ਕਾਨਪੁਰ ਰੇਲ ਹਾਦਸੇ ਦੀ ਸਾਜ਼ਿਸ਼ ਰਚਨ ਵਾਲੇ ਨੂੰ ਨੇਪਾਲ ''ਚ ਲੱਗੀਆਂ ਹੱਥਕੜੀਆਂ

Tuesday, Feb 07, 2017 - 11:34 AM (IST)

ਕਾਠਮੰਡੂ— ਭਾਰਤ ''ਚ ਪਿਛਲੇ ਕੁਝ ਦਿਨਾਂ ''ਚ ਲਗਾਤਾਰ ਟਰੇਨ ਹਾਦਸੇ ਹੋ ਰਹੇ ਸਨ। ਕਾਰਨਪੁਰ ਰੇਲ ਹਾਦਸੇ ਦਾ ਮੁੱਖ ਦੋਸ਼ੀ ਅਤੇ ਅੱਤਵਾਦੀ ਸ਼ਮਸੁਲ ਹੋਦਾ ਨੂੰ ਐਨ.ਆਈ.ਏ. ਦੀ ਟੀਮ ਨੇ ਦੁਬਈ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਨੇਪਾਲ ਲਿਜਾਇਆ ਗਿਆ ਹੈ। ਐਨ.ਆਈ.ਏ. ਅਤੇ ਸਪੇਸ਼ਲ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਨਾਲ ਹੀ ਆਈ.ਬੀ. ਅਤੇ ਰਾਅ ਦੀ ਟੀਮ ਵੀ ਪੁੱਛਗਿੱਛ ਕਰ ਰਹੀ ਹੈ। ਸ਼ਮਸੁਲ ਹੋਦਾ ਕਾਨਪੁਰ ਰੇਲ ਹਾਦਸੇ ਸਮੇਤ ਕਈ ਟਰੇਨ ਹਾਦਸਿਆਂ ਦਾ ਦੋਸ਼ੀ ਹੈ। ਬਿਹਾਰ ''ਚ ਵੀ ਵੀ ਉਸ ਨੇ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਉਸ ਦੇ ਸਹਿਯੋਗੀਆਂ ਤੋਂ ਐਨ.ਆਈ.ਟੀ. ਦੀ ਟੀਮ ਲਗਾਤਾਰ ਪੁੱਛਗਿੱਛ ਕਰ ਰਹੀ ਸੀ। ਉਨ੍ਹਾਂ ਨੂੰ ਰਿਮਾਂਡ ''ਤੇ ਲੈ ਕੇ ਅਦਾਲਤ ''ਚ ਪੇਸ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਲੈ ਕੇ ਐਨ.ਆਈ.ਏ. ਦੀ ਟੀਮ ਚਲੀ ਗਈ ਸੀ। ਉਨ੍ਹਾਂ ਦੋਸ਼ੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਸ਼ਮਸੁਲ ਦੇ ਗ੍ਰਿਫਤਾਰ ਹੋਣ ਦੀ ਸੰਭਾਵਨਾ ਲੱਗ ਰਹੀ ਸੀ।
ਬਿਹਾਰ ਪੁਲਸ ਨੇ ਕੀਤਾ ਸੀ ਖੁਲਾਸਾ
ਪਿਛਲੇ ਸਾਲ ਨਵੰਬਰ ਦੇ ਮਹੀਨੇ ''ਚ ਕਾਨਪੁਰ ''ਚ ਹੋਏ ਭਿਆਨਕ ਟਰੇਨ ਹਾਦਸੇ ਦੇ ਬਾਰੇ ''ਚ ਬਿਹਾਰ ਪੁਲਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਸੀ। ਬਿਹਾਰ ਪੁਲਸ ਮੁਤਾਬਕ ਕਾਨਪੁਰ ਰੇਲ ਹਾਦਸਾ ਅਸਲ ''ਚ ਅੱਤਵਾਦੀ ਸਾਜ਼ਿਸ਼ ਸੀ, ਜਿਸ ਨੂੰ ਪਾਕਿਸਤਾਨ ਖੁਫੀਆ ਏਜੰਸੀ ਆਈ.ਐਸ.ਆਈ. ਨੇ ਅੰਜਾਮ ਦਿੱਤਾ ਸੀ। ਪੁਲਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਸੀ ਕਿ ਦੁਬਈ ''ਚ ਬੈਠੇ ਸ਼ਮਸੁਲ ਹੋਦਾ ਨੇ ਆਪਣੇ ਲੋਕਾਂ ਜ਼ਰੀਏ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। 
