ਕਾਨਪੁਰ ਪੁਲਸ ਕਤਲਕਾਂਡ: ਪੁਲਸ ਨੂੰ ਮਿਲੀ ਵੱਡੀ ਸਫਲਤਾ, ਬਦਮਾਸ਼ ਵਿਕਾਸ ਦੁਬੇ ਗ੍ਰਿਫ਼ਤਾਰ

Thursday, Jul 09, 2020 - 12:09 PM (IST)

ਕਾਨਪੁਰ ਪੁਲਸ ਕਤਲਕਾਂਡ: ਪੁਲਸ ਨੂੰ ਮਿਲੀ ਵੱਡੀ ਸਫਲਤਾ, ਬਦਮਾਸ਼ ਵਿਕਾਸ ਦੁਬੇ ਗ੍ਰਿਫ਼ਤਾਰ

ਉੱਜੈਨ— ਉੱਤਰ ਪ੍ਰਦੇਸ਼ ਕਾਨਪੁਰ 'ਚ ਮੁਕਾਬਲੇ ਦੌਰਾਨ 8 ਪੁਲਸ ਮੁਲਾਜ਼ਮਾਂ ਦੇ ਸ਼ਹੀਦ ਹੋਣ ਦੇ ਮੁਖੀ ਦੋਸ਼ੀ ਬਦਮਾਸ਼ ਵਿਕਾਸ ਦੁਬੇ ਨੂੰ ਆਖਰਕਾਰ ਪੁਲਸ ਨੇ ਗ੍ਰਿਫ਼ਤਾਰ ਕਰ ਹੀ ਲਿਆ। ਲੱਗਭਗ 7 ਦਿਨਾਂ ਬਾਅਦ ਵਿਕਾਸ ਦੀ ਗਿਫ਼ਤਾਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੁਬੇ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ਦੇ ਮਹਾਕਾਲ ਮੰਦਰ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਉਸ ਦੀ ਜਾਣਕਾਰੀ ਦੇਣ ਲਈ 5 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਉਸ ਦੀ ਭਾਲ 'ਚ 60 ਥਾਣਿਆਂ ਦੀਆਂ 100 ਪੁਲਸ ਟੀਮਾਂ ਲੱਗੀਆਂ ਹੋਈਆਂ ਸਨ। ਇਸ ਤੋਂ ਪਹਿਲਾਂ ਵਿਕਾਸ ਦੇ ਕਈ ਗੁਰਗਿਆਂ ਨੂੰ ਪੁਲਸ ਨੇ ਐਨਕਾਊਂਟਰ 'ਚ ਢੇਰ ਕੀਤਾ ਅਤੇ ਕਈ ਨੂੰ ਗ੍ਰਿਫ਼ਤਾਰ ਵੀ ਕੀਤੇ ਗਏ ਹਨ। 

ਇਹ ਵੀ ਪੜ੍ਹੋ: ਫਰੀਦਾਬਾਦ 'ਚ ਲੁਕਿਆ ਬੈਠਾ ਸੀ ਵਿਕਾਸ ਦੁਬੇ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ, ਤਿੰਨ ਸਾਥੀ ਗ੍ਰਿਫ਼ਤਾਰ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਨਕਾਊਂਟਰ ਤੋਂ ਬਚਣ ਲਈ ਵਿਕਾਸ ਦੁਬੇ ਨੇ ਉੱਜੈਨ 'ਚ ਆਤਮਸਮਰਪਣ ਕੀਤਾ ਹੈ। ਆਤਮਸਮਰਪਣ ਦੀ ਖ਼ਬਰ ਤੋਂ ਬਾਅਦ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ ਦੀ ਟੀਮ ਉੱਜੈਨ ਰਵਾਨਾ ਹੋ ਗਈ ਹੈ। ਵਿਕਾਸ ਦੁਬੇ ਲਗਾਤਾਰ ਪੁਲਸ ਨੂੰ ਚਕਮਾ ਦੇ ਰਿਹਾ ਸੀ। ਉਸ ਨੇ ਉੱਜੈਨ ਦੇ ਮਹਾਕਾਲ ਮੰਦਰ 'ਚ ਸੁਰੱਖਿਆ ਗਾਰਡ ਨੂੰ ਆਪਣੀ ਪਛਾਣ ਦੱਸੀ ਅਤੇ ਫਿਰ ਉਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਹੀ ਅੱਜ ਸਵੇਰੇ ਐਨਕਾਊਂਟਰ ਵਿਚ ਪੁਲਸ ਨੇ ਵਿਕਾਸ ਦੁਬੇ ਦੇ ਦੋ ਹੋਰ ਸਾਥੀਆਂ ਨੂੰ ਢੇਰ ਕਰ ਦਿੱਤਾ। ਕਾਨਪੁਰ ਵਿਚ ਪ੍ਰਭਾਤ ਮਿਸ਼ਰਾ ਅਤੇ ਇਟਾਵਾ ਵਿਚ ਬਦਮਾਸ਼ ਪ੍ਰਵੀਣ ਉਰਫ ਬਉਅਨ ਪੁਲਸ ਮੁਕਾਬਲੇ ਦੌਰਾਨ ਢੇਰ ਹੋ ਗਏ। 

ਇਹ ਵੀ ਪੜ੍ਹੋ: ਪੁਲਸ ਕਤਲਕਾਂਡ: ਵਿਕਾਸ ਦੁਬੇ ਦਾ 'ਸੱਜਾ ਹੱਥ' ਸੀ ਅਮਰ, ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ

ਓਧਰ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਬਦਮਾਸ਼ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਵਿਕਾਸ ਗ੍ਰਿਫ਼ਤਾਰੀ ਤੋਂ ਬਾਅਦ ਸਥਾਨਕ ਪੁਲਸ ਦੀ ਕਸਟਡੀ ਵਿਚ ਹੈ। ਕਾਨਪੁਰ ਕਤਲਕਾਂਡ ਤੋਂ ਬਾਅਦ ਹੀ ਪੂਰੀ ਮੱਧ ਪ੍ਰਦੇਸ਼ ਪੁਲਸ ਨੂੰ ਅਲਰਟ 'ਤੇ ਰੱਖਿਆ ਗਿਆ ਸੀ। ਦੱਸਣਯੋਗ ਹੈ ਕਿ ਵਿਕਾਸ ਦੁਬੇ ਨੇ ਬੀਤੀ 2-3 ਜੁਲਾਈ ਦੀ ਮੱਧ ਰਾਤ ਨੂੰ ਕਾਨਪੁਰ ਦੇ ਬਿਕਰੂ ਪਿੰਡ ਵਿਚ ਦਬਿਸ਼ ਕਰਨ ਗਈ ਪੁਲਸ ਟੀਮ 'ਤੇ ਆਪਣੇ ਗੁਰਗਿਆਂ ਨਾਲ ਹਮਲਾ ਕਰ ਦਿੱਤਾ ਸੀ, ਜਿਸ 'ਚ 8 ਪੁਲਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਗਿਆ। ਮੌਕੇ ਤੋਂ ਵਿਕਾਸ ਦੁਬੇ ਅਤੇ ਉਸ ਦੇ ਸਾਥੀ ਫਰਾਰ ਹੋ ਗਏ ਸਨ।

ਇਹ ਵੀ ਪੜ੍ਹੋ:  ਸਜ਼ਾ ਅਜਿਹੀ ਦਿਓ ਕਿ ਹੱਡੀਆਂ ਕੰਬਣ ਲੱਗਣ


author

Tanu

Content Editor

Related News