ਕੰਗਨਾ ਰਣੌਤ ਫੜ੍ਹ ਸਕਦੀ ਹੈ ਭਾਜਪਾ ਦਾ ਪੱਲਾ, ਰਾਜਨੀਤਿਕ ਗਲਿਆਰਿਆਂ 'ਚ ਮਚੀ ਹਲਚਲ

Saturday, Sep 12, 2020 - 11:18 AM (IST)

ਕੰਗਨਾ ਰਣੌਤ ਫੜ੍ਹ ਸਕਦੀ ਹੈ ਭਾਜਪਾ ਦਾ ਪੱਲਾ, ਰਾਜਨੀਤਿਕ ਗਲਿਆਰਿਆਂ 'ਚ ਮਚੀ ਹਲਚਲ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਭਾਜਪਾ 'ਚ ਸ਼ਾਮਲ ਹੋਣ ਨਾਲ ਪਾਰਟੀ ਦਾ ਰੁਤਬਾ ਹੋਰ ਵਧੇਗਾ। ਕੰਗਨਾ ਨੂੰ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ 'ਚ ਉਤਾਰਨ ਦੀ ਵੀ ਤਿਆਰੀ ਹੈ। ਜ਼ਿਲਾ ਮੰਡੀ ਦੇ ਪਿੰਡ ਭਾਂਵਲਾ ਦੀ ਨਿਵਾਸੀ ਕੰਗਨਾ ਰਣੌਤ ਭਾਜਪਾ ਦੀ ਮੈਂਬਰਤਾ ਕਦੋ ਗ੍ਰਹਿਣ ਕਰੇਗੀ ਫ਼ਿਲਹਾਲ ਇਹ ਉਸ 'ਤੇ ਹੀ ਨਿਰਭਰ ਹੈ। ਉਹ ਸਿੱਧੇ ਰਾਸ਼ਟਰੀ ਨੇਤਾਵਾਂ ਦੇ ਸੰਪਰਕ 'ਚ ਹੈ। ਉਹ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਸੁਰੱਖਿਆ ਉਪਲਬਧ ਕਰਵਾਉਣ ਲਈ ਧੰਨਵਾਦ ਕਰੇਗੀ। ਸ਼ੁੱਕਰਵਾਰ ਨੂੰ ਇੱਕ ਵਾਰ ਫ਼ਿਰ ਉਨ੍ਹਾਂ ਨੇ ਵੱਡਾ ਬਿਆਨ ਦੇ ਕੇ ਰਾਜਨੀਤਿਕ ਗਲਿਆਰਾਂ 'ਚ ਹਲਚਲ ਪੈਦਾ ਕਰ ਦਿੱਤੀ ਹੈ। ਉਨ੍ਹਾਂ ਵਲੋਂ ਲਗਾਤਾਰ ਤਿੰਨ ਟਵੀਟ ਕੀਤੇ ਗਏ, ਜਿਸ 'ਚ ਕੰਗਨਾ ਰਣੌਤ ਨੇ ਬਾਲਾ ਸਾਹਬ ਠਾਕਰੇ ਦਾ ਵੀ ਜ਼ਿਕਰ ਕੀਤਾ ਅਤੇ ਕਾਂਗਰਸ ਨਾਲ ਜੁੜੇ ਉਨ੍ਹਾਂ ਦੇ ਡਰ ਨੂੰ ਉਜਾਗਰ ਕੀਤਾ।
ਖ਼ਬਰਾਂ ਹਨ ਕਿ ਕੰਗਨਾ ਰਣੌਤ ਭਾਜਪਾ ਦਾ ਪੱਲਾ ਫੜ੍ਹ ਸਕਦੀ ਹੈ। ਉਸ ਦੀ ਮਾਂ ਆਸ਼ਾ ਵੀ ਇਹ ਇਸ਼ਾਰਾ ਕਰ ਚੁੱਕੀ ਹੈ। ਉਥੇ ਹੀ ਸ਼ੁੱਕਰਵਾਰ ਨੂੰ ਆਸ਼ਾ ਨੇ ਟਵੀਟ ਕਰਕੇ ਕਿਹਾ, 'ਬੇਟੀ ਮੁੰਬਈ 'ਚ ਸੁਰੱਖਿਅਤ ਨਹੀਂ ਹੈ। ਪੂਰੇ ਸਰਕਾਰੀ ਤੰਤਰ ਨੇ ਗੁੰਡਾਗਰਦੀ ਕੀਤੀ ਹੈ।'

ਟੁੱਟੇ ਦਫ਼ਤਰ 'ਚ ਹੀ ਕੰਮ ਕਰੇਗੀ
ਟਵਿੱਟਰ 'ਤੇ ਇੱਕ ਜਵਾਬ 'ਚ ਕੰਗਨਾ ਨੇ ਲਿਖਿਆ, 'ਮੈਂ 15 ਜਨਵਰੀ ਨੂੰ ਦਫ਼ਤਰ ਖੋਲ੍ਹਿਆ ਸੀ। ਇਸ ਦੇ ਕੁਝ ਸਮੇਂ ਬਾਅਦ ਕੋਰੋਨਾ ਆ ਗਿਆ। ਜ਼ਿਆਦਾਤਰ ਲੋਕਾਂ ਵਾਂਗ ਮੈਂ ਵੀ ਕੋਈ ਕੰਮ ਨਹੀਂ ਕੀਤਾ ਹੈ। ਦਫ਼ਤਰ ਦੀ ਮੁੜ ਤੋਂ ਉਸਾਰੀ ਕਰਵਾਉਣ ਲਈ ਮੇਰੇ ਕੋਲ ਪੈਸੇ ਨਹੀਂ ਹਨ। ਮੈਂ ਟੁੱਟੇ ਦਫ਼ਤਰ 'ਚ ਹੀ ਕੰਮ ਕਰਾਂਗੀ। ਇਹ ਟੁੱਟਾ ਦਫ਼ਤਰ ਇੱਕ ਔਰਤ ਦੀ ਇੱਛਾ ਦਾ ਪ੍ਰਤੀਕ ਹੈ, ਜਿਸ ਨੇ ਇਸ ਦੁਨੀਆ 'ਚ ਉੱਠਣ ਦਾ ਅਹਿਸਾਸ ਦਿਖਾਇਆ ਹੈ।

ਸੋਨੀਆ ਗਾਂਧੀ ਤੋਂ ਪੁੱਛਿਆ 'ਤੁਹਾਨੂੰ ਦੁੱਖ ਨਹੀਂ ਹੋਇਆ?'
ਦੱਸ ਦਈਏ ਕਿ ਉਨ੍ਹਾਂ ਨੇ ਪਹਿਲੇ ਆਪਣੇ ਟਵੀਟ 'ਚ ਕਿਹਾ, 'ਮਹਾਨ ਬਾਲਾ ਸਾਹਿਬ ਠਾਕਰੇ ਮੇਰੇ ਸਭ ਤੋਂ ਪਸੰਦੀਦਾ ਆਈਕਨਾਂ 'ਚੋਂ ਇੱਕ ਹਨ, ਉਨ੍ਹਾਂ ਦਾ ਸਭ ਤੋਂ ਵੱਡਾ ਡਰ ਸੀ ਕਿ ਕਿਸੇ ਦਿਨ ਸ਼ਿਵ ਸੈਨਾ ਗਠਜੋੜ ਕਰੇਗੀ ਤੇ ਕਾਂਗਰਸ ਬਣ ਜਾਵੇਗੀ। ਮੈਂ ਜਾਣਨਾ ਚਾਹੁੰਦੀ ਹਾਂ ਕਿ ਅੱਜ ਉਨ੍ਹਾਂ ਦੀ ਪਾਰਟੀ ਦੀ ਸਥਿਤੀ ਦੇਖਦਿਆਂ ਉਨ੍ਹਾਂ ਦੀ ਭਾਵਨਾ ਕੀ ਹੈ?

ਕੰਗਨਾ ਵਲੋਂ ਕੀਤੇ ਗਏ ਲਗਾਤਾਰ ਕਈ ਟਵੀਟ ਕਾਂਗਰਸ 'ਤੇ ਕਈ ਸਵਾਲ ਖੜ੍ਹੇ ਕਰ ਰਹੇ ਸਨ। ਉਨ੍ਹਾਂ ਦੇ ਅਗਲੇ ਟਵੀਟ 'ਚ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੂੰ ਨਿਸ਼ਾਨੇ 'ਤੇ ਲਿਆ ਗਿਆ। ਉਨ੍ਹਾਂ ਨੇ ਲਿਖਿਆ, 'ਪਿਆਰੀ ਸਤਿਕਾਰਯੋਗ ਪ੍ਰਧਾਨ ਸੋਨੀਆ ਗਾਂਧੀ ਜੀ, ਇੱਕ ਔਰਤ ਹੋਣ ਦੇ ਨਾਤੇ  ਮਹਾਰਾਸ਼ਟਰ 'ਚ ਤੁਹਾਡੀ ਸਰਕਾਰ ਵਲੋਂ ਮੇਰੇ ਨਾਲ ਕੀਤੇ ਗਏ ਵਰਤਾਓ ਨਾਲ ਕੀ ਤੁਸੀਂ ਦੁਖੀ ਨਹੀਂ ਹੋ? ਕੀ ਤੁਸੀਂ ਡਾ. ਅੰਬੇਦਕਰ ਵਲੋਂ ਸਾਨੂੰ ਦਿੱਤੇ ਗਏ ਸੰਵਿਧਾਨ ਦੇ ਸਿਧਾਂਤਾਂ ਨੂੰ ਬਣਾਈ ਰੱਖਣ ਲਈ ਆਪਣੀ ਸਰਕਾਰ ਨੂੰ ਅਪੀਲ ਨਹੀਂ ਕਰ ਸਕਦੇ?

ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਅੱਗੇ ਕਿਹਾ, 'ਤੁਸੀਂ ਪੱਛਮ 'ਚ ਵੱਡੇ ਹੋਏ ਹੋ ਅਤੇ ਭਾਰਤ 'ਚ ਰਹਿੰਦੇ ਹੋ। ਤੁਸੀਂ ਜਨਾਨੀਆਂ ਦੇ ਸੰਘਰਸ਼ ਤੋਂ ਜਾਣੂ ਹੋ ਸਕਦੇ ਹੋ? ਜਦੋਂ ਤੁਹਾਡੀ ਖ਼ੁਦ ਦੀ ਸਰਕਾਰ ਜਨਾਨੀਆਂ ਨੂੰ ਤੰਗ ਕਰ ਰਹੀ, ਕਾਨੂੰਨ ਅਤੇ ਵਿਵਸਥਾ ਦਾ ਮਜ਼ਾਕ ਉਡਾ ਰਹੀ ਹੈ ਤਾਂ ਅਜਿਹੇ 'ਚ ਇਤਿਹਾਸ ਤੁਹਾਡੀ ਚੁੱਪ ਤੇ ਉਦਾਸੀਨਤਾ ਨੂੰ ਜ਼ਰੂਰ ਯਾਦ ਰੱਖੇਗਾ। ਮੈਨੂੰ ਉਮੀਦ ਹੈ ਕਿ ਤੁਸੀਂ ਦਖ਼ਲ ਦਿਓਗੇ।

ਦਾਊਦ ਦਾ ਘਰ ਤੋੜਨ ਨਹੀਂ ਜਾਂਦੇ : ਦੇਵੇਂਗਰ ਫੜਨਵੀਸ
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੰਗਨਾ ਮਾਮਲੇ ਨੂੰ ਤੂਲ ਦੇਣ ਲਈ ਸ਼ਿਵ ਸੈਨਾ ਨੂੰ ਜਿੰਮੇਦਾਰ ਠਹਿਰਾਇਆ। ਉਨ੍ਹਾਂ ਨੇ ਕਿਹਾ, 'ਮਹਾਰਾਸ਼ਟਰ ਸਰਕਾਰ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਲੜਾਈ ਕੋਰੋਨਾ ਨਾਲ ਨਹੀਂ ਸਗੋਂ ਕੰਗਨਾ ਨਾਲ ਹੈ। ਤੁਸੀਂ ਉਸ ਦਾ ਦਫ਼ਤਰ ਤੋੜਾ ਹੈ। ਹੁਣ ਕਿਸ ਸ਼ਿਵ ਸੈਨਾ ਨੇਤਾ ਦਾ ਘਰ ਗੈਰ-ਕਾਨੂੰਨੀ ਹੈ, ਇਹ ਗੱਲ ਬਾਹਰ ਆ ਰਹੀ ਹੈ। ਤੁਸੀਂ ਅੰਡਰਵਰਲਡ ਡਾਊਨ ਦਾਊਦ ਇਬਰਾਹਿਮ ਦਾ ਤੋੜਨ ਨਹੀਂ ਜਾਂਦੇ।


author

sunita

Content Editor

Related News