ਕਰਨਾਟਕ: ਬੀ.ਐੱਸ. ਯੇਦੀਯੁਰੱਪਾ ਸਰਕਾਰ ਨੇ ਭਰੋਸੇ ਦੀ ਵੋਟ ਜਿੱਤੀ

Sunday, Sep 27, 2020 - 12:26 AM (IST)

ਕਰਨਾਟਕ: ਬੀ.ਐੱਸ. ਯੇਦੀਯੁਰੱਪਾ ਸਰਕਾਰ ਨੇ ਭਰੋਸੇ ਦੀ ਵੋਟ ਜਿੱਤੀ

ਨਵੀਂ ਦਿੱਲੀ - ਕਰਨਾਟਕ ਦੀ ਬੀ.ਐੱਸ. ਯੇਦੀਯੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਸ਼ਨੀਵਾਰ ਨੂੰ ਭਰੋਸੇ ਦੀ ਵੋਟ ਜਿੱਤੀ। ਯੇਦੀਯੁਰੱਪਾ ਸਰਕਾਰ ਦੇ ਭਰੋਸੇ ਦੀ ਵੋਟ ਜਿੱਤਣ ਤੋਂ ਬਾਅਦ ਵਿਧਾਨਸਭਾ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਕਰਨਾਟਕ ਵਿਧਾਨਸਭਾ 'ਚ ਨੇਤਾ ਵਿਰੋਧੀ ਧਿਰ ਸਿਧਾਰਮਈਆ ਭਾਜਪਾ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਏ ਸਨ। ਆਵਾਜ਼ ਰਾਹੀਂ ਯੇਦੀਯੁਰੱਪਾ ਸਰਕਾਰ ਦੇ ਪੱਖ 'ਚ ਫੈਸਲਾ ਗਿਆ। ਕੋਰੋਨਾ ਨੂੰ ਦੇਖਦੇ ਹੋਏ ਵਿਧਾਨਸਭਾ ਪ੍ਰਧਾਨ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਨੇ ਅਵਿਸ਼ਵਾਸ ਪ੍ਰਸਤਾਵ 'ਤੇ ਆਵਾਜ਼ ਦੇ ਜ਼ਰੀਏ ਫੈਸਲਾ ਕਰਵਾਇਆ।

ਕਰਨਾਟਕ ਵਿਧਾਨਸਭਾ 'ਚ ਵਿਰੋਧੀ ਧਿਰ ਦੇ ਨੇਤਾ ਸਿਧਾਰਮਈਆ ਸ਼ਨੀਵਾਰ ਨੂੰ ਪ੍ਰਦੇਸ਼ ਦੀ ਬੀ.ਐੱਸ. ਯੇਦੀਯੁਰੱਪਾ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਏ। ਇਸ ਦੌਰਾਨ ਉਨ੍ਹਾਂ ਕਿਹਾ, ਸੂਬੇ 'ਚ ਸ਼ਾਸਨ ਲਈ ਤੁਹਾਨੂੰ ਕਦੇ ਜਨਾਦੇਸ਼ ਮਿਲਿਆ ਹੀ ਨਹੀਂ। ਤੁਹਾਨੂੰ ਸਮਰੱਥ ਵੋਟ ਨਹੀਂ ਮਿਲੇ ਸਨ ਪਰ ਫਿਰ ਤੁਸੀਂ ਆਪਰੇਸ਼ਨ ਕਮਲ ਲੈ ਆਏ ਅਤੇ ਸਰਕਾਰ ਬਣਾ ਲਈ। ਸਿਧਾਰਮਈਆ ਨੇ ਕਿਹਾ ਕਿ ਯੇਦੀਯੁਰੱਪਾ ਸਰਕਾਰ 2019 'ਚ ਆਏ ਹੜ੍ਹ ਦੇ ਪ੍ਰਭਾਵਿਤਾਂ ਨੂੰ ਰਾਹਤ ਦੇਣ 'ਚ ਅਸਫਲ ਰਹੀ ਹੈ। ਸੂਬੇ ਨੇ ਕੇਂਦਰ ਸਰਕਾਰ ਤੋਂ 35,000 ਕਰੋੜ ਰੂਪਏ ਦੀ ਮਦਦ ਮੰਗੀ ਸੀ ਪਰ ਉਸਨੂੰ ਸਿਰਫ 1,662 ਕਰੋੜ ਰੂਪਏ ਮਿਲੇ। 
 


author

Inder Prajapati

Content Editor

Related News