ਝਾਰਖੰਡ ਚੋਣ ਨਤੀਜਿਆਂ ਤੋਂ ਖੁਸ਼ ਕਪਿਲ ਸਿੱਬਲ ਨੇ ਪੀ.ਐੱਮ. ਮੋਦੀ ਨੂੰ ਦਿੱਤੀ ਨਸੀਹਤ, ਕਿਹਾ...

12/23/2019 8:53:47 PM

ਨਵੀਂ ਦਿੱਲੀ — ਝਾਰਖੰਡ ਨੂੰ ਲੈ ਕੇ ਤਸਵੀਰ ਸਾਫ ਹੋ ਚੁੱਕੀ ਹੈ ਅਤੇ ਸੂਬੇ ਤੋਂ ਸੱਤਾਧਾਰੀ ਬੀਜੇਪੀ ਦੀ ਵਿਦਾਈ ਹੋ ਗਈ ਹੈ, ਇਹ ਨਤੀਜੇ ਜਿਥੇ ਬੀਜੇਪੀ ਲਈ ਉਦਾਸੀ ਦਾ ਸਬਬ ਬਣ ਕੇ ਆਏ ਉਥੇ ਹੀ ਵਿਰੋਧੀ ਦਲਾਂ ਦੇ ਹੌਂਸਲੇ ਕਾਫੀ ਬੁਲੰਦ ਨਜ਼ਰ ਆ ਰਹੇ ਹਨ। ਕਾਂਗਰਸ ਇਸ ਨਤੀਜੇ ਨਾਲ ਕਾਫੀ ਖੁਸ਼ ਦਿਖ ਰਹੀ ਹੈ ਅਤੇ ਇਸ ਨੂੰ ਬੀਜੇਪੀ ਦੀਆਂ ਨੀਤੀਆਂ ਦੀ ਹਾਰ ਦੱਸ ਰਹੀ ਹੈ।

ਕਾਂਗਰਸੀ ਖੇਮੇ 'ਚ ਬੀਜੇਪੀ ਦੀ ਹਾਰ ਦਾ ਜਸ਼ਨ ਹੈ ਉਥੇ ਹੀ ਕਾਂਗਰਸ ਇਨ੍ਹਾਂ ਨਤੀਜਿਆਂ ਨੂੰ ਆਪਣੇ ਅੱਗੇ ਦੇ ਭਵਿੱਖ ਲਈ ਵਧੀਆ ਸੰਕੇਤ ਮੰਨਦੇ ਹੋਏ ਉਤਸ਼ਾਹਿਤ ਦਿਖ ਰਹੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਤਾਂ ਖੁਸ਼ੀ 'ਚ ਪੀ.ਐੱਮ.ਮੋਦੀ 'ਤੇ ਤੰਜ ਵੀ ਕੱਸ ਦਿੱਤਾ।
ਕਪਿਲ ਸਿੱਬਲ ਨੇ ਟਵੀਟ ਕਰਦੇ ਹੋਏ ਲਿਖਿਆ ਹੈ- ਝਾਰਖੰਡ ਨਤੀਜਿਆਂ ਤੋਂ ਬਾਅਦ ਮੋਦੀ ਜੀ, ਪਾਕਿਸਤਾਨ ਬਾਰੇ ਘੱਟ, ਭਾਰਤ ਬਾਰੇ ਜ਼ਿਆਦਾ ਸੋਚੋ, ਨਾਗਰਿਕਤਾ ਸੋਧ ਐਕਟ 'ਤੇ ਘੱਟ ਗੱਲ ਕਰੋ, ਇਸ 'ਤੇ ਵਿਚਾਰ ਕਰੋਂ ਕਿ ਕੀ ਨਹੀਂ ਬੋਲਣਾ ਹੈ, ਕਾਂਗਰਸ ਬਾਰੇ ਘੱਟ ਗੱਲ ਕਰੋਂ, ਆਰਥਿਕ ਤੰਗੀ 'ਤੇ ਜ਼ਿਆਦਾ ਗੱਲ ਕਰੋ, ਦੇਸ਼ ਬਦਲ ਰਿਹਾ ਹੈ ਤੁਸੀਂ ਵੀ ਬਦਲੋ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਹੇਮੰਤ ਸੋਰੇਨ ਨੂੰ ਸੂਬਾ ਵਿਧਾਨ ਸਭਾ ਚੋਣ 'ਚ ਜਿੱਤ ਲਈ ਵਧਾਈ ਦਿੱਤੀ ਅਤੇ ਜੇਤੂ ਗਠਜੋੜ ਨੂੰ ਸੂਬੇ ਦੀ ਸੇਵਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸੋਰੇਨ ਦੀ ਅਗਵਾਈ ਵਾਲੀ ਝਾਮੁਮੋ ਅਤੇ ਕਾਂਗਰਸ ਦਾ ਗਠਜੋੜ ਸੂਬਾ ਵਿਧਾਨ ਸਭਾ ਚੋਣ 'ਚ ਜਿੱਤ ਹਾਸਲ ਕਰਦਾ ਦਿਖਾਈ ਦੇ ਰਿਹਾ ਹੈ।

 


Inder Prajapati

Content Editor

Related News