ਡਰਾਈਵਰ ਦੀ ਈਮਾਨਦਾਰੀ: ਬੱਸ ''ਚ ਭੁੱਲਿਆ 2.5 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਵਪਾਰੀ ਨੂੰ ਮੋੜਿਆ

06/29/2022 5:50:51 PM

ਕੋਲਾਰ (ਵਾਰਤਾ)- ਕਰਨਾਟਕ ਰਾਜ ਸੜਕ ਟਰਾਂਸਪੋਰਟ ਕਾਰਪੋਰੇਸ਼ਨ (ਕੇ.ਐੱਸ.ਆਰ.ਟੀ.ਸੀ.) ਦੀ ਬੱਸ 'ਚ 2.5 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੀਆਂ ਚੂੜੀਆਂ ਨਾਲ ਭਰਿਆ ਬੈਗ ਛੱਡਣ ਵਾਲੇ ਇਕ ਵਪਾਰੀ ਨੇ ਉਦੋਂ ਸੁੱਖ ਦਾ ਸਾਹ ਲਿਆ ਜਦੋਂ ਰਾਜ ਟਰਾਂਸਪੋਰਟ ਅੰਡਰਟੇਕਿੰਗ (ਐੱਸ.ਟੀ.ਯੂ.) ਦੇ ਅਧਿਕਾਰੀਆਂ ਨੇ ਨਾ ਸਿਰਫ਼ ਬੈਗ ਦਾ ਪਤਾ ਲਗਾਇਆ ਸਗੋਂ ਉਸ ਨੂੰ ਵਾਪਸ ਵੀ ਕਰ ਦਿੱਤਾ। ਚਿੰਤਾਮਣੀ ਦਾ ਰਹਿਣ ਵਾਲੇ ਕਾਰੋਬਾਰੀ ਬਾਸ਼ਾ ਖੁਸ਼ਕਿਸਮਤ ਸੀ, ਜੋ ਜਿਸ ਬੱਸ 'ਤੇ ਉਹ ਸ਼ਨੀਵਾਰ ਨੂੰ ਕਿਆਲਨੂਰ ਤੋਂ ਕੋਲਾਰ ਗਏ ਸਨ। ਕੋਲਾਰ ਤੋਂ ਉਨ੍ਹਾਂ ਨੇ ਚਿੰਤਾਮਣੀ ਦੀ ਯਾਤਰਾ 'ਤੇ ਜਾਣਾ ਸੀ ਪਰ ਉਹ ਬੱਸ ਦੀ ਸੀਟ ਹੇਠਾਂ ਬੈਗ ਭੁੱਲ ਕੇ ਹੇਠਾਂ ਉਤਰ ਗਿਆ। ਕਿਸੇ ਨੇ ਵੀ ਸੀਟ ਦੇ ਹੇਠਾਂ ਫਸੇ ਬੈਗ 'ਤੇ ਧਿਆਨ ਨਹੀਂ ਦਿੱਤਾ। ਬਾਸ਼ਾ ਕੋਲਾਰ ਦੇ ਘੰਟਾਘਰ ਉਤਰੇ ਪਰ ਆਪਣਾ ਬੈਗ ਲੈਣਾ ਭੁੱਲ ਗਏ। ਕੁਝ ਘੰਟਿਆਂ ਬਾਅਦ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਬੈਗ ਬੱਸ 'ਚ ਹੀ ਭੁੱਲ ਕੇ ਉਤਰ ਗਏ ਹਨ।

ਉਹ ਕੋਲਾਰ 'ਚ ਕੇ.ਐੱਸ.ਆਰ.ਟੀ.ਸੀ. ਡਿਪੋ ਪਹੁੰਚੇ। ਉਨ੍ਹਾਂ ਨੇ ਵਾਹਨ ਇੰਸਪੈਕਟਰ ਰਘੂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਡਿਪੋ ਪ੍ਰਬੰਧਕ ਰਮੇਸ਼ ਨੂੰ ਦੱਸਿਆ। ਜਿਵੇਂ ਹੀ ਬੱਸ ਚਿੰਤਾਮਣੀ ਲਈ ਰਵਾਨਾ ਹੋਈ, ਰਮੇਸ਼ ਨੇ ਬੱਸ ਕੰਡਕਟਰ ਸ਼ਿਵਾਨੰਦ ਨੂੰ ਫੋਨ ਕੀਤਾ ਅਤੇ ਕੈਸ਼ ਬੈਗ ਦੀ ਜਾਂਚ ਕਰਨ ਲਈ ਕਿਹਾ। ਕੰਡਕਟਰ ਅਤੇ ਡਰਾਈਵਰ ਸੰਜੇ ਦੋਹਾਂ ਨੇ ਬੱਸ ਦੀ ਤਲਾਸ਼ੀ ਲਈ ਅਤੇ ਜਿੱਥੇ ਉਨ੍ਹਾਂ ਨੂੰ ਬੈਗ ਮਿਲਿਆ। ਵਾਪਸ ਆਉਂਦੇ ਸਮੇਂ ਸੰਜੇ ਅਤੇ ਸ਼ਿਵਾਨੰਦ ਨੇ ਉਸ ਬੈਗ ਨੂੰ ਡਿਪੋ ਪ੍ਰਬੰਧਕ ਰਮੇਸ਼ ਦੇ ਹਵਾਲੇ ਕਰ ਦਿੱਤਾ। ਰਮੇਸ਼ ਨੇ ਉਹ ਬੈਗ ਵਪਾਰੀ ਬਾਸ਼ਾ ਨੂੰ ਸੌਂਪ ਦਿੱਤਾ, ਜਿਸ ਨੇ ਰਾਹਤ ਦਾ ਸਾਹ ਲਿਆ। ਬਾਅਦ 'ਚ ਐਤਵਾਰ ਨੂੰ ਕੇ.ਐੱਸ.ਆਰ.ਟੀ.ਸੀ. ਦੇ ਅਧਿਕਾਰੀਆਂ ਨੇ ਸੰਜੇ ਅਤੇ ਸ਼ਿਵਾਨੰਦ ਨੂੰ ਪ੍ਰੰਸ਼ਸਾ ਪੱਤਰ ਦੇ ਕੇ ਸਨਮਾਨਤ ਕੀਤਾ। ਇਸ ਖ਼ਬਰ ਦੀ ਪੂਰੇ ਸੂਬੇ 'ਚ ਚਰਚਾ ਹੋ ਰਹੀ ਹੈ।


DIsha

Content Editor

Related News