ਕਨ੍ਹਈਆਲਾਲ ਕਤਲ ਦੇ ਦੋਸ਼ੀ ਮੁਹੰਮਦ ਜਾਵੇਦ ਨੂੰ ਮਿਲੀ ਜ਼ਮਾਨਤ
Friday, Sep 06, 2024 - 02:16 AM (IST)
ਜੈਪੁਰ — ਰਾਜਸਥਾਨ ਹਾਈਕੋਰਟ ਨੇ ਬਹੁਚਰਚਿਤ ਕਨ੍ਹਈਆਲਾਲ ਕਤਲ ਕਾਂਡ ਦੇ ਦੋਸ਼ੀ ਮੁਹੰਮਦ ਜਾਵੇਦ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਪੰਕਜ ਭੰਡਾਰੀ ਦੀ ਡਿਵੀਜ਼ਨ ਬੈਂਚ ਨੇ ਇਸ ਮਾਮਲੇ ਵਿੱਚ ਮੁਲਜ਼ਮ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦਿਆਂ ਇਹ ਜ਼ਮਾਨਤ ਦਿੱਤੀ। ਇਸ ਮਾਮਲੇ 'ਚ 11 ਦੋਸ਼ੀਆਂ 'ਚੋਂ ਜਾਵੇਦ 'ਤੇ ਮੁਹੰਮਦ ਰਿਆਜ਼ ਅਟਾਰੀ ਨਾਲ ਮਿਲ ਕੇ ਕਨ੍ਹਈਆਲਾਲ ਦੀ ਹੱਤਿਆ ਦੀ ਯੋਜਨਾ ਬਣਾਉਣ ਦਾ ਦੋਸ਼ ਹੈ।
31 ਅਗਸਤ, 2023 ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੀ ਅਦਾਲਤ ਵੱਲੋਂ ਉਸ ਦੀ ਜ਼ਮਾਨਤ ਰੱਦ ਕਰਨ ਤੋਂ ਬਾਅਦ ਮੁਲਜ਼ਮ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਜ਼ਿਕਰਯੋਗ ਹੈ ਕਿ 28 ਜੂਨ 2022 ਨੂੰ ਕਨ੍ਹਈਆਲਾਲ ਦਾ ਗਲਾ ਵੱਢ ਕੇ ਮੁਹੰਮਦ ਰਿਆਜ਼ ਅਟਾਰੀ ਅਤੇ ਗ਼ੌਸ ਮੁਹੰਮਦ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।