ਕੰਗਨਾ ਰਨੌਤ ਹੁਣ ਨਹੀਂ ਹੋਵੇਗੀ ਹਿਮਾਚਲ ਦੀ ਬਰਾਂਡ ਅੰਬੈਸਡਰ

10/27/2016 5:10:16 PM

ਸ਼ਿਮਲਾ— ਫਿਲਮ ਅਭਿਨੇਤਰੀ ਕੰਗਨਾ ਰਨੌਤ ਨੂੰ ਹੁਣ ਹਿਮਾਚਲ ਪ੍ਰਦੇਸ਼ ਦੀ ਬਰਾਂਡ ਅੰਬੈਸਡਰ ਨਹੀਂ ਬਣਾਇਆ ਜਾਵੇਗਾ। ਸੈਰ-ਸਪਾਟਾ ਨਿਗਮ ਦੇ ਬੋਰਡ ਆਫ ਡਾਇਰੈਕਟਰ ਦੀ ਬੈਠਕ ''ਚ ਮੇਜਰ ਵਿਜੇ ਸਿੰਘ ਮਨਕੋਟੀਆ ਨੇ ਕੰਗਨਾ ਨੂੰ ਬਰਾਂਡ ਅੰਬੈਸਡਰ ਬਣਾਉਣ ਦਾ ਪ੍ਰਸਤਾਵ ਵਾਪਸ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਮਨਕੋਟੀਆ, ਕੰਗਨਾ ਰਨੌਤ ਤੋਂ ਨਹੀਂ ਸਗੋਂ ਪ੍ਰਦੇਸ਼ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਨਾਰਾਜ਼ ਹਨ। ਅਫਸਰਾਂ ਦੀ ਸੁਸਤ ਰਫ਼ਤਾਰ ਤੋਂ ਨਾਰਾਜ਼ ਹੋ ਕੇ ਮਨਕੋਟੀਆ ਨੇ ਕੰਗਨਾ ਨੂੰ ਡਰਾਪ ਕਰਨ ਦਾ ਫੈਸਲਾ ਕੀਤਾ ਹੈ।
ਮੀਡੀਆ ਨਾਲ ਗੱਲ ਕਰਦੇ ਹੋਏ ਬੋਰਡ ਦੇ ਉਪ ਪ੍ਰਧਾਨ ਮੇਜਰ ਵਿਜੇ ਸਿੰਘ ਮਨਕੋਟੀਆ ਨੇ ਕਿਹਾ,''''ਮੈਨੂੰ ਕੰਗਨਾ ਦਾ ਬਰਾਂਡ ਅੰਬੈਸਡਰ ਨਾ ਬਣ ਪਾਉਣ ਦਾ ਦੁਖ ਹੈ। ਅਫ਼ਸਰਾਂ ਨੇ ਪਿਛਲੇ ਡੇਢ ਸਾਲ ਤੋਂ ਮਾਮਲੇ ਨੂੰ ਲਟਕਾਈ ਰੱਖਿਆ ਸੀ। ਮੈਂ ਪੂਰੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਦਾ ਰਵੱਈਆ ਨਾਰਾਸ਼ ਕਰਨ ਵਾਲਾ ਹੈ। ਇਸ ਲਈ ਕੰਗਨਾ ਨੂੰ ਬਰਾਂਡ ਅੰਬੈਸਡਰ ਬਣਾਉਣ ਦਾ ਆਈਡੀਆ ਛੱਡ ਦਿੱਤਾ ਗਿਆ ਹੈ। ਹਾਲਾਂਕਿ ਖੁਦ ਕੰਗਨਾ ਨੇ ਹਿਮਾਚਲ ਪ੍ਰਦੇਸ਼ ਦਾ ਬਰਾਂਡ ਅੰਬੈਸਡਰ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਇਸ ਲਈ ਹਾਮੀ ਵੀ ਭਰ ਦਿੱਤੀ ਸੀ। 
ਸਰਕਾਰ ਨੂੰ ਆਸ ਸੀ ਕਿ ਕੰਗਨਾ ਦੇ ਬਰਾਂਡ ਅੰਬੈਸਡਰ ਬਣਨ ਨਾਲ ਹਿਮਾਚਲ ਪ੍ਰਦੇਸ਼ ਨੂੰ ਫਾਇਦਾ ਹੁੰਦਾ। ਸੈਲਾਨੀਆਂ ਦੀ ਗਿਣਤੀ ਵਧਦੀ ਅਤੇ ਸੈਰ-ਸਪਾਟਾ ਦਾ ਮਾਲ ਵੀ ਵਧਦਾ। ਹੁਣ ਸੈਰ-ਸਪਾਟਾ ਨਿਗਮ ਬੋਰਡ ਦੇ ਉਪ ਪ੍ਰਧਾਨ ਮੇਜਰ ਵਿਜੇ ਸਿੰਘ ਮਨਕੋਟੀਆ ਨੇ ਕਿਹਾ ਕਿ ਕੰਗਨਾ ਨੂੰ ਬਰਾਂਡ ਅੰਬੈਸਡਰ ਬਣਾਉਣ ਦਾ ਚੈਪਟਰ ਬੰਦ ਕਰ ਦਿੱਤਾ ਗਿਆ ਹੈ।


Disha

News Editor

Related News