ਕੰਨੌਜ : ਬੱਸ ਅਤੇ ਟਰੱਕ ਦੀ ਆਪਸੀ ਟੱਕਰ ''ਚ ਇਕ ਦੀ ਮੌਤ, 11 ਜ਼ਖਮੀ

Friday, Jun 22, 2018 - 11:10 AM (IST)

ਕੰਨੌਜ : ਬੱਸ ਅਤੇ ਟਰੱਕ ਦੀ ਆਪਸੀ ਟੱਕਰ ''ਚ ਇਕ ਦੀ ਮੌਤ, 11 ਜ਼ਖਮੀ

ਕੰਨੌਜ— ਉੱਤਰ ਪ੍ਰਦੇਸ਼ 'ਚ ਕੰਨੌਜ ਦੇ ਸੌਰਿਖ ਇਲਾਕੇ 'ਚ ਵੀਰਵਾਰ ਸਵੇਰੇ ਲਖਨਊ ਤੋਂ ਆਗਰਾ ਜਾ ਰਹੀ ਰੋਡਵੇਜ ਬੱਸ ਐਕਸਪ੍ਰੈੱਸ ਹਾਈਵੇਅ 'ਤੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ, ਜਿਸ 'ਚ ਇਕ ਯਾਤਰੀ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਅਨੁਸਾਰ, ਬੱਸ 'ਚ ਸਵਾਰ 12 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਚੋਂ ਹਸਪਤਾਲ ਲੈ ਜਾਂਦੇ ਸਮੇਂ ਰਸਤੇ 'ਚ ਇਕ ਜ਼ਖਮੀ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਇੰਦਰੇਸ਼ ਮੋਰਿਆ (33) ਨਿਵਾਸੀ ਅਕਬਰਪੁਰ ਨਗਰ ਦੇ ਰੂਪ 'ਚ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਸੌਰਿਖ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਪੁਲਸ ਅੱਗੇ ਦੀ ਜਾਂਚ ਕਰ ਰਹੀ ਹੈ।


Related News