ਅਤਿ-ਆਧੁਨਿਕ ਲੜਾਕੂ ਹੈਲੀਕਾਪਟਰ Z10 ME ਪਾਕਿਸਤਾਨੀ ਫੌਜ ’ਚ ਹੋਏ ਸ਼ਾਮਲ
Sunday, Aug 03, 2025 - 09:17 AM (IST)

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਨੇ ਹਥਿਆਰਬੰਦ ਫੋਰਸਾਂ ਦੇ ਆਧੁਨਿਕੀਕਰਨ ਦੇ ਯਤਨਾਂ ਤਹਿਤ ਸ਼ਨੀਵਾਰ ਨੂੰ ਆਪਣੀ ਫੌਜੀ ਜਹਾਜ਼ ਸੇਵਾ ਵਿਚ ਅਤਿ-ਆਧੁਨਿਕ ਲੜਾਕੂ ਹੈਲੀਕਾਪਟਰ ‘ਜ਼ੈੱਡ-10 ਐੱਮ.ਈ.’ ਨੂੰ ਸ਼ਾਮਲ ਕੀਤਾ ਹੈ।
ਫੌਜ ਅਨੁਸਾਰ ਇੱਥੋਂ ਲੱਗਭਗ 550 ਕਿਲੋਮੀਟਰ ਦੂਰ ਮੁਲਤਾਨ ’ਚ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਕੀਤੀ। ਫੌਜ ਨੇ ਕਿਹਾ ਕਿ ਇਹ ਅਤਿ-ਆਧੁਨਿਕ ਅਤੇ ਹਰ ਮੌਸਮ ਵਿਚ ਕੰਮ ਕਰਨ ਯੋਗ ਹੈਲੀਕਾਪਟਰ ਦਿਨ ਤੇ ਰਾਤ ਵੇਲੇ ਸਟੀਕ ਹਮਲਾ ਕਰਨ ’ਚ ਸਮਰੱਥ ਹੈ।
ਉੱਨਤ ਰਾਡਾਰ ਪ੍ਰਣਾਲੀਆਂ ਅਤੇ ਅਤਿ-ਆਧੁਨਿਕ ਇਲੈਕਟ੍ਰਾਨਿਕ ਜੰਗੀ ਉਪਕਰਨਾਂ ਨਾਲ ਲੈਸ ਜ਼ੈੱਡ-10 ਐੱਮ. ਈ. ਵੱਖ-ਵੱਖ ਹਵਾਈ ਤੇ ਜ਼ਮੀਨੀ ਖਤਰਿਆਂ ਨਾਲ ਨਜਿੱਠਣ ਦੀ ਫੌਜ ਦੀ ਸਮਰੱਥਾ ਵਿਚ ਵਾਧਾ ਕਰੇਗਾ।
ਇਹ ਵੀ ਪੜ੍ਹੋ- 15 ਹਜ਼ਾਰ ਤਨਖ਼ਾਹ ਤੇ ਜਾਇਦਾਦ 30 ਕਰੋੜ ਦੀ ! ਹੋਸ਼ ਉਡਾ ਦੇਵੇਗਾ ਇਕ ਕਲਰਕ ਦਾ ਇਹ 'ਕਾਲਾ ਕਾਂਡ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e