ਹਰਿਦੁਆਰ ’ਚ ਕਾਂਵੜੀਆਂ ’ਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ, ਧਾਮੀ ਨੇ ਸ਼ਿਵ ਭਗਤਾਂ ਦੇ ਪੈਰ ਧੋਤੇ

Friday, Jul 18, 2025 - 12:36 AM (IST)

ਹਰਿਦੁਆਰ ’ਚ ਕਾਂਵੜੀਆਂ ’ਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ, ਧਾਮੀ ਨੇ ਸ਼ਿਵ ਭਗਤਾਂ ਦੇ ਪੈਰ ਧੋਤੇ

ਹਰਿਦੁਆਰ, (ਭਾਸ਼ਾ)- ਹਰਿਦੁਆਰ ’ਚ ਜਾਰੀ ਕਾਂਵੜ ਯਾਤਰਾ ਦੌਰਾਨ ਵੀਰਵਾਰ ਨੂੰ ਸ਼ਿਵ ਭਗਤ ਕਾਂਵੜੀਆਂ ’ਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਉਨ੍ਹਾਂ ਦੇ ਪੈਰ ਧੋ ਕੇ ਉਨ੍ਹਾਂ ਦਾ ਸਨਮਾਨ ਕੀਤਾ।

ਧਰਮ ਨਗਰੀ ਹਰਿਦੁਆਰ ’ਚ ਇਨ੍ਹੀਂ ਦਿਨੀਂ ਚਾਰੇ ਪਾਸੇ ਭਗਵਾ ਪਹਿਰਾਵਾ ਪਹਿਨੇ ਕਾਂਵੜੀਆਂ ਦੀ ਚਹਲ-ਪਹਿਲ ਹੈ ਅਤੇ ਹਰ ਪਾਸੇ ‘ਬਮ-ਬਮ ਭੋਲੇ’ ਅਤੇ ‘ਹਰ ਹਰ ਮਹਾਦੇਵ’ ਦੇ ਨਾਅਰੇ ਗੂੰਜ ਰਹੇ ਹਨ।

ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਕਾਂਵੜੀਏ ਹਰਿਦੁਆਰ ’ਚ ਗੰਗਾ ਜਲ ਲੈਣ ਲਈ ਆ ਰਹੇ ਹਨ। ਮੁੱਖ ਮੰਤਰੀ ਦੇ ਹੁਕਮ ’ਤੇ ਹਰਿਦੁਆਰ ’ਚ ਕਾਂਵੜੀਆਂ ’ਤੇ ਆਸਮਾਨ ਤੋਂ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਧਾਮੀ ਨੇ ਇਥੇ ਪਹੁੰਚ ਕੇ ਕਾਂਵੜੀਆਂ ਦੇ ਪੈਰ ਧੋ ਕੇ ਉਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਨੇ ਸ਼ਿਵ ਭਗਤਾਂ ਨੂੰ ਹਾਰ ਪਹਿਨਾਏ ਅਤੇ ਉਨ੍ਹਾਂ ਨੂੰ ਫਲ ਵੰਡੇ। ਮੁੱਖ ਮੰਤਰੀ ਨੇ ਭਗਵਾਨ ਸ਼ਿਵ ਦੇ ਭਗਤਾਂ ਦੀ ਸੇਵਾ ਅਤੇ ਸਨਮਾਨ ਦਾ ਮੌਕਾ ਮਿਲਣ ’ਤੇ ਖੁਦ ਨੂੰ ਭਾਗਾਂਵਾਲਾ ਦੱਸਿਆ।


author

Rakesh

Content Editor

Related News