ਫਰੀਦਾਬਾਦ 'ਚ ਲੁਕਿਆ ਬੈਠਾ ਸੀ ਵਿਕਾਸ ਦੁਬੇ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ, ਤਿੰਨ ਸਾਥੀ ਗ੍ਰਿਫ਼ਤਾਰ

07/08/2020 6:15:35 PM

ਫਰੀਦਾਬਾਦ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਮੁਕਾਬਲੇ ਦੌਰਾਨ 8 ਪੁਲਸ ਮੁਲਾਜ਼ਮਾਂ ਦੇ ਸ਼ਹੀਦ ਹੋਣ ਦੇ ਮੁੱਖ ਦੋਸ਼ੀ ਬਦਨਾਮ ਅਪਰਾਧੀ ਵਿਕਾਸ ਦੁਬੇ ਦੇ ਤਿੰਨ ਸਾਥੀਆਂ ਅੰਕੁਰ, ਸ਼ਰਵਣ ਅਤੇ ਪ੍ਰਭਾਤ ਸ਼ਿਮਰਾ ਨੂੰ ਫਰੀਦਾਬਾਦ ਪੁਲਸ ਦੀ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨਾਂ ਨੂੰ ਨਿਆਂਇਕ ਮੈਜਿਸਟ੍ਰੇਟ ਮੁਹੰਮਦ ਜ਼ਕਾਰੀਆ ਖਾਨ ਦੀ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਦੋ ਨੂੰ ਨਿਆਂਇਕ ਹਿਰਾਸਤ ਵਿਚ ਜਦਕਿ ਇਕ ਨੂੰ ਟਰਾਂਜਿਟ ਰਿਮਾਂਡ 'ਤੇ ਸੌਂਪਣ ਦੇ ਹੁਕਮ ਦਿੱਤੇ ਹਨ। 

ਇਹ ਵੀ ਪੜ੍ਹੋ: ਦੋਸਤ ਦੀ ਭੈਣ ਨਾਲ ਲਵ ਮੈਰਿਜ, ਅਜਿਹੀ ਹੈ ਵਿਕਾਸ ਦੁਬੇ ਦੀ ਪਰਿਵਾਰਕ ਪ੍ਰੋਫਾਈਲ

ਪੁਲਸ ਬੁਲਾਰੇ ਨੇ ਦੱਸਿਆ ਕਿ ਕੋਰਟ ਨੇ ਇਨ੍ਹਾਂ ਤਿੰਨਾਂ 'ਚੋਂ ਦੋ ਅੰਕੁਰ ਅਤੇ ਸ਼ਰਵਣ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਹੈ, ਜਦਕਿ ਦੁਬੇ ਦੇ ਭਾਣਜੇ ਪ੍ਰਭਾਤ ਸ਼ਿਮਰਾ ਨੂੰ ਕੋਰਟ ਨੇ ਕਾਨਪੁਰ ਦੇ ਚੌਬੇਪੁਰ ਥਾਣਾ ਦੇ ਸਬ-ਇੰਸਪੈਕਟਰ ਦਵਿੰਦਰ ਸਿੰਘ ਦੀ ਬੇਨਤੀ 'ਤੇ ਇਕ ਦਿਨ ਦੀ ਟਰਾਂਜਿਟ ਰਿਮਾਂਡ 'ਤੇ ਸੌਂਪਿਆ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਮਿਸ਼ਰਾ ਤੋਂ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ ਪੁੱਛ-ਗਿੱਛ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਅੰਕੁਰ ਅਤੇ ਸ਼ਰਵਣ ਪਿਓ-ਪੁੱਤਰ ਹਨ ਅਤੇ ਉਨ੍ਹਾਂ ਵਿਰੁੱਧ ਖੇਰੀ ਪੁਲ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ:  ਪੁਲਸ ਕਤਲਕਾਂਡ: ਵਿਕਾਸ ਦੁਬੇ ਦਾ 'ਸੱਜਾ ਹੱਥ' ਸੀ ਅਮਰ, ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ

ਫਰੀਦਾਬਾਦ 'ਚ ਲੁਕਿਆ ਬੈਠਾ ਸੀ ਵਿਕਾਸ ਦੁਬੇ—
ਸੂਤਰਾਂ ਮੁਤਾਬਕ ਵਿਕਾਸ ਦੁਬੇ 5 ਜੁਲਾਈ ਨੂੰ ਹੀ ਇੱਥੇ ਪਹੁੰਚ ਗਿਆ ਸੀ। ਉਹ ਪਹਿਲਾਂ ਇੰਦਰਾ ਐਨਕਲੇਵ 'ਚ ਆਪਣੇ ਰਿਸ਼ਤੇਦਾਰ ਅੰਕੁਰ ਕੋਲ ਠਹਿਰਿਆ, ਬਾਅਦ ਵਿਚ ਉਹ ਕਿਸੇ ਹੋਟਲ ਵਿਚ ਰਹਿਣ ਚੱਲਾ ਗਿਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਦਰਾ ਐਨਕਲੇਵ ਤੋਂ ਹੀ ਸੁਰਾਗ ਹੱਥ ਲੱਗਾ ਸੀ, ਜਿਸ ਤੋਂ ਬਾਅਦ ਅੰਕੁਰ ਨੂੰ ਹਿਰਾਸਤ ਵਿਚ ਲਿਆ ਗਿਆ। ਉਸ ਨੇ ਹੀ ਵਿਕਾਸ ਦੁਬੇ ਦੇ ਹੋਟਲ ਵਿਚ ਠਹਿਰੇ ਹੋਣ ਦੀ ਜਾਣਕਾਰੀ ਦਿੱਤੀ। ਫਰੀਦਾਬਾਦ ਪੁਲਸ ਨੇ ਜਦੋਂ ਛਾਪੇਮਾਰੀ ਕੀਤੀ ਅਤੇ ਉੱਥੇ ਪ੍ਰਭਾਤ ਨੂੰ ਗ੍ਰਿਫ਼ਤਾਰ ਕੀਤਾ। ਇਸ ਦਰਮਿਆਨ ਦੁਬੇ ਉੱਥੇ ਫਰਾਰ ਹੋਣ 'ਚ ਸਫ਼ਲ ਰਿਹਾ। 

ਦੱਸਣਯੋਗ ਹੈ ਕਿ ਵਿਕਾਸ ਦੁਬੇ ਬੀਤੀ 2-3 ਜੁਲਾਈ ਦੀ ਮੱਧ ਰਾਤ ਨੂੰ ਕਾਨਪੁਰ ਦੇ ਬਿਕਰੂ ਪਿੰਡ 'ਚ ਦਬਿਸ਼ ਦੇਣ ਗਈ ਪੁਲਸ ਟੀਮ 'ਤੇ ਹਮਲਾ ਕਰ ਕੇ 8 ਪੁਲਸ ਮੁਲਾਜ਼ਮਾ ਦਾ ਕਤਲ ਕਰ ਦਿੱਤਾ ਗਿਆ ਅਤੇ ਫਰਾਰ ਹੋ ਗਿਆ। ਉਸ 'ਤੇ ਹੁਣ 5 ਲੱਖ ਦਾ ਇਨਾਮ ਦਾ ਐਲਾਨ ਕੀਤਾ ਗਿਆ। ਉਹ ਵੀ ਅਜੇ ਵੀ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ ਹੈ।


Tanu

Content Editor

Related News