ਕਰਨਾਲ : ਭਿਆਨਕ ਹਾਦਸੇ 'ਚ 7 ਮਹੀਨੇ ਦੀ ਬੱਚੀ ਸਮੇਤ 4 ਲੋਕ ਜ਼ਿੰਦਾ ਸੜੇ

Tuesday, Mar 06, 2018 - 12:09 PM (IST)

ਕਰਨਾਲ : ਭਿਆਨਕ ਹਾਦਸੇ 'ਚ 7 ਮਹੀਨੇ ਦੀ ਬੱਚੀ ਸਮੇਤ 4 ਲੋਕ ਜ਼ਿੰਦਾ ਸੜੇ

ਕਰਨਾਲ — ਕਰਨਾਲ ਦੇ ਜੀ.ਟੀ.ਰੋਡ 'ਤੇ ਇਕ ਵੱਡਾ ਅਤੇ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸੇ 'ਚ  ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਜਾਣ ਕਾਰਨ ਕਾਰ ਸਵਾਰ 4 ਲੋਕ ਜ਼ਿੰਦਾ ਸੜ ਗਏ। ਇਨ੍ਹਾਂ 'ਚ 7 ਮਹੀਨੇ ਦੀ ਬੱਚੀ ਵੀ ਮੌਜੂਦ ਸੀ। ਇਹ ਘਟਨਾ ਜੀ.ਟੀ.ਰੋਡ 'ਤੇ ਸ਼ਾਮਗੜ ਪਿੰਡ ਦੇ ਕੋਲ ਦੀ ਹੈ।

PunjabKesari
ਘਟਨਾ ਅਨੁਸਾਰ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਸਿੱਧਾ ਟਰੱਕ ਦੇ ਥੱਲ੍ਹੇ ਵੜ ਗਈ, ਜਿਸ ਕਾਰਨ ਕਾਰ ਦੀ ਤੇਲ ਦੀ ਟੈਂਕੀ ਫੱਟ ਗਈ ਅਤੇ ਟਰੱਕ ਅਤੇ ਕਾਰ ਦੋਵਾਂ 'ਚ ਭਿਆਨਕ ਅੱਗ ਲੱਗ ਗਈ। ਕਾਰ ਵਿੱਚ 7 ਮਹੀਨੇ ਦੀ ਬੱਚੀ ਅਤੇ ਦੋ ਔਰਤਾਂ ਸਵਾਰ ਹੋਣ ਦੀ ਸੂਚਨਾ ਹੈ।  ਦਿੱਲੀ ਦਾ ਰਹਿਣ ਵਾਲਾ ਇਹ ਪਰਿਵਾਰ ਜੋ ਕਿ ਅੰਬਾਲਾ ਤੋਂ ਦਿੱਲੀ ਵੱਲ ਜਾ ਰਿਹਾ ਸੀ।

PunjabKesari

 


Related News