ਘੋੜਾਸਹਿਨ ਮਾਮਲੇ ''ਚ ਪੁਲਸ ਕਰ ਰਹੀ ਸੀ ਜਾਂਚ
ਬਿਹਾਰ ਪੁਲਸ ਪੂਰਬੀ ਚੰਪਾਰਨ ਦੇ ਘੋੜਾਸਹਿਨ ''ਚ 1 ਅਕਤੂਬਰ 2016 ਨੂੰ ਰੇਲ ਪਟੜੀ ''ਤੋਂ ਮਿਲੇ ਬੰਬ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ। ਜਾਂਚ ਦੌਰਾਨ ਇਸ ਮਾਮਲੇ ''ਚ ਮੋਤੀ ਪਾਸਵਾਨ ਨਾਂ ਦੇ ਆਦਮੀ ਦੀ ਸ਼ਮੂਲੀਅਤ ਸਾਹਮਣੇ ਆਈ। ਮੋਤੀ ਤੋਂ ਜਦੋਂ ਪੁੱਛਗਿੱਛ ਹੋਈ ਤਾਂ ਇਹ ਸਨਸਨੀਖੇਜ਼ ਖੁਲਾਸਾ ਹੋਇਆ। ਦੁਬਈ ''ਚ ਬੈਠੇ ਨੇਪਾਲੀ ਕਾਰੋਬਾਰੀ ਸ਼ਮਸੁਦ ਹੋਦਾ ਨੇ ਇਹ ਸਾਜ਼ਿਸ਼ ਰਚੀ ਸੀ। ਉਸ ਨੇ ਨੇਪਾਲ ਦੇ ਦੋਸ਼ੀ ਬ੍ਰਜਕਿਸ਼ੋਰ ਗਿਰੀ ਜ਼ਰੀਏ ਪੈਸੇ ਭੇਜੇ। ਇਨ੍ਹਾਂ ਪੈਸਿਆਂ ਨਾਲ ਦੋਸ਼ੀਆਂ ਨੇ ਰੇਲ ਪਟੜੀਆਂ ''ਤੇ ਬੰਬ ਲਗਾਇਆ।
ਕੌਣ ਹੈ ਸ਼ਮਸੁਲ ਹੋਦਾ?
ਸ਼ਮਸੁਲ ਹੋਦਾ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਦੁਬਈ ''ਚ ਕਾਰੋਬਾਰ ਕਰਦਾ ਹੈ। ਸੂਤਰਾਂ ਮੁਤਾਬਕ ਹੋਦਾ ਦਾ ਪਾਕਿਸਤਾਨ ਦੇ ਆਈ.ਐਸ.ਆਈ. ਅਤੇ ਦਾਊਦ ਇਬ੍ਰਾਹਿਮ ਨਾਲ ਵੀ ਸੰਬੰਧ ਹਨ। ਪੂਰਬੀ ਚੰਪਾਰਨ ਦੇ ਘੋੜਾਸਹਿਨ ਅਤੇ ਕਾਨਪੁਰ ''ਚ ਇੰਦੌਰ-ਪਟਨਾ ਰੇਲ ਐਕਸਪ੍ਰੈਸ ਦੇ ਪਿਛੇ ਨੇਪਾਲ ਦੇ ਸ਼ਮਸੁਲ ਹੋਦਾ ਦਾ ਹੱਥ ਹੈ ਜੋ ਬ੍ਰਜਕਿਸ਼ੋਰ ਗਿਰੀ ਜ਼ਰੀਏ ਘਟਨਾ ਨੂੰ ਅੰਜਾਮ ਦਿੰਦਾ ਸੀ। ਭਾਰਤੀ ਏਜੰਟਾਂ ਨੂੰ ਕਾਨਪੁਰ ਰੇਲ ਹਾਦਸੇ ''ਚ ਸਾਜ਼ਿਸ਼ ਦੇ ਅਹਿਮ ਸਬੂਤ ਮਿਲੇ ਸਨ। ਕਾਨਪੁਰ ''ਚ ਲਗਭਗ 150 ਲੋਕਾਂ ਦੀ ਮੌਤ ਹੋਈ ਸੀ। ਨੇਪਾਲ ਤੋਂ ਗ੍ਰਿਫਤਾਰ ਬ੍ਰਜ ਕਿਸ਼ੋਰ ਗਿਰੀ ਦੇ ਫੋਨ ''ਚੋਂ ਇਕ ਆਡੀਓ ਕਲਿੱਪ ਮਿਲਿਆ ਸੀ। ਜਿਸ ਤੋਂ ਬਾਅਦ ਸ਼ਮਸੁਲ ਹੋਦਾ ਦੀ ਪੁਲਸ ਨੇ ਗ੍ਰਿਫਤਾਰੀ ਕੀਤੀ ਹੈ। 


Related News