ਕਾਰਗਿਲ ਵਿਜੇ ਦਿਵਸ : ਜੰਗ ਦੀਆਂ ਕੁਝ ਅਣਦੇਖੀਆਂ ਤਸਵੀਰਾਂ, ਜਿਸ ਨੂੰ ਦੇਖ ਕੇ ਫ਼ੌਜੀਆਂ 'ਤੇ ਹੋਵੇਗਾ ਮਾਣ

Wednesday, Jul 26, 2023 - 01:37 PM (IST)

ਨੈਸ਼ਨਲ ਡੈਸਕ- ਕਰੀਬ 18 ਹਜ਼ਾਰ ਫੁੱਟ ਦੀ ਉੱਚਾਈ 'ਤੇ 24 ਸਾਲ ਪਹਿਲਾਂ 26 ਜੁਲਾਈ 1999 ਨੂੰ ਹੋਇਆ ਕਾਰਗਿਲ ਯੁੱਧ ਭਾਰਤੀ ਫ਼ੌਜ ਦੇ ਸਾਹਸ ਦਾ ਅਜਿਹਾ ਉਦਾਹਰਣ ਹੈ, ਜਿਸ 'ਤੇ ਹਰ ਦੇਸ਼ਵਾਸੀ ਨੂੰ ਮਾਣ ਹੋਣਾ ਚਾਹੀਦਾ। ਇਸ ਮੌਕੇ ਅਸੀਂ ਕਾਰਗਿਲ ਯੁੱਧ ਦੀਆਂ ਅਜਿਹੀਆਂ ਅਣਦੇਖੀਆਂ ਤਸਵੀਰਾਂ ਤੁਹਾਡੇ ਲਈ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਭਾਰਤੀ ਫ਼ੌਜ 'ਤੇ ਮਾਣ ਕਰੋਗੇ।

PunjabKesari

ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਉਨ੍ਹਾਂ ਸ਼ਹੀਦਾਂ ਦੀ ਯਾਦ 'ਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਕਾਰਗਿਲ ਯੁੱਧ 'ਚ ਦੇਸ਼ ਲਈ ਲੜਦੇ ਹੋਏ ਆਪਣੀ ਜਾਨ ਦਾ ਬਲੀਦਾਨ ਦੇ ਦਿੱਤਾ ਸੀ। 60 ਦਿਨ ਤੱਕ ਚੱਲੇ ਕਾਰਗਿਲ ਯੁੱਧ ਨੂੰ ਹਰ ਸਾਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ।

PunjabKesari

ਸਾਲ 1999 'ਚ ਮਈ ਦਾ ਮਹੀਨਾ ਚੱਲ ਰਿਹਾ ਸੀ, ਜੋਂ ਭਾਰਤੀ ਫ਼ੌਜ ਨੂੰ ਸੂਚਨਾ ਮਿਲੀ ਕਿ ਪਾਕਿਸਤਾਨੀ ਫ਼ੌਜੀਆਂ ਅਤੇ ਕਸ਼ਮੀਰੀ ਅੱਤਵਾਦੀਆਂ ਨੂੰ ਕਾਰਗਿਲ ਦੀ ਚੋਟੀ 'ਤੇ ਦੇਖਿਆ ਗਿਆ ਹੈ। ਪਾਕਿਸਤਾਨੀਆਂ ਦਾ ਭਾਰਤੀ ਸਰਹੱਦ 'ਚ ਆਉਣਾ ਕੋਈ ਛੋਟੀ ਗੱਲ ਨਹੀਂ ਸੀ, ਉਹ ਭਾਰਤ ਦੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਅੱਗੇ ਵਧ ਰਹੇ ਸਨ।

PunjabKesari

ਭਾਰਤੀ ਫ਼ੌਜ ਨੇ ਉਦੋਂ ਮੋਰਚਾ ਸੰਭਾਲਿਆ ਅਤੇ ਪਾਕਿਸਤਾਨੀ ਫ਼ੌਜੀਆਂ ਨੂੰ ਕਾਰਗਿਲ ਦੀਆਂ ਪਹਾੜੀਆਂ ਤੋਂ ਦੌੜਾ ਦਿੱਤਾ। ਇੰਨਾ ਹੀ ਨਹੀਂ ਭਾਰਤੀ ਫ਼ੌਜ ਨੇ ਇਹ ਸਖ਼ਤ ਸੰਦੇਸ਼ ਵੀ ਦਿੱਤਾ ਕਿ ਜੇਕਰ ਕਿਸੇ ਨੇ ਭਾਰਤ ਦੀ ਧਰਤੀ 'ਤੇ ਅੱਖ ਵੀ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਅੰਜਾਮ ਵੀ ਬੁਰਾ ਹੀ ਹੋਵੇਗਾ। 8 ਮਈ 1999 ਤੋਂ ਸ਼ੁਰੂ ਹੋਇਆ ਕਾਰਗਿਲ ਯੁੱਧ 26 ਜੁਲਾਈ 1999 ਨੂੰ ਖ਼ਤਮ ਹੋਇਆ ਸੀ।

PunjabKesari


DIsha

Content Editor

Related News