"ਅਗਲਾ ਨੰਬਰ ਕੇਜਰੀਵਾਲ ਦਾ", ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਪਿਲ ਮਿਸ਼ਰਾ ਦਾ ਬਿਆਨ

02/26/2023 10:36:44 PM

ਨੈਸ਼ਨਲ ਡੈਸਕ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਦਿੱਲੀ ਭਾਜਪਾ ਦੇ ਆਗੂ ਕਪਿਲ ਮਿਸ਼ਰਾ ਨੇ ਟਵੀਟ ਕਰ ਕਿਹਾ ਕਿ ਅਗਲਾ ਨੰਬਰ ਕੇਜਰੀਵਾਲ ਦਾ ਹੋਵੇਗਾ। ਉਨ੍ਹਾਂ ਨੇ ਟਵੀਟ ਵਿਚ ਕਿਹਾ ਕਿ ਸ਼ਰਾਬ ਘੋਟਾਲੇ ਵਿਚ ਮਨੀਸ਼ ਸਿਸੋਦੀਆ ਵੀ ਗ੍ਰਿਫ਼ਤਾਰ। ਉਨ੍ਹਾਂ ਕਿਹਾ ਕਿ ਸਿਸੋਦੀਆ ਨੂੰ ਸ਼ਰਾਬ ਨਾਲ ਬਰਬਾਦ ਹੋਏ ਪਰਿਵਾਰਾਂ ਦੀਆਂ ਮਾਵਾਂ-ਭੈਣਾਂ ਦੀ ਹਾਅ ਲੱਗੇਗੀ। ਕਪਿਲ ਮਿਸ਼ਰਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਹਿੰਦੇ ਆ ਰਹੇ ਹਨ ਕਿ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਜੇਲ੍ਹ ਜਾਣਗੇ, ਇਨ੍ਹਾਂ 'ਚੋਂ ਦੋ ਲੋਕ ਜੇਲ੍ਹ ਜਾ ਚੁੱਕੇ ਹਨ ਤੇ ਅਗਲਾ ਨੰਬਰ ਕੇਜਰੀਵਾਲ ਦਾ ਹੈ।

ਇਹ ਖ਼ਬਰ ਵੀ ਪੜ੍ਹੋ - ਮਨੀਸ਼ ਸਿਸੋਦੀਆ ਦੇ ਘਰ ਪਹੁੰਚੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਭਾਜਪਾ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਕਪਿਲ ਮਿਸ਼ਰਾ ਨੇ ਇਕ ਵੀਡੀਓ ਜਾਰੀ ਕਰ ਕਿਹਾ ਹੈ ਕਿ ਅਖ਼ਿਰਕਾਰ ਇਕ ਹੋਰ ਚੋਰ ਜੇਲ੍ਹ 'ਚ ਗਿਆ। ਸਤਿੰਦਰ ਜੈਨ ਤੋਂ ਬਾਅਦ ਕੇਜਰੀਵਾਲ ਦਾ ਦੂਸਰਾ ਭ੍ਰਿਸ਼ਟ ਮੰਤਰੀ ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ, ਕਮਿਸ਼ਨਖੋਰੀ, ਨਸ਼ੇ ਦਾ ਧੰਦਾ ਕਰਨ, ਚੋਰੀ, ਰਿਸ਼ਵਤਖੋਰੀ 'ਚ ਅੱਜ ਸੀ.ਬੀ.ਆਈ. ਨੇ ਗ੍ਰਿਫ਼ਤਾਰ ਕਰ ਲਿਆ ਹ। ਹੁਣ ਜੇਲ੍ਹ ਜਾਣਾ ਹੋਵੇਗਾ। ਉਨ੍ਹਾਂ ਕਿਹਾ ਕਿ, "ਮੈਂ ਪਿਛਲੇ ਤਕਰੀਬਨ 5 ਸਾਲ ਤੋਂ ਇਹ ਗੱਲ ਕਹਿ ਰਿਹਾ ਹਾਂ। ਸਤਿੰਦਰ ਜੈਨ, ਮਨੀਸ਼ ਸਿਸੋਦੀਆ, ਅਰਵਿੰਦ ਕੇਜਰੀਵਾਲ ਤਿੰਨੋ ਭ੍ਰਿਸ਼ਟ ਹਨ ਤੇ ਤਿੰਨਾਂ ਨੂੰ ਇਕ ਨਾ ਇਕ ਦਿਨ ਜੇਲ੍ਹ ਜਾਣਾ ਹੀ ਪਵੇਗਾ। ਅੱਜ ਤਿੰਨਾਂ 'ਚੋਂ ਦੋ ਲੋਕ ਭ੍ਰਿਸ਼ਟਾਚਾਰ ਵਿਚ ਚੋਰੀ ਕਰਦੇ ਫੜੇ ਜਾਣ ਕਾਰਨ ਜੇਲ੍ਹ ਜਾ ਚੁੱਕੇ ਹਨ।"

PunjabKesari

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਕਤਲਕਾਂਡ 'ਚ 2 ਗੈਂਗਸਟਰਾਂ ਦਾ ਕਤਲ, CBI ਵੱਲੋਂ ਮਨੀਸ਼ ਸਿਸੋਦੀਆ ਗ੍ਰਿਫ਼ਤਾਰ, ਪੜ੍ਹੋ TOP 10

ਮਿਸ਼ਰਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਹਜ਼ਾਰਾਂ ਲੱਖਾਂ ਪਰਿਵਾਰਾਂ ਨੂੰ ਸ਼ਰਾਬ ਦੇ ਨਸ਼ੇ ਦੇ ਜਾਲ ਵਿਚ ਧੱਕਿਆ ਸੀ। ਕਿੰਨੇ ਹੀ ਪਰਿਵਾਰਾਂ ਨੂੰ ਬਰਬਾਦ ਕੀਤਾ। ਕੋਰੋਨਾ ਕਾਲ ਵਿਚ ਜਦ ਦਵਾਈਆਂ, ਸਲੰਡਰ ਮੁਹੱਈਆ ਕਰਵਾਉਣੇ ਸਨ, ਉਸ ਵੇਲੇ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਕੰਮ ਮਨੀਸ਼ ਸਿਸੋਦੀਆ ਨੇ ਕੀਤਾ। ਇਸ ਪਾਪ ਦਾ ਅੰਜਾਮ ਅੱਜ ਦਿੱਲੀ ਦੀ ਜਨਤਾ ਨੇ ਜੋ ਭੁਗਤਿਆ ਹੈ, ਦਿੱਲੀ ਦੀਆਂ ਮਾਵਾਂ-ਭੈਣਾਂ ਨੇ ਜੋ ਬੱਦਦੁਆਵਾਂ ਦਿੱਤੀਆਂ ਹਨ, ਉਨ੍ਹਾਂ ਕਾਰਨ ਮਨੀਸ਼ ਸਿਸੋਦੀਆ ਨੂੰ ਹੁਣ ਜੇਲ੍ਹ ਜਾਣਾ ਪਵੇਗਾ ਤੇ ਲੰਬੇ ਸਮੇਂ ਤਕ ਜੇਲ੍ਹ ਵਿਚ ਰਹਿਣਾ ਪਵੇਗਾ। ਦਿੱਲੀ ਦੇ ਨਾਲ ਹੋਈ ਲੁੱਟ ਤੇ ਭ੍ਰਿਸ਼ਟਾਚਾਰ ਦਾ ਹਿਸਾਬ ਕਿਤਾਬ ਹੋਣਾ ਸ਼ੁਰੂ ਹੋ ਗਿਆ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਤੋਂ ਬਾਅਦ ਅਗਲਾ ਨੰਬਰ ਕੇਜਰੀਵਾਲ ਦਾ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News