ਕੰਗਨਾ ਰਣੌਤ ਦੇ ਦਫ਼ਤਰ ''ਚ BMC ਦੀ ਕਾਰਵਾਈ ''ਤੇ ਸ਼ਰਦ ਪਵਾਰ ਨੇ ਦਿੱਤਾ ਵੱਡਾ ਬਿਆਨ

Saturday, Sep 12, 2020 - 02:02 PM (IST)

ਮੁੰਬਈ- ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ 'ਤੇ ਬੀ.ਐੱਮ.ਸੀ. ਦੀ ਕਾਰਵਾਈ ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ ਵਿਚ ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਬੀ.ਐੱਮ.ਸੀ. ਦੀ ਕਾਰਵਾਈ ਨੂੰ ਸਹੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਬੀ.ਐੱਮ.ਸੀ. ਦੀ ਕਾਰਵਾਈ 'ਚ ਸੂਬਾ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਬੀ.ਐੱਮ.ਸੀ. ਨੇ ਆਪਣੇ ਨਿਯਮਾਂ ਅਤੇ ਐਕਟ ਦਾ ਪਾਲਣ ਕੀਤਾ ਹੈ। ਇਸ ਤੋਂ ਪਹਿਲਾਂ ਕੁਝ ਖਬਰਾਂ ਆਈਆਂ ਸਨ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਮੁਖੀ ਸ਼ਰਦ ਪਵਾਰ ਨੇ ਸ਼ਿਕਾਇਤ 'ਤੇ ਨਾਖੁਸ਼ੀ ਜ਼ਾਹਰ ਕੀਤੀ ਹੈ।

ਸ਼ਿਵ ਸੈਨਾ ਦੇ ਕੰਟਰੋਲ ਵਾਲੀ ਬੀ.ਐੱਮ.ਸੀ. ਨੇ ਬੁੱਧਵਾਰ ਸਵੇਰੇ ਕੰਗਨਾ ਦੇ ਦਫ਼ਤਰ 'ਤੇ ਗੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਸੀ। ਹਾਲਾਂਕਿ ਇਸ ਦੇ ਕੁਝ ਹੀ ਦੇਰ ਬਾਅਦ ਕੋਰਟ ਤੋਂ ਕੰਗਨਾ ਨੂੰ ਰਾਹਤ ਮਿਲ ਗਈ ਸੀ ਅਤੇ ਬੀ.ਐੱਮ.ਸੀ. ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਗਈ। ਕੰਗਨਾ ਦੇ ਵਕੀਲ ਦਾ ਦਾਅਵਾ ਹੈ ਕਿ ਬੀ.ਐੱਮ.ਸੀ. ਦੀ ਕਾਰਵਾਈ 'ਚ ਕਰੀਬ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬੀ.ਐੱਮ.ਸੀ. ਦੀ ਕਾਰਵਾਈ ਦਾ ਮਾਮਲਾ ਹਾਈ ਕੋਰਟ 'ਚ ਹੈ।

ਦੱਸਣਯੋਗ ਹੈ ਕਿ ਮੁੰਬਈ ਪੁਲਸ ਅਤੇ ਮਹਾਰਾਸ਼ਟਰ ਬਾਰੇ ਕੰਗਨਾ ਦੇ ਇਕ ਹਾਲੀਆ ਬਿਆਨ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਮੁੰਬਈ 'ਚ ਅਸੁਰੱਖਿਅਤ ਮਹਿਸੂਸ ਕਰਦੀ ਹੈ। ਇਸ ਤੋਂ ਬਾਅਦ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਊਤ ਨੇ ਉਨ੍ਹਾਂ ਤੋਂ ਮੁੰਬਈ ਵਾਪਸ ਨਹੀਂ ਆਉਣ ਲਈ ਕਿਹਾ ਸੀ। ਰਾਊਤ ਦੇ ਇਸ ਬਿਆਨ ਤੋਂ ਬਾਅਦ ਅਦਾਕਾਰਾ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਨਾਲ ਕੀਤੀ ਸੀ।


DIsha

Content Editor

Related News