਣੂਗੋਪਾਲਾ ਸਵਾਮੀ ਮੰਦਰ 'ਚ ਲੱਗੀ ਅੱਗ, ਮਚੀ ਭੱਜ-ਦੌੜ


author

Tanu

Content Editor

Related News