ਬਿਹਾਰ : ਹਮਲੇ ''ਚ ਜ਼ਖਮੀ ਹੋਏ ਕਨਹੀਆ ਕੁਮਾਰ, ਭੀੜ੍ਹ ਨੇ ਗੱਡੀਆਂ ''ਤੇ ਸੁੱਟੇ ਪੱਥਰ

02/05/2020 11:00:01 PM

ਸੁਪੌਲ — ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਸੰਘ ਪ੍ਰਧਾਨ ਅਤੇ ਕਮਿਊਨਿਸਟ ਪਾਰਟੀ ਆਫ ਇੰਡੀਆ ਨੇਤਾ ਕਨਹੀਆ ਕੁਮਾਰ ਦੇ ਕਾਫਿਲੇ 'ਤੇ ਬੁੱਧਵਾਰ ਸ਼ਾਮ ਹਮਲਾ ਹੋਇਆ ਹੈ। ਦਰਅਸਲ ਕਨਹੀਆ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਬਿਹਾਰ 'ਚ ਕਈ ਥਾਵਾਂ 'ਤੇ ਅੱਜ ਕਲ੍ਹ ਜਨ ਸਭਾ ਕਰ ਰਹੇ ਹਨ ਅਤੇ ਬੁੱਧਵਾਰ ਨੂੰ ਝੰਝਾਰਪੁਰ ਤੋਂ ਬਾਅਦ ਕਨਹੀਆ ਸੁਪੌਲ ਪਹੁੰਚੇ ਸੀ। ਸੁਪੌਲ 'ਚ ਇਕ ਰੈਲੀ ਨੂੰ ਸੰਬੋਧਿਤ ਕਰਨ ਤੋਂ ਬਾਅਦ ਕਨਹੀਆ ਸਹਰਸਾ ਵੱਲ ਜਾ ਰਹੇ ਸੀ ਤਾਂ ਇਸੇ ਦੌਰਾਨ ਭੀੜ੍ਹ ਨੇ ਕਨਹੀਆ ਦੇ ਕਾਫਿਲੇ 'ਤੇ ਹਮਲਾ ਕਰ ਦਿੱਤਾ।

ਇਸ ਹਮਲੇ ਅਤੇ ਪੱਥਰਬਾਜੀ 'ਚ ਕਈ ਵਾਹਨ ਨੁਕਸਾਨੇ ਗਏ। ਖਬਰਾ ਮੁਤਾਬਕ ਕਨਹੀਆ ਇਸ ਹਮਲੇ 'ਚ ਸੁਰੱਖਿਅਤ ਹਨ ਅਤੇ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਨੇ ਇਸ ਮਾਮਲੇ 'ਚ ਦੋ ਲੋਕਾਂ ਨੂੰ ਵੀ ਹਿਰਾਸਤ 'ਚ ਲਿਆ ਹੈ। ਇਸ ਤੋਂ ਪਹਿਲਾਂ ਅੱਜ ਹੀ ਜਦੋਂ ਕਨਹੀਆ ਝੰਝਾਰਪੁਰ ਪਹੁੰਚੇ ਸੀ ਭੀੜ੍ਹ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਸੀ। ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਕਨਹੀਆ ਕੁਮਾਰ 'ਤੇ ਬਿਹਾਰ 'ਚ ਹਮਲਾ ਕੀਤਾ ਗਿਆ ਹੋਵੇ। ਬੀਤੇ ਸ਼ਨੀਵਾਰ ਨੂੰ ਵੀ ਜਦੋਂ ਉਨ੍ਹਾਂ ਦੇ ਕਫਿਲੇ ਨੂੰ ਨਿਸ਼ਾਨੇ 'ਤੇ ਲਿਆ ਗਿਆ ਸੀ।

 


Inder Prajapati

Content Editor

Related News