ਭਿਆਨਕ ਸੜਕ ਹਾਦਸਾ; ਟਰੱਕ ਨੇ ਕਾਂਵੜੀਆਂ ਨੂੰ ਕੁਚਲਿਆ, 6 ਦੀ ਮੌਤ

Saturday, Jul 23, 2022 - 10:08 AM (IST)

ਭਿਆਨਕ ਸੜਕ ਹਾਦਸਾ; ਟਰੱਕ ਨੇ ਕਾਂਵੜੀਆਂ ਨੂੰ ਕੁਚਲਿਆ, 6 ਦੀ ਮੌਤ

ਹਾਥਰਸ– ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ’ਚ ਇਕ ਬੇਕਾਬੂ ਟਰੱਕ ਨੇ ਕਾਂਵੜੀਆਂ ਨੂੰ ਕੁਚਲ ਦਿੱਤਾ। ਟਰੱਕ ਨੇ ਹਰੀਦੁਆਰ ਤੋਂ ਗਵਾਲੀਅਰ ਕਾਂਵੜ ਲੈ ਕੇ ਜਾ ਰਹੇ ਕਾਂਵੜੀਆਂ ਨੂੰ ਕੁਚਲਿਆ। ਹਾਦਸੇ ’ਚ 6 ਕਾਂਵੜੀਆਂ ਦੀ ਮੌਤ ਹੋ ਗਈ, ਜਦਕਿ 2 ਜ਼ਖਮੀ ਹੋ ਗਏ। ਦੋਹਾਂ ਜ਼ਖਮੀਆਂ ਨੂੰ ਆਗਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੇ ਸਮੇਂ ਸਾਰੇ ਲੋਕ ਇਕ ਢਾਬੇ ’ਤੇ ਖਾਣਾ ਖਾਣ ਲਈ ਠਹਿਰੇ ਸਨ। ਕਾਂਵੜ ਯਾਤਰੀਆਂ ਦਾ ਜਥਾ ਹਰੀਦੁਆਰ ਤੋਂ ਗੰਗਾਜਲ ਲੈ ਕੇ ਮੱਧ ਪ੍ਰਦੇਸ਼ ਦੇ ਗਵਾਲੀਅਰ ਜਾ ਰਿਹਾ ਸੀ।

ਇਹ ਵੀ ਪੜ੍ਹੋ- ਹਰਿਆਣਾ: ਧੀ ਨੂੰ ਏਅਰਪੋਰਟ ਤੋਂ ਲੈਣ ਜਾਂਦੇ ਪਤੀ-ਪਤਨੀ ਦੀ ਦਰਦਨਾਕ ਹਾਦਸੇ ’ਚ ਮੌਤ

ਦੱਸ ਦੇਈਏ ਕਿ ਇਸ ਸਮੇਂ ਸਾਵਣ ਦਾ ਮਹੀਨਾ ਚਲ ਰਿਹਾ ਹੈ। ਗੰਗਾ ਘਾਟ ਤੋਂ ਕਾਂਵੜੀਆਂ ਦਾ ਜਥਾ ਪਵਿੱਤਰ ਗੰਗਾਜਲ ਲੈ ਕੇ ਆਪਣੇ-ਆਪਣੇ ਸਥਾਨਾਂ ਦੇ ਮੰਦਰਾਂ ’ਤੇ ਜਾਂਦੇ ਹਨ। ਹਾਥਰਸ ਦੇ ਆਗਰਾ ਮਾਰਗ ਵੱਡੇ ਚੌਰਾਹੇ ’ਤੇ ਤੇਜ਼ ਰਫ਼ਤਾਰ ਜਾ ਰਹੇ ਟਰੱਕ ਨੇ ਕਾਂਵੜੀਆਂ ਨੂੰ ਕੁਚਲ ਦਿੱਤਾ। ਇਹ ਹਾਦਸਾ ਸ਼ਨੀਵਾਰ ਤੜਕਸਾਰ 2.30 ਵਜੇ ਦੇ ਕਰੀਬ ਵਾਪਰਿਆ। 

ਇਹ ਵੀ ਪੜ੍ਹੋ- ਬਰੇਲੀ : ਸਕੂਲ 'ਚ ਸਿੱਖ ਵਿਦਿਆਰਥੀਆਂ ਦੇ ਪੱਗ ਬੰਨ੍ਹਣ 'ਤੇ ਰੋਕ, ਵਿਰੋਧ ਹੋਣ 'ਤੇ ਸਕੂਲ ਨੇ ਮੰਗੀ ਮੁਆਫ਼ੀ

ਕਾਂਵੜੀਆਂ ਦੇ ਜਥੇ ’ਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਹਰੀਦੁਆਰ ਤੋਂ ਗੰਗਾਜਲ ਲੈ ਕੇ ਮੱਧ ਪ੍ਰਦੇਸ਼ ਦੇ ਗਵਾਲੀਅਰ ਜਾ ਰਹੇ ਸਨ। ਹਾਦਸੇ ਮਗਰੋਂ ਮੌਕੇ ’ਤੇ ਪੁਲਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਵੀ ਪਹੁੰਚ ਗਏ, ਜਿਨ੍ਹਾਂ ਨੇ ਮੌਕੇ ’ਤੇ ਰਾਹਤ ਕੰਮ ਸ਼ੁਰੂ ਕਰਵਾਇਆ। ਆਗਰਾ ਜ਼ੋਨ ਦੇ ਐਡੀਸ਼ਨ ਪੁਲਸ ਜਨਰਲ ਡਾਇਰੈਕਟਰ ਰਾਜੀਵ ਕ੍ਰਿਸ਼ਨ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਓਧਰ ਹਾਦਸਾ ਨੂੰ ਅੰਜ਼ਾਮ ਦੇਣ ਵਾਲੇ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।


author

Tanu

Content Editor

Related News