ਕੰਨੜ ਹੈ ਕਰਨਾਟਕ ਦੀ ਮੁੱਖ ਭਾਸ਼ਾ, ਅਸੀਂ ਇਸ ਨੂੰ ਬੜ੍ਹਾਵਾ ਦੇਣ ਲਈ ਵਚਨਬੱਧ : ਯੇਦਿਯੁਰੱਪਾ
Monday, Sep 16, 2019 - 08:21 PM (IST)

ਬੈਂਗਲੁਰੂ – ਹਿੰਦੀ ਦਿਵਸ ਦੇ ਮੌਕੇ ’ਤੇ ‘ਇਕ ਦੇਸ਼ ਇਕ ਭਾਸ਼ਾ’ ’ਤੇ ਸ਼ੁਰੂ ਹੋਈ ਬਹਿਸ ’ਚ ਹੁਣ ਕਰਨਾਟਕ ਦੇ ਮੁੱਖ ਮੰਤਰੀ ਵੀ ਕੁਦ ਗਏ ਹਨ। ਸੂਬੇ ’ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ’ਚ ਮੁੱਖ ਮੰਤਰੀ ਬੀ.ਐੱਸ. ਯੇਦਿਯੁਰੱਪਾ ਨੇ ਇਸ ਸਬੰਧ ’ਚ ਟਵੀਟ ਕੀਤਾ ਹੈ।
ਉਨ੍ਹਾਂ ਕਿਹਾ ਕਿ ‘ਸਾਡੇ ਦੇਸ਼ ’ਚ ਸਾਰੀਆਂ ਅਧਿਕਾਰਕ ਭਾਸ਼ਾਵਾਂ ਬਰਾਬਰ ਹਨ। ਜਿਥੇ ਤਕ ਕਰਨਾਟਕ ਦਾ ਸਬੰਧ ਹੈ ਕੰਨੜ ਮੁੱਖ ਭਾਸ਼ਾ ਹੈ। ਅਸੀਂ ਸਾਰੇ ਇਸ ਦੇ ਮਹੱਤਵ ਨਾਲ ਸਮਝੌਤਾ ਨਹੀਂ ਕਰਾਂਗੇ ਤੇ ਕੰਨੜ ਅਤੇ ਸਾਡੇ ਸੂਬੇ ਦੀ ਸੰਸਕ੍ਰਤੀ ਨੂੰ ਬੜ੍ਹਾਵਾ ਦੇਣ ਲਈ ਵਚਨਬੱਧ ਹੈ।
ਇਸ ਤੋਂ ਪਹਿਲਾਂ ਪੂਰੇ ਭਾਰਤ ਨੂੰ ਇਕ ਸਾਥ ਲਿਆਉਣ ਲਈ ਹਿੰਦੀ ਦੀ ਉਪਲਬੱਧੀ ’ਤੇ ਜ਼ੋਰ ਦਿੰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਵਾਰ ਨੂੰ ਕਿਹਾ ਸ ਕਿ ਇਕ ਦੇਸ਼ ਲਈ ਇਕ ਆਮ ਭਾਸ਼ਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇਕ ਅਜਿਹੀ ਭਾਸ਼ਾ ਜੋ ਦੁਨੀਆ ਭਰ ’ਚ ਆਪਣੀ ਸੰਸਕ੍ਰਤੀ ਤੇ ਆਪਣੀ ਪਛਾਣ ਦਾ ਪ੍ਰਤੀਕ ਬਣ ਜਾਵੇ।
14 ਸਤੰਬਰ, ਹਿੰਦੀ ਦਿਵਸ ਮੌਕੇ ਤੇ ‘ਇਕ ਰਾਸ਼ਟਰ, ਇਕ ਭਾਸ਼ਾ’ ਦੀ ਪੈਰਵੀ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ, ‘ਭਾਰਤ ਵੱਖ-ਵੱਖ ਭਾਸ਼ਾਵਾਂ ਦਾ ਦੇਸ਼ ਹੈ ਤੇ ਹਰ ਭਾਸ਼ਾ ਦਾ ਆਪਣਾ ਮਹੱਤਵ ਹੈ ਪਰ ਇਕ ਆਮ ਭਾਸ਼ਾ ਦਾ ਹੋਣਾ ਜ਼ਰੂਰੀ ਹੈ ਜੋ ਦੇਸ਼ ਦੀ ਪਛਾਣ ਬਣੇ। ਅੱਜ ਜੇਕਰ ਕੋਈ ਭਾਸ਼ਾ ਨੂੰ ਇਕਜੂਟ ਰੱਖ ਸਕਦੀ ਹੈ ਤਾਂ ਉਹ ਵਿਆਪਕ ਰੂਪ ਨਾਲ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ ਹੈ।