ਇੰਝ ਵੀ ਆਉਂਦੀ ਹੈ ਮੌਤ! ਕਰੰਟ ਦੀ ਲਪੇਟ ’ਚ ਆਏ ਨੌਜਵਾਨ, ਵੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓ

Sunday, Aug 08, 2021 - 06:04 PM (IST)

ਕਰਨਾਲ— ਹਰਿਆਣਾ ਦੇ ਕਰਨਾਲ ਦੇ ਨਗਲਾ ਮੇਘਾ ਪਿੰਡ ਵਿਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਸਾਉਣ ਦੇ ਮਹੀਨੇ ’ਚ ਸ਼ਿਵਰਾਤਰੀ ਦੇ ਤਿਉਹਾਰ ਦੌਰਾਨ ਕੁਝ ਨੌਜਵਾਨਾਂ ਨੂੰ ਕਰੰਟ ਲੱਗ ਗਿਆ। ਕਰੰਟ ਦੀ ਲਪੇਟ ਵਿਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ:  ਟੋਕੀਓ ਓਲੰੰਪਿਕ: ਮੀਰਾਬਾਈ ਤੋਂ ਲੈ ਕੇ ਨੀਰਜ ਤੱਕ, ਇਹ ਹਨ ਭਾਰਤ ਦੇ ‘7 ਚੈਂਪੀਅਨ’

ਜਾਣਕਾਰੀ ਮੁਤਾਬਕ ਸਾਰੇ ਨੌਜਵਾਨ ਸਾਉਣ ਦੇ ਮਹੀਨੇ ’ਚ ਸ਼ਿਵਰਾਤਰੀ ਦੇ ਮੌਕੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਝਾਂਕੀ ਕੱਢ ਰਹੇ ਸਨ। ਇਸ ਦੌਰਾਨ ਨੌਜਵਾਨ ਬਿਜਲੀ ਦੀ ਤਾਰ ਦੀ ਲਪੇਟ ’ਚ ਆ ਗਏ। ਇਸ ਹਾਦਸੇ ਵਿਚ ਜ਼ਖਮੀ ਹੋਏ ਪ੍ਰਵੀਨ, ਸੁਨੀਲ ਅਤੇ ਅਜੇ ਨੂੰ ਪਹਿਲਾਂ ਪਿੰਡ ਦੇ ਡਾਕਟਰ ਕੋਲ ਲੈ ਕੇ ਗਏ ਜਿੱਥੋਂ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦੇ ਟਰਾਮਾ ਸੈਂਟਰ ਵਿਚ ਲਿਜਾਇਆ ਗਿਆ।

ਇਹ ਵੀ ਪੜ੍ਹੋ: 9 ਮਹੀਨੇ ਪਹਿਲਾਂ ਹੋਏ ਵਿਆਹ ਦਾ ਖ਼ੌਫਨਾਕ ਅੰਤ, ਪਤਨੀ ਦਾ ਕਤਲ ਕਰ ਪਤੀ ਨੇ ਖ਼ੁਦ ਨੂੰ ਮਾਰੀ ਗੋਲੀ

ਪਿੰਡ ਦੇ ਸਰਪੰਚ ਰਹਿ ਚੁੱਕੇ ਗੁਰਨਾਮ ਮੁਤਾਬਕ ਇਸ ਘਟਨਾ ਤੋਂ ਬਾਅਦ ਪਿੰਡ ਸਿਕਾ ਜ਼ਿਲ੍ਹਾ ਸ਼ਾਮਲੀ ਵਾਸੀ ਸੌਰਭ ਅਤੇ ਇਕ ਹੋਰ ਨੌਜਵਾਨ ਨੂੰ ਦੂਜੇ ਹਸਪਤਾਲ ’ਚ ਲੈ ਕੇ ਗਏ, ਜਿੱਥੇ ਸੌਰਭ ਦੀ ਮੌਤ ਹੋ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਹਾਊਸ ’ਚ ਰੱਖਿਆ ਗਿਆ। ਜ਼ਖਮੀਆਂ ਦੇ ਇਲਾਜ ਲਈ ਨਾਗਰਿਕ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਗਿਆ, ਜਿੱਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।


Tanu

Content Editor

Related News