ਬ੍ਰਿਜ ਭੂਸ਼ਣ ਸ਼ਰਨ ਦੇ ਪੁੱਤਰ ਕਰਨ ਭੂਸ਼ਣ ਨੂੰ ਬਣਾਇਆ ਗਿਆ ਯੂਪੀ ਕੁਸ਼ਤੀ ਸੰਘ ਦਾ ਪ੍ਰਧਾਨ
Sunday, Feb 11, 2024 - 11:55 PM (IST)
ਗੋਂਡਾ - WFI ਦੀ AGM ਮੀਟਿੰਗ ਵਿੱਚ ਯੂਪੀ ਦੇ ਪ੍ਰਧਾਨ ਸਮੇਤ ਕਈ ਅਹੁਦਿਆਂ ਲਈ ਚੋਣ ਹੋਈ। ਜਿਸ ਵਿੱਚ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁੱਤਰ ਕਰਨ ਭੂਸ਼ਣ ਸਿੰਘ ਨੂੰ ਉੱਤਰ ਪ੍ਰਦੇਸ਼ ਕੁਸ਼ਤੀ ਸੰਘ ਦਾ ਪ੍ਰਧਾਨ ਬਣਾਇਆ ਗਿਆ। ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਤੋਂ ਬਾਅਦ ਸੰਜੇ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਕਈ ਅਸਾਮੀਆਂ ਖਾਲੀ ਪਈਆਂ ਸਨ, ਜਿਸ ਵਿੱਚ ਅੱਜ ਹੋਏ ਚੋਣ ਨੂੰ ਲੈ ਕੇ ਭਾਰਤੀ ਕੁਸ਼ਤੀ ਸੰਘ ਦੇ ਸੂਬਾ ਪ੍ਰਧਾਨ ਸਣੇ ਕਈ ਅਹੁਦਿਆਂ ਦੀ ਚੋਣ ਸੰਪਨ ਹੋਣ ਤੋਂ ਬਾਅਦ ਅਹੁਦੇਦਾਰ ਬਣਾਏ ਗਏ।
ਇਹ ਵੀ ਪੜ੍ਹੋ - ਮਹਿਲਾ DSP ਨਾਲ ਹੀ ਹੋ ਗਈ ਠੱਗੀ, ਪਤੀ ਖ਼ਿਲਾਫ਼ ਦਰਜ ਕਰਵਾਇਆ ਮਾਮਲਾ
ਤੁਹਾਨੂੰ ਦੱਸ ਦੇਈਏ ਕਿ ਐਤਵਾਰ (11 ਫਰਵਰੀ) ਨੂੰ ਗੋਂਡਾ ਜ਼ਿਲ੍ਹੇ 'ਚ ਭਾਰਤੀ ਕੁਸ਼ਤੀ ਸੰਘ ਦੇ ਰਾਸ਼ਟਰੀ ਪ੍ਰਧਾਨ ਸੰਜੇ ਸਿੰਘ ਬਬਲੂ ਵੱਲੋਂ ਏ.ਜੀ.ਐੱਮ. ਦੀ ਮੀਟਿੰਗ ਆਯੋਜਿਤ ਕੀਤੀ ਗਈ ਸੀ। ਜਿੱਥੇ ਉੱਤਰ ਪ੍ਰਦੇਸ਼ ਕੁਸ਼ਤੀ ਸੰਘ ਦੇ ਪ੍ਰਧਾਨ ਸਮੇਤ ਕਈ ਅਹੁਦਿਆਂ ਲਈ ਚੋਣ ਹੋਈ, ਜਿਸ 'ਚ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁੱਤਰ ਕਰਨ ਭੂਸ਼ਣ ਸਿੰਘ ਨੂੰ ਉੱਤਰ ਪ੍ਰਦੇਸ਼ ਕੁਸ਼ਤੀ ਸੰਘ ਦਾ ਪ੍ਰਧਾਨ ਅਤੇ ਸੁਰੇਸ਼ ਚੰਦਰ ਉਪਾਧਿਆਏ ਨੂੰ ਜਨਰਲ ਸਕੱਤਰ ਚੁਣਿਆ ਗਿਆ।
ਪ੍ਰਧਾਨ ਦੇ ਅਹੁਦੇ 'ਤੇ ਚੁਣੇ ਜਾਣ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁੱਤਰ ਨੂੰ ਲੋਕਾਂ ਵੱਲੋਂ ਫੋਨ ਕਰਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਭਾਰਤੀ ਕੁਸ਼ਤੀ ਸੰਘ ਦੇ ਕੌਮੀ ਪ੍ਰਧਾਨ ਸੰਜੇ ਸਿੰਘ ਬਬਲੂ ਨੇ ਉਨ੍ਹਾਂ ਨੂੰ ਮਿਠਾਈ ਖਿਲਾ ਕੇ ਵਧਾਈ ਦਿੱਤੀ। ਅੱਜ ਭਾਰਤੀ ਕੁਸ਼ਤੀ ਸੰਘ ਦੇ ਕੌਮੀ ਪ੍ਰਧਾਨ ਸੰਜੇ ਸਿੰਘ ਬਬਲੂ ਦੀ ਅਗਵਾਈ ਹੇਠ ਗੋਂਡਾ ਜ਼ਿਲ੍ਹੇ ਦੇ ਨਵਾਬਗੰਜ ਵਿੱਚ ਏ.ਜੀ.ਐਮ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਉੱਤਰ ਪ੍ਰਦੇਸ਼ ਕੁਸ਼ਤੀ ਸੰਘ ਦੀਆਂ ਚੋਣਾਂ ਸੇਵਾਮੁਕਤ ਜੱਜ ਅਨਿਲ ਕੁਮਾਰ ਸਿੰਘ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e