4 ਮਹੀਨਿਆਂ ਬਾਅਦ ਕਾਰਗਿਲ ਅਤੇ ਲੱਦਾਖ ''ਚ ਮੋਬਾਇਲ ਇੰਟਰਨੈੱਟ ਸੇਵਾ ਸ਼ੁਰੂ

12/28/2019 3:01:50 PM

ਜੰਮੂ— ਕਸ਼ਮੀਰ 'ਚ ਹੌਲੀ-ਹੌਲੀ ਹਾਲਾਤ ਆਮ ਹੋ ਰਹੇ ਹਨ। ਕਰੀਬ 4 ਮਹੀਨਿਆਂ ਬਾਅਦ ਕਾਰਗਿਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਮੋਬਾਇਲ ਇੰਟਰਨੈੱਟ ਸੇਵਾ ਸ਼ੁਰੂ ਕੀਤੀ ਗਈ ਹੈ। ਕਾਰਗਿਲ 'ਚ ਇੰਟਰਨੈੱਟ ਸੇਵਾ ਧਾਰਾ-370 ਹਟਣ ਮਗਰੋਂ ਕੇਂਦਰ ਸਰਕਾਰ ਵਲੋਂ ਲਏ ਗਏ ਫੈਸਲੇ ਤੋਂ ਬਾਅਦ ਬੰਦ ਸਨ। ਇੱਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਚ ਧਾਰਾ-370 ਨੂੰ ਹਟਾਇਆ ਗਿਆ ਅਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਬਣਾਉਣ ਦਾ ਫੈਸਲਾ 5 ਅਗਸਤ 2019 ਨੂੰ ਲਿਆ ਗਿਆ। 

ਪ੍ਰਸ਼ਾਸਨ ਮੁਤਾਬਕ ਕਸ਼ਮੀਰ ਵਿਚ ਜ਼ਿਆਦਾਤਰ ਪਾਬੰਦੀਆਂ ਖਤਮ ਹੋ ਚੁੱਕੀਆਂ ਹਨ। ਧਾਰਾ-370 ਹਟਣ ਤੋਂ ਬਾਅਦ ਘਾਟੀ ਵਿਚ ਜ਼ਿੰਦਗੀ ਪਟੜੀ 'ਤੇ ਪਰਤ ਆਈ ਹੈ। ਘਾਟੀ ਦੇ ਹਾਲਾਤ ਕਾਫੀ ਹੱਦ ਤਕ ਆਮ ਹੋ ਚੁੱਕੇ ਹਨ। ਹਰ ਪਾਸੇ ਰੌਣਕ ਨਜ਼ਰ ਆ ਰਹੀ ਹੈ। ਕਸ਼ਮੀਰ ਵਿਚ ਸੁਰੱਖਿਆ ਘੱਟ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਅਜੇ ਹਾਲ ਹੀ 'ਚ ਜੰਮੂ ਅਤੇ ਕਸ਼ਮੀਰ ਤੋਂ ਸੁਰੱਖਿਆ ਘੱਟ ਕਰਦੇ ਹੋਏ ਨੀਮ ਫੌਜੀ ਬਲਾਂ ਦੀਆਂ 72 ਟੁੱਕੜੀਆਂ ਨੂੰ ਹਟਾਉਣ ਦਾ ਫੈਸਲਾ ਕੀਤਾ। ਜੰਮੂ-ਕਸ਼ਮੀਰ ਤੋਂ 7 ਹਜ਼ਾਰ ਤੋਂ ਵੱਧ ਜਵਾਨ ਹੁਣ ਕੱਢੇ ਜਾਣਗੇ।


Tanu

Content Editor

Related News