ਇਸ ਵਾਰ ਵੀ ਨਹੀਂ ਹੋਵੇਗੀ ਕਾਂਵੜ ਯਾਤਰਾ

Thursday, Jul 01, 2021 - 02:23 AM (IST)

ਹਰਿਦੁਆਰ - ਉੱਤਰੀ ਭਾਰਤ ਦੀਆਂ ਸਭ ਤੋਂ ਵੱਡੀਆਂ ਧਾਰਮਿਕ ਯਾਤਰਾਵਾਂ ’ਚ ਸ਼ਾਮਲ ਕਾਂਵੜ ਯਾਤਰਾ ਇਸ ਵਾਰ ਵੀ ਨਹੀਂ ਹੋਵੇਗੀ। ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਵੇਖਦਿਆਂ ਪਿਛਲੇ ਸਾਲ ਵਾਂਗ ਇਸ ਵਾਰ ਵੀ ਯਾਤਰਾ ਮੁਲਤਵੀ ਕਰਨ ਦਾ ਫੈਸਲਾ ਲਿਆ ਜਾ ਚੁੱਕਾ ਹੈ। ਸਿਰਫ ਅਧਿਕਾਰਤ ਬਿਆਨ ਹੀ ਜਾਰੀ ਹੋਣਾ ਬਾਕੀ ਹੈ। ਹਰ ਸਾਲ ਸਾਉਣ ਦੇ ਮਹੀਨੇ ਵਿਚ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਦੇ ਸ਼ਿਵ ਭਗਤ ਕਾਂਵੜ ਵਿਖੇ ਗੰਗਾ ਜਲ ਲੈਣ ਲਈ ਹਰਿਦੁਆਰ ਆਉਂਦੇ ਹਨ। ਪਿਛਲੇ ਕੁਝ ਸਾਲਾਂ ਵਿਚ ਪੈਦਲ ਕਾਂਵੜ ਦੇ ਨਾਲ-ਨਾਲ ਡਾਕ ਕਾਂਵੜ ਦਾ ਰਿਵਾਜ ਵੀ ਚੱਲ ਪਿਆ ਹੈ।

ਇਹ ਵੀ ਪੜ੍ਹੋ- ਚੰਗੀ ਖ਼ਬਰ! ਬੱਚਿਆਂ 'ਤੇ ਨਹੀਂ ਹੋਵੇਗਾ ਤੀਜੀ ਲਹਿਰ ਦਾ ਅਸਰ, ਸਿਹਤ ਮੰਤਰਾਲਾ ਨੇ ਦੱਸੀ ਇਸ ਦੀ ਵਜ੍ਹਾ

ਪਿਛਲੇ ਸਾਲ ਕੋਰੋਨਾ ਇਨਫੈਕਸ਼ਨ ਕਾਰਨ ਸਰਕਾਰ ਨੇ ਕਾਂਵੜ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਸੀ। ਇਸ ਵਾਰ ਲੋਕਾਂ ਨੂੰ ਕਾਂਵੜ ਯਾਤਰਾ ਹੋਣ ਦੀ ਉਮੀਦ ਸੀ ਪਰ ਡੈਲਟਾ ਪਲੱਸ ਵਾਇਰਸ ਦੀ ਇਨਫੈਕਸ਼ਨ ਦੇ ਡਰ ਕਾਰਨ ਸਰਕਾਰ ਨੇ ਇਸ ਸਾਲ ਵੀ ਇਹ ਯਾਤਰਾ ਮੁਲਤਵੀ ਰੱਖਣ ਦਾ ਫੈਸਲਾ ਲਿਆ ਹੈ। ਸੈਰ-ਸਪਾਟਾ ਸਕੱਤਰ ਦਲੀਪ ਨੇ ਦੱਸਿਆ ਕਿ ਯਾਤਰਾ ਮੁਲਤਵੀ ਕਰਨ ਬਾਰੇ ਜਲਦੀ ਹੀ ਬਾਕਾਇਦਾ ਐਲਾਨ ਕੀਤਾ ਜਾਏਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